ਤਰਨ ਤਾਰਨ 8 ਅਪ੍ਰੈਲ (ਹਰਿੰਦਰ ਸਿੰਘ)-ਪਾਵਰਕਾਮ ਅਦਾਰੇ ਦੀ ਖਡੂਰ ਸਾਹਿਬ ਸਬ ਡਵੀਜ਼ਨ ਤੋਂ ਅਦਾਰੇ 'ਚ 40 ਸਾਲ ਦੀ ਬੇਦਾਗ਼ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਲਾਈਨਮੈਨ ਮਨਜੀਤ ਸਿੰਘ ਖੇਲਾ ਨੂੰ ਸਨਮਾਨਿਤ ਕਰਨ ਲਈ ਉਪ ਮੰਡਲ ਅਫਸਰ ਇੰਜੀ. ਕੁਲਵਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਸਮੂਹ ਸਟਾਫ਼ ਨੇ ਸ਼ਾਨਦਾਰ ਸਮਾਗਮ ਕਰਕੇ ਅਦਾਰੇ 'ਚ ਪੂਰੀ ਲਗਨ ਅਤੇ ਨੇਕਨੀਤੀ ਨਾਲ ਕੀਤੀ ਬੇਦਾਗ਼ ਸੇਵਾ ਬਦਲੇ ਯਾਦਗਾਰੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਕਲ ਪ੍ਰਧਾਨ ਅਤੇ ਜ਼ੋਨ ਕਨਵੀਨਰ ਕੁਲਵਿੰਦਰ ਸਿੰਘ ਬਾਗੜੀਆਂ, ਸਕੱਤਰ ਪੂਰਨ ਦਾਸ, ਖਜ਼ਾਨਚੀ ਲਖਵਿੰਦਰ ਸਿੰਘ ਬਹਿਲਾ, ਜੋਨ ਕੋ-ਕਨਵੀਨਰ ਮੇਜਰ ਸਿੰਘ ਨਾਗੋਕੇ, ਡਵੀਜ਼ਨ ਪ੍ਰਧਾਨ ਤਰਜੀਤ ਸਿੰਘ ਨਾਗੋਕੇ, ਖਜ਼ਾਨਚੀ ਬਚਿੱਤਰ ਸਿੰਘ ਖੇਲਾ, ਸਬ ਡਵੀਜ਼ਨ ਪ੍ਰਧਾਨ ਮਨਜਿੰਦਰ ਸਿੰਘ ਵੈਰੋਵਾਲ, ਸਕੱਤਰ ਸਵਿੰਦਰ ਸਿੰਘ ਵੈਰੋਵਾਲ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਸਰਕਲ ਆਗੂ ਅਵਤਾਰ ਕਿ੍ਸ਼ਨ ਸਮੇਤ ਭਰਾਤਰੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਆਗੂ ਸੁਰਜੀਤ ਸਿੰਘ ਨਾਗੋਕੇ ਆਦਿ ਨੇ ਮਨਜੀਤ ਸਿੰਘ ਖੇਲਾ ਵਲੋਂ ਇਮਾਨਦਾਰ ਰਹਿ ਕੇ ਕੀਤੀ ਡਿਊਟੀ ਲਈ ਅਤੇ ਫੈਡਰੇਸ਼ਨ ਏਟਕ ਜਥੇਬੰਦੀ ਦੇ ਝੰਡੇ ਹੇਠ ਮੁਲਾਜ਼ਮ ਹਿੱਤਾਂ ਅਤੇ ਅਦਾਰੇ ਦੀ ਹੋਂਦ ਬਚਾਉਣ ਲਈ ਲੜੇ ਸੰਘਰਸ਼ਾਂ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਜ਼ੋਰਦਾਰ ਪ੍ਰਸੰਸਾ ਕੀਤੀ | ਇਸ ਮੌਕੇ ਮਨਜੀਤ ਸਿੰਘ ਖੇਲਾ ਅਤੇ ਉਨ੍ਹਾਂ ਦੀ ਪਤਨੀ ਨੂੰ ਜਥੇਬੰਦੀਆਂ ਦੀ ਤਰਫ਼ੋ ਸਨਮਾਨ ਚਿੰਨ੍ਹ ਸੀਲਡਾਂ, ਦਸਤਾਰ ਤੇ ਦੁਸ਼ਾਲਾ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਸਮਾਗਮ ਵਿਚ ਮਨਜੀਤ ਸਿੰਘ ਖੇਲਾ ਦੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਉਨ੍ਹਾਂ ਦੀ ਬੇਟੀ ਐਡਵੋਕੇਟ ਅੰਮਿ੍ਤਪਾਲ ਕੌਰ, ਐਡਵੋਕੇਟ ਹਰਪ੍ਰੀਤ ਸਿੰਘ ਸੰਧਾਵਾਲੀਆ, ਵੀਰ ਸਿੰਘ ਜੱਬੋਵਾਲ, ਮੇਜਰ ਸਿੰਘ ਜਾਣੀਆਂ, ਜਸਵਿੰਦਰ ਸਿੰਘ ਪਿ੍ੰਗੜੀ, ਸ਼ਿੰਗਾਰਾ ਸਿੰਘ ਰਾਮਪੁਰੀਆ, ਬਲਦੇਵ ਸਿੰਘ ਸਰਹਾਲੀ, ਜੰਗ ਸਿੰਘ, ਗੁਰਪਾਲ ਸਿੰਘ, ਦਲਜੀਤ ਸਿੰਘ ਜੇ.ਈ., ਪ੍ਰਤਾਪ ਸਿੰਘ ਜੇ.ਈ. ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਭਰਵੀਂ ਸ਼ਮੂਲੀਅਤ ਕੀਤੀ |