ਮੀਆਂਵਿੰਡ, 5 ਅਪ੍ਰੈਲ (ਸੰਧੂ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੇ ਗ੍ਰਹਿ ਵਿਖੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੇ ਇੰਚਾਰਜ ਮਹਾਂ ਮੰਤਰੀ ਸ੍ਰੀ ਨਿਵਾਸਲੂ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਸ੍ਰੀ ਨਿਵਾਸਲੂ ਵਲੋਂ ਹਰੇਕ ਅਹੁਦੇਦਾਰ ਕੋਲੋਂ ਜ਼ਮੀਨੀ ਪੱਧਰ 'ਤੇ ਚੱਲ ਰਹੀਆਂ ਗਤੀਵਿਧੀਆਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਪਾਰਟੀ ਵਲੋਂ ਆਏ ਸੁਝਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਬੂਥ ਪੱਧਰ ਤੋਂ ਪਾਰਟੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਤੇ ਇਨ੍ਹਾਂ ਮੀਟਿੰਗਾਂ ਵਿਚ ਸ਼ਾਮਿਲ ਹੋ ਕੇ ਪਾਰਟੀ ਦਾ ਹਰੇਕ ਅਹੁਦੇਦਾਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਪਾਰਟੀ ਨੂੰ ਮਜ਼ਬੂਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ, ਜਿਸ ਦੇ ਨਤੀਜੇ ਬਹੁਤ ਜਲਦ ਸਾਹਮਣੇ ਆਉਣਗੇ | ਇਸ ਮੌਕੇ ਪੰਜਾਬ ਮਹਿਲਾ ਮੋਰਚਾ ਦੀ ਸਕੱਤਰ ਮੀਨੂੰ ਸੇਠੀ, ਜਰਨਲ ਸਕੱਤਰ ਡਾ. ਰਾਮ ਚਾਵਲਾ, ਸਕੱਤਰ ਪ੍ਰਦੀਪ ਭੁੱਲਰ, ਜਰਨਲ ਸੈਕਟਰੀ ਰਜੇਸ਼ ਟਾਂਗਰੀ, ਡਿੰਪੀ ਮੀਆਂਵਿੰਡ, ਜਰਨਲ ਸੈਕਟਰੀ ਸੰਨ੍ਹੀ, ਸਰਕਲ ਕੈਪਟਨ ਜਸਪਾਲ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਕਲ ਪ੍ਰਧਾਨ ਗੁਰਚਰਨ ਸਿੰਘ ਸਠਿਆਲਾ, ਸਰਕਲ ਪ੍ਰਧਾਨ ਰਜੇਸ਼ ਕੁਮਾਰ, ਲਾਡੀ ਪੁਰੇਵਾਲ, ਸਾਬਕਾ ਸਰਪੰਚ ਗੁਰਦੇਵ ਸਿੰਘ ਜਲਾਲਾਬਾਦ, ਸੋਨੂੰ ਜਲਾਲਾਬਾਦ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਸਾਬਕਾ ਸਰਪੰਚ ਪਰਮਜੀਤ ਸਿੰਘ ਸਰਾਂ, ਹਰਭਜਨ ਸਿੰਘ ਚੌਧਰੀ ਮੀਆਂ ਵਿੰਡ, ਹਰਜੀਤ ਸਿੰਘ ਦੇਲਾਂਵਾਲ, ਸਾਬਕਾ ਕੌਂਸਲਰ ਸੁਖਦੇਵ ਸਿੰਘ, ਸਾਬਕਾ ਕੌਂਸਲਰ ਦਿਲਬਾਗ ਸਿੰਘ, ਜਸ ਭੋਰਸੀ, ਪਿੰਦਰ ਦੌਲੋਨੰਗਲ, ਰਵੀ ਟਪਿਆਲਾ ਆਦਿ ਹਾਜ਼ਰ ਸਨ |