14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਅਮੀਸ਼ਾਹ ਦਾ ਵਿਅਕਤੀ ਪਾਣੀ ਵਾਲੀ ਟੈਂਕੀ 'ਤੇ ਚੜਿ੍ਹਆ <br/>

Ad Position 21
No active advertisement
ਅਜੀਤ ਡੈਸਕ 28-03-2026
ਖਾਲੜਾ, 27 ਮਾਰਚ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਅਮੀਸ਼ਾਹ ਦੇ ਇਕ ਵਿਅਕਤੀ ਵਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦਾਣਾ ਮੰਡੀ ਖਾਲੜਾ ਵਿਖੇ ਬਣੀ ਪਾਣੀ ਦੀ ਟੈਂਕੀ 'ਤੇ ਚੜ੍ਹਨ ਦੀ ਖਬਰ ਹੈ | ਕਰੀਬ ਸਵੇਰੇ 9 ਵਜੇ ਟੈਂਕੀ 'ਤੇ ਚੜਿ੍ਹਆ ਵਿਅਕਤੀ ਸ਼ਾਮ ਕਰੀਬ 8:30 ਵਜੇ ਤੱਕ ਖਬਰ ਲਿਖੇ ਜਾਣ ਤੱਕ ਟੈਂਕੀ 'ਤੇ ਹੀ ਸੀ ਅਤੇ ਉਸ ਨੇ ਦਿਨ 'ਚ ਕਰੀਬ ਦੋ ਤੋਂ ਤਿੰਨ ਵਾਰ ਟੈਂਕੀ ਤੋਂ ਲਮਕ ਕੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਫਿਰ ਟੈਂਕੀ 'ਤੇ ਚੜ੍ਹ ਜਾਂਦਾ ਰਿਹਾ | ਟੈਂਕੀ 'ਤੇ ਚੜ੍ਹੇ ਵਿਅਕਤੀ ਗੁਰਸੇਵਕ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਅਮੀਸ਼ਾਹ ਨਾਲ ਫੋਨ 'ਤੇ ਗੱਲਬਾਤ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਨੇ ਕਰੀਬ 10 ਸਾਲ ਪਹਿਲਾਂ 2016 ਵਿਚ ਨਛੱਤਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਅਮੀਸ਼ਾਹ ਕੋਲੋਂ ਸਾਢੇ 22 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਕਨਾਲ ਜ਼ਮੀਨ ਬੈਅ ਲਈ ਸੀ ਅਤੇ ਜਿਸ ਦੇ ਬਣਦੇ 562500 ਰੁਪਏ ਉਸ ਨੇ ਪਿੰਡ ਦੇ ਗਵਾਹਾਂ ਦੀ ਹਾਜ਼ਰੀ ਵਿਚ ਦੇ ਦਿੱਤੇ ਸਨ ਅਤੇ ਉਸ ਵੇਲੇ ਤੋਂ ਹੀ ਨਛੱਤਰ ਸਿੰਘ ਨੇ ਸਾਨੂੰ ਜ਼ਮੀਨ ਦਾ ਕਬਜ਼ਾ ਦੇ ਦਿੱਤਾ ਸੀ, ਜੋ ਮਗਰਲੇ ਕਰੀਬ 10-11 ਸਾਲ ਤੋਂ ਸਾਡੇ ਕੋਲ ਵਗ ਰਹੀ ਹੈ | ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਇਹ ਗੱਲ ਕਹਿੰਦਿਆਂ ਰਜਿਸਟਰੀ ਕਰਨ ਤੋਂ ਸਮਾਂ ਲੈ ਲਿਆ ਕਿ ਉਨ੍ਹਾਂ ਦੀ ਜ਼ਮੀਨ 'ਤੇ ਬੈਂਕ ਦੀ ਲਿਮਟ ਹੈ ਅਤੇ ਉਹ ਜਦੋਂ ਬੈਂਕ ਦੀ ਲਿਮਟ ਖਤਮ ਕਰਕੇ ਪਹਿਲੀ ਫੱਕ ਕਰਾ ਲੈਣਗੇ ਤਾਂ ਰਜਿਸਟਰੀ ਕਰ ਦੇਣਗੇ | ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਮਗਰਲੇ ਦਿਨੀਂ ਬੈਂਕ ਦੀ ਲਿਮਟ ਦਾ ਭੁਗਤਾਨ ਕਰਕੇ ਜ਼ਮੀਨ ਫੱਕ ਕਰਾ ਲਈ ਹੈ ਅਤੇ ਜਦੋਂ ਅਸੀਂ ਇਨ੍ਹਾਂ ਨੂੰ ਵਾਰ-ਵਾਰ ਰਜਿਸਟਰੀ ਕਰਨ ਲਈ ਕਿਹਾ ਤਾਂ ਇਨ੍ਹਾਂ ਨੇ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਮੈਨੂੰ ਇਨਸਾਫ਼ ਨਾ ਮਿਲਦਾ ਵੇਖ ਕੇ ਮੈਂ ਪਾਣੀ ਵਾਲੀ ਟੈਂਕੀ 'ਤੇ ਚੜਿ੍ਹਆ ਹਾਂ ਅਤੇ ਜੇ ਮੈਨੂੰ ਨਛੱਤਰ ਸਿੰਘ ਹੋਰੀਂ ਜ਼ਮੀਨ ਦੀ ਰਜਿਸਟਰੀ ਨਹੀਂ ਕਰਕੇ ਦਿੰਦੇ, ਤਾਂ ਮੈਂ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣੀ ਹੈ ਅਤੇ ਜਿਸ ਦੇ ਜ਼ਿੰਮੇਵਾਰ ਨਛੱਤਰ ਸਿੰਘ ਅਤੇ ਉਸ ਦੇ ਬੇਟੇ ਹੋਣਗੇ | ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਸ ਮਾਮਲੇ ਸੰਬੰਧੀ ਥਾਣਾ ਖਾਲੜਾ ਵਿਖੇ ਦਰਖਾਸਤ ਦਿੱਤੀ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਨੂੰ ਚਿੱਠੀਆਂ ਕੱਢੀਆਂ ਹਨ | ਇਸ ਮੌਕੇ ਪਹੁੰਚੇ ਐਸ.ਐਚ.ਓ. ਖਾਲੜਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਥਾਣਾ ਖਾਲੜਾ ਵਿਖੇ ਕੋਈ ਦਰਖਾਸਤ ਨਹੀਂ ਦਿੱਤੀ ਗਈ ਸੀ | ਐਸ.ਐਚ.ਓ. ਖਾਲੜਾ ਬਲਜਿੰਦਰ ਸਿੰਘ, ਸਰਪੰਚ ਲਖਵਿੰਦਰ ਸਿੰਘ ਅਮੀਸ਼ਾਹ, ਆੜ੍ਹਤੀ ਸਤਨਾਮ ਸਿੰਘ ਅਮੀਸ਼ਾਹ ਅਤੇ ਹੋਰ ਮੁਹਤਬਰਾਂ ਨੇ ਵਿਚ ਪੈ ਕੇ ਮਸਲੇ ਨੂੰ ਸਲਝਾਉਂਦਿਆਂ ਦੂਜੀ ਧਿਰ ਨਛੱਤਰ ਸਿੰਘ ਨੂੰ ਬੁਲਾ ਕੇ ਦੋਵਾਂ ਧਿਰਾਂ ਵਿਚ ਲੈਣ-ਦੇਣ ਕਰਵਾ ਕੇ ਫੈਸਲਾ ਕਰਵਾ ਦਿੱਤਾ ਅਤੇ ਟੈਂਕੀ ਦੇ ਚੜਿ੍ਹਆ ਵਿਅਕਤੀ ਸਹੀ ਸਲਾਮਤ ਥੱਲੇ ਉਤਰ ਆਇਆ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਦੂਜੇ ਦਿਨ ਵੀ ਪੈਟਰੋਲ ਪੰਪਾਂ 'ਤੇ ਵਾਹਨਾਂ ਦੀਆਂ ਲੱਗੀਆਂ ਰਹੀਆਂ ਕਤਾਰਾਂ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਘਨੂੰਪੁਰ ਦੀ ਇਮਾਰਤ ਦੀ ਸੇਵਾ ਵਾਸਤੇ 50 ਹਜ਼ਾਰ ਦਾ ਚੈੱ...
Ad Position 24