30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੱਟੀ ਸ਼ਹਿਰ 'ਚ ਟੁੱਟੀਆਂ ਸੜਕਾਂ ਤੇ ਟ੍ਰੈਫਿਕ ਜਾਮ ਤੋਂ ਇਲਾਕਾ ਵਾਸੀ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 09-04-2026
ਪੱਟੀ, 8 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪੱਟੀ ਸ਼ਹਿਰ 'ਚ ਟੁੱਟੀਆਂ ਸੜਕਾਂ ਤੇ ਟ੍ਰੈਫਿਕ ਜਾਮ ਤੋਂ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ, ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ | ਪੱਟੀ ਸ਼ਹਿਰ ਦੇ ਅੰਦਰ ਜਾਂਦਿਆਂ ਤਿੰਨੇ ਰੇਲਵੇ ਫਾਟਕਾਂ ਦੀ ਕਰਾਸਿੰਗ ਦੇ ਨਜ਼ਦੀਕ ਸੜਕਾਂ ਕਾਫੀ ਖਸਤਾ ਹਾਲਤ 'ਚ ਹਨ | ਤਰਨ ਤਾਰਨ ਪੱਟੀ ਰੋਡ 'ਤੇ ਪੱਟੀ ਸ਼ਹਿਰ ਦੀ ਐਂਟਰੀ ਤੋਂ ਹੀ ਗਾਰਡਨ ਕਲੋਨੀ ਨਜ਼ਦੀਕ ਦੋਨੋਂ ਪਾਸੇ ਤੋਂ ਸੜਕ ਕਈ ਸਾਲਾਂ ਤੋਂ ਟੁੱਟ ਚੁੱਕੀ ਹੈ, ਇਸ ਸੜਕ 'ਤੇ ਪਏ ਵੱਡੇ-ਵੱਡੇ ਟੋਏ ਅਕਸਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ ਅਤੇ ਮਿੱਟੀ ਘੱਟੇ ਦੇ ਬੱਦਲ ਇਸ ਸੜਕ 'ਤੇ ਅਕਸਰ ਹੀ ਛਾਏ ਰਹਿੰਦੇ ਹਨ | ਗਾਰਡਨ ਕਲੋਨੀ ਪੱਟੀ ਦੀ ਸੜਕ ਦੇ ਨਜ਼ਦੀਕ ਰਹਿਣ ਵਾਲੇ ਨਿਵਾਸੀਆਂ ਦਾ ਕਹਿਣਾ ਹੈ ਇਸ ਸੜਕ ਤੋਂ ਭਾਰੀ ਟਿੱਪਰ ਅਤੇ ਵੱਡੇ ਟਰਾਲੇ ਜੋ ਆਪਣਾ ਟੋਲ ਬਚਾਉਣ ਦੀ ਖਾਤਰ ਇਸ ਰਸਤੇ ਵਿਚ ਲੰਘਦੇ ਹਨ, ਇਸ ਸੜਕ ਨੂੰ ਤੋੜਨ ਵਿਚ ਵੱਡਾ ਕਾਰਨ ਬਣਦੇ ਹਨ | ਇਸੇ ਤਰ੍ਹਾਂ ਪੱਟੀ ਸ਼ਹਿਰ ਦੀ ਐਸ.ਡੀ.ਐਮ. ਦਫ਼ਤਰ, ਡੀ.ਐਸ.ਪੀ. ਦਫ਼ਤਰ ਅਤੇ ਤਹਿਸੀਲ ਦਫਤਰ ਦੇ ਨਜ਼ਦੀਕ ਕਚਹਿਰੀ ਰੋਡ ਫਾਟਕਾਂ ਨਜ਼ਦੀਕ ਅਤੇ ਬੱਸ ਸਟੈਂਡ ਨੇੜੇ੍ਹ ਭਾਰੀ ਟ੍ਰੈਫਿਕ ਜਾਮ ਲੱਗਦਾ ਹੈੈ, ਖਾਸ ਤੌਰ 'ਤੇ ਸਕੂਲਾਂ ਦੀ ਛੁੱਟੀ ਦੇ ਟਾਈਮ ਗਾਂਧੀ ਸੱਥ ਤੋਂ ਲੈ ਕੇ ਪੁਲਿਸ ਸਟੇਸ਼ਨ ਤੱਕ ਲੰਘਣਾ ਬਹੁਤ ਔਖਾ ਹੋ ਗਿਆ ਹੈ, ਪਰ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਇਸ ਪਾਸੇ ਨਾ ਤਾਂ ਥਾਣਾ ਸਿਟੀ ਦੀ ਪੁਲਿਸ ਅਤੇ ਨਾ ਹੀ ਟਰੈਫਿਕ ਵਿੰਗ ਵਲੋਂ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ | ਖਾਸ ਕਰ ਸਕੂਲ ਦੀ ਛੁੱਟੀ ਦੇ ਸਮੇਂ ਅਤੇ ਰੇਲਵੇ ਸਟੇਸ਼ਨ 'ਤੇ ਲੱਗੀ ਸਪੈਸ਼ਲ ਮੌਕੇ ਟਰੱਕਾਂ ਦੀਆਂ ਵੱਡੀ ਗਿਣਤੀ ਵਿਚ ਲਾਈਨਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚ ਪਾਉਂਦੀਆਂ ਹਨ | ਬੱਸ ਸਟੈਂਡ ਨਜ਼ਦੀਕ ਸਕੂਲ ਬੱਸਾਂ ਰੋਡਵੇਜ਼ ਦੀਆਂ ਬੱਸਾਂ ਅਤੇ ਕਾਰਾਂ ਦੇ ਲੱਗਦੇ ਭਾਰੀ ਟ੍ਰੈਫਿਕ ਤੋਂ ਦੋ ਪਹੀਆ ਵਾਹਨਾਂ ਦਾ ਅਤੇ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਇਲਾਕਾ ਵਾਸੀਆਂ ਦੀ ਪੰਜਾਬ ਸਰਕਾਰ ਅਤੇ ਪੱਟੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਸੜਕਾਂ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ ਤੇ ਸ਼ਹਿਰ ਵਿਚ ਜਗ੍ਹਾ ਜਗ੍ਹਾ ਲੱਗਦੇ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਈ ਜਾਵੇ | ਇਸ ਸੰਬੰਧੀ ਟ੍ਰੈਫਿਕ ਇੰਚਾਰਜ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਖੁਦ ਦੀ ਡਿਊਟੀ ਤਰਨ ਤਾਰਨ ਵਿਖੇ ਲੱਗੀ ਹੈ ਅਤੇ ਤਿੰਨ ਮੁਲਾਜ਼ਮਾਂ 'ਚੋਂ 2 ਮੁਲਾਜ਼ਮ ਚੋਣ ਡਿਊਟੀ 'ਤੇ ਆਸਾਮ ਗਏ ਹਨ, ਜਦਕਿ ਇਕ ਹੀ ਟ੍ਰੈਫਿਕ ਮੁਲਾਜ਼ਮ ਪੱਟੀ ਵਿਖੇ ਤਾਇਨਾਤ ਹੈ | ਇਸ ਸੰਬੰਧੀ ਜਦੋਂ ਨਗਰ ਕੌਂਸਲ ਪੱਟੀ ਦੇ ਕਾਰਜਸਾਧਕ ਅਫਸਰ ਧਰਮਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਨਗਰ ਕੌਂਸਲ ਕੋਲ ਫੰਡ ਨਹੀਂ ਆਏ ਜਦੋਂ ਸਰਕਾਰ ਕੋਲੋਂ ਫੰਡ ਜਾਰੀ ਹੋਣਗੇ, ਉਦੋਂ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੀ.ਆਰ.ਟੀ.ਸੀ. ਡੀਪੂ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ • ਰਿਸ਼ਵਤ ਲੈਂਦੇ ਕੰਡੈਕਟਰ ਕਾਬੂ • ਮਨਪਸੰਦ ਰੂਟ ਦਿਵਾਉ... ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੋਇੰਦਵਾਲ ਸਾਹਿਬ ਵਿਖੇ ਸਜਾਇਆ ਨਗਰ ਕੀਰਤਨ
Ad Position 24