17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੁ. ਗੁਰੂ ਨਾਨਕ ਪੜਾਓ ਸਾਹਿਬ ਵਿਖੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ <br/>

Ad Position 21
No active advertisement
ਅਜੀਤ ਡੈਸਕ 10-03-2026
ਫਤਿਆਬਾਦ, 9 ਮਾਰਚ (ਹਰਵਿੰਦਰ ਸਿੰਘ ਧੂੰਦਾ)-ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਅਪਾਰ ਕਿ੍ਪਾ ਦੁਆਰਾ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਵਿਖੇ ਚੁਪਿਹਰਾ ਸਮਾਗਮ ਆਯੋਜਿਤ ਕੀਤੇ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨਤਮਸਤਕ ਹੋਈਆਂ | ਜਿਸ ਦੌਰਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨਾਂ 'ਤੇ ਚਲਾਈ ਜਾ ਰਹੀ ਮਰਿਆਦਾ ਅਨੁਸਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚੌਪਿਹਰਾ ਸਮਾਗਮ ਵਿਚ ਸੰਗਤਾਂ ਵਲੋਂ ਸੰਗਤੀ ਰੂਪ ਵਿਚ ਪੰਜ ਪਾਠ ਜਪੁਜੀ ਸਾਹਿਬ, ਦੋ ਪਾਠ ਸ੍ਰੀ ਚੌਪਈ ਸਾਹਿਬ ਅਤੇ ਇਕ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਕੀਤੇ ਗਏ | ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਥਾ ਬੀਬੀਆਂ ਵਲੋੋਂ ਕੀਰਤਨ ਦੀ ਛਹਿੰਬਰ ਲਗਾਈ | ਇਸ ਮੌਕੇ ਚੌਪਿਹਰਾ ਸਮਾਗਮ ਵਿਚ ਸ਼ਾਮਿਲ ਸੰਗਤਾਂ ਲਈ ਲੰਗਰ ਦੀ ਸੇਵਾ ਹੀਰਾ ਸਿੰਘ ਸੇਠੀ ਦੇ ਪਰਿਵਾਰ ਵਲੋਂ ਨਿਭਾਈ ਗਈ | ਇਸ ਮੌਕੇ ਚੌਪਿਹਰਾ ਸਮਾਗਮ 'ਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਵਿਚ ਵਿਸ਼ੇਸ਼ ਤੌਰ 'ਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਮੈਬਰਾਂ ਜਸਬੀਰ ਕੌਰ, ਪ੍ਰਮਜੀਤ ਕੌਰ, ਕੁਲਵੰਤ ਕੌਰ, ਰਮਨੀਤ ਕੌਰ, ਮਨਜੀਤ ਕੌਰ, ਜਗੀਰ ਕੌਰ, ਪ੍ਰਮਜੀਤ ਕੌਰ ਪਿੰਕੀ, ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਮਨਜਿੰਦਰ ਕੌਰ, ਹਰਜਿੰਦਰ ਕੌਰ, ਸੁਖਬੀਰ ਕੌਰ, ਸਤਬੀਰ ਕੌਰ, ਨਰਿੰਦਰ ਕੌਰ, ਪ੍ਰਮਜੀਤ ਕੌਰ, ਸਵਿੰਦਰ ਕੌਰ, ਰਣਜੀਤ ਕੌਰ, ਜਸਰੀਤ, ਲਖਵਿੰਦਰ ਕੌਰ, ਪੂਨਮ ਕੌਰ, ਅਨਾਹਦਪ੍ਰੀਤ ਕੌਰ, ਏਕਮਪ੍ਰੀਤ ਕੌਰ, ਸੁਖਵਿੰਦਰ ਕੌਰ, ਰਮਨਦੀਪ ਕੌਰ, ਨਿਰਮਲ ਕੌਰ, ਦਵਿੰਦਰ ਕੌਰ, ਰੁਪਿੰਦਰ ਕੌਰ, ਗੁਰਮੀਤ ਕੌਰ, ਜਸਬੀਰ ਕੌਰ, ਸਤਨਾਮ ਕੌਰ, ਰਾਜਬੀਰ ਕੌਰ, ਮਨਪ੍ਰੀਤ ਕੌਰ, ਹਰਜੀਤ ਕੌਰ, ਨਵਜੋਤ ਕੌਰ, ਨਵਪ੍ਰੀਤ ਕੌਰ, ਚਾਹਤਪ੍ਰੀਤ ਕੌਰ ਅਤੇ ਰਾਜਿੰਦਰ ਕੌਰ ਤੋਂ ਇਲਾਵਾ ਸੁਖਵਿੰਦਰ ਸਿੰਘ ਹੈਪੀ ਚੌਹਾਨ, ਜਸਪਾਲ ਸਿੰਘ ਬੱਬੂ, ਬਾਵਾ ਸਿੰਘ ਸਾਈਕਲਾਂ ਵਾਲੇ, ਬਾਬਾ ਜਸਕਰਨ ਸਿੰਘ ਅਤੇ ਕਸ਼ਮੀਰ ਸਿੰਘ ਸੇਵਾਦਾਰ ਤੋੋਂ ਇਲਾਵਾ ਕੁਲਵੰਤ ਸਿੰਘ ਨਿਆਰਾ ਖਾਲਸਾ ਚੈਨਲ ਵਾਲਿਆਂ ਨੇ ਫਰੀ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਸੰਧੂ ਗਰੁੱਪ) ਦੀ ਮੀਟਿੰਗ <br/> ਅਗਲੀ ਖ਼ਬਰ ਬਿਜਲੀ ਖਪਤਕਾਰ ਬਕਾਇਆ ਰਾਸ਼ੀ ਦਾ ਭੁਗਤਾਨ ਜਲਦ ਕਰਨ-ਜੇ.ਈ. ਗੁਰਭੇਜ ਸਿੰਘ
Ad Position 24