ਅੰਮਿ੍ਤਸਰ, 10 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ (ਪੀਈਟੀਯੂ) ਦਾ ਇਕ ਵਫਦ ਸੂਬਾ ਪ੍ਰਧਾਨ ਕੇਸ਼ਵ ਕੋਹਲੀ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਅਧਿਆਪਕਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ, ਜਿਸ 'ਚ ਸਰੀਰਕ ਸਿੱਖਿਆ ਅਧਿਆਪਕਾ ਉੱਪਰ ਜਬਰੀ ਥੋਪੇ ਟੈੱਟ ਖਿਲਾਫ਼ ਅਤੇ ਦੂਸਰਾ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੇ ਮਾਮਲੇ ਸੰਬੰਧੀ ਚਰਚਾ ਕਰਦਿਆਂ ਇਕ ਮੰਗ ਪੱਤਰ ਸੌਂਪਿਆ | ਸੂਬਾ ਪ੍ਰਧਾਨ ਕੇਸ਼ਵ ਕੋਹਲੀ ਅਤੇ ਸੂਬਾ ਮੀਤ ਪ੍ਰਧਾਨ ਦੀਪਕ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਕੌਂਸਲ ਟੀਚਰ ਐਜੂਕੇਸ਼ਨ (ਐਨਸੀਟੀ ਈ) ਦੇ ਨੋਟੀਫਿਕੇਸ਼ਨ ਹਵਾਲੇ ਮੁਤਾਬਕ ਸਰੀਰਕ ਸਿੱਖਿਆ, ਆਰਟ ਐਂਡ ਕਰਾਫਟ ਅਤੇ ਹੋਮ ਸਾਇੰਸ ਵਿਸ਼ਿਆਂ ਤੇ ਪੀ ਟੈੱਟ ਲਾਗੂ ਨਹੀਂ ਹੁੰਦਾ | ਵਫਦ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਪੀ ਟੈੱਟ ਨੂੰ ਲੈ ਕੇ ਸੰਸਦ 'ਚ ਆਰਡੀਨੈੱਸ ਲੈ ਕੇ ਆਵੇ ਕਿ ਦੇਸ਼ ਭਰ 'ਚ ਜਿੰਨੇ ਵੀ ਮੁਲਾਜ਼ਮ ਨੌਕਰੀ 'ਚ ਹਨ ਉਨ੍ਹਾਂ ਦਾ ਪੀਟੈੱਟ ਨਾ ਲਿਆ ਜਾਵੇ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਨਾਲ-ਨਾਲ ਆਰਟ ਐਂਡ ਕਰਾਫਟ ਹੋਮ ਸਾਇੰਸ ਐਗਰੀਕਲਚਰ ਅਤੇ ਹੋਰ ਵੀ ਐਗਜਮਟਡ ਵਿਸ਼ਿਆਂ ਨੂੰ ਪੀ ਟੈੱਟ ਤੋਂ ਪੂਰਨ ਛੂਟ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਆਗੂਆਂ ਦੀ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਭਰੋਸਾ ਦਿੱਤਾ ਕਿ ਇਹ ਦੋਵੇਂ ਮੰਗਾਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸਰਕਾਰ ਦੇ ਸਿੱਖਿਆ ਮੰਤਰੀ ਤੱਕ ਪਹੁੰਚਦੀ ਕਰਨਗੇ ਅਤੇ ਜਲਦੀ ਹੀ ਦੇਸ਼ ਦੇ ਸਿੱਖਿਆ ਮੰਤਰੀ ਨਾਲ ਵੀ ਮੀਟਿੰਗ ਕਰਵਾਉਣਗੇ | ਇਸ ਦੌਰਾਨ ਯੂਨੀਅਨ ਦੇ ਮੀਤ ਪ੍ਰਧਾਨ ਦੀਪਕ ਕੁਮਾਰ ਲੁਧਿਆਣਾ, ਜਨਰਲ ਸਕੱਤਰ ਈਸਟਪਾਲ ਸਿੰਘ ਕੰਗ, ਹਿਮਾਂਸ਼ੂ ਸ਼ਰਮਾ, ਦੀਪਕ ਸ਼ਰਮਾ, ਮਨਦੀਪ ਸਿੰਘ, ਸਤੀਸ਼ ਥਿੰਡ, ਵਿਕਰਮ ਸ਼ਰਮਾ, ਰਾਹੁਲ ਗਰੋਵਰ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਸ਼ਮੀ ਸ਼ਰਮਾ, ਮਹਿਲਜੀਤ ਸਿੰਘ, ਬਲਵਿੰਦਰ ਸਿੰਘ, ਗੁਰਬਿੰਦਰ ਸਿੰਘ, ਮੱਖਣ ਲਾਲ, ਰਵੀ ਸਿੰਘ, ਪੰਕਜ ਭਨੋਟ, ਰਮਨਪ੍ਰੀਤ ਸਿੰਘ, ਸੁਨੀਲ ਕੁਮਾਰ, ਹਰਪ੍ਰੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |