01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਾਣਾ ਮੰਡੀ ਤਰਨ ਤਾਰਨ ਵਿਖੇ ਗਿੱਲੀ ਕਣਕ ਲੈ ਕੇ ਪਹੁੰਚ ਰਹੇ ਕਿਸਾਨ <br/>

Ad Position 21
No active advertisement
ਅਜੀਤ ਡੈਸਕ 11-04-2026
ਤਰਨ ਤਾਰਨ, 10 ਅਪ੍ਰੈਲ (ਪਰਮਜੀਤ ਜੋਸ਼ੀ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਸਾਰੀਆਂ ਮੰਡੀਆਂ 'ਚ ਕਣਕ ਦੀ ਸਰਕਾਰੀ ਖ੍ਰੀਦ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ ਅਤੇ ਕਿਸਾਨ ਮੌਸਮ ਦੇ ਮਿਜਾਜ ਨੂੰ ਦੇਖਦੇ ਹੋਏ ਕਾਹਲੀ 'ਚ ਗਿੱਲੀ ਕਣਕ ਨੂੰ ਵੱਢ ਕੇ ਮੰਡੀ ਵਿਚ ਲਿਆ ਰਹੇ ਹਨ ਪਰ ਮੰਡੀ 'ਚ ਖ੍ਰੀਦ ਏਜੰਸੀਆਂ ਵਲੋਂ ਕਣਕ ਵਿਚ ਜਿਆਦਾ ਨਮੀ ਹੋਣ ਕਾਰਨ ਕਣਕ ਦੀ ਖ੍ਰੀਦ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ | 10 ਅਪ੍ਰੈਲ ਨੂੰ ਤਰਨ ਤਾਰਨ ਦੀ ਦਾਣਾ ਮੰਡੀ 'ਚ ਕਣਕ ਲੈ ਕੇ ਪਹੁੰਚੇ ਕਿਸਾਨ ਦੀ ਕਣਕ ਗਿੱਲੀ ਹੋਣ ਕਾਰਨ ਖ੍ਰੀਦ ਏਜੰਸੀਆਂ ਵਲੋਂ ਖ੍ਰੀਦ ਨਹੀਂ ਕੀਤੀ ਗਈ ਕਿਉਂਕਿ ਸਰਕਾਰ ਵਲੋਂ ਸਰਕਾਰੀ ਖ੍ਰੀਦ ਲਈ 12 ਫੀਸਦੀ ਨਮੀ ਤੈਅ ਕੀਤੀ ਗਈ ਹੈ ਜਦਕਿ ਜੋ ਕਿਸਾਨ ਮੰਡੀ ਵਿਚ ਕਣਕ ਲੈ ਕੇ ਪਹੁੰਚਿਆ ਉਸਦੇ ਕਣਕ ਵਿਚ ਨਮੀ 20 ਫੀਸਦੀ ਪਾਈ ਗਈ, ਜਿਸ ਕਾਰਨ ਉਸਦੇ ਕਣਕ ਦੀ ਖ੍ਰੀਦ ਨਹੀਂ ਹੋ ਸਕੀ ਅਤੇ ਮਜਬੂਰੀ ਵੱਸ ਕਿਸਾਨ ਵਲੋਂ ਮੰਡੀ ਵਿਚ ਹੀ ਕਣਕ ਨੂੰ ਸੁੱਕਣ ਲਈ ਖਿਲਾਰ ਦਿੱਤਾ ਗਿਆ | ਕਿਸਾਨ ਗੁਰਪ੍ਰਤਾਪ ਸਿੰਘ ਪਿੰਡ ਜੋਧਪੁਰ ਨੇ ਦੱਸਿਆ ਕਿ ਰੋਜਾਨਾਂ ਹੋ ਰਹੀ ਬੱਦਲਵਾਈ ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਦੇ ਡਰੋਂ ਉਸ ਨੇ ਆਪਣੀ ਫਸਲ ਵੱਢ ਲਈ ਹੈ, ਜੇਕਰ ਲਗਾਤਾਰ ਮੀਂਹ ਪੈ ਗਿਆ ਤਾਂ ਉਸਦੀ ਫਸਲ ਪੂਰੀ ਤਰ੍ਹਾਂ ਖ਼ਰਾਬ ਹੋ ਜਾਵੇਗੀ | ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਤਰਨ ਤਾਰਨ ਦੇ ਸਕੱਤਰ ਸੁਖਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਕੁ ਕਿਸਾਨਾਂ ਵਲੋਂ ਆਪਣੀ ਫਸਲ ਮੰਡੀ ਵਿਚ ਲਿਆਂਦੀ ਗਈ ਸੀ, ਜੋ ਕਿ ਗਿੱਲੀ ਹੋਣ ਕਾਰਨ ਸਰਕਾਰ ਵਲੋਂ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਸਹੀ ਨਹੀਂ ਸੀ, ਇਸ ਲਈ ਉਸਦੀ ਖ੍ਰੀਦ ਨਹੀਂ ਹੋ ਸਕੀ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀ ਵਿਚ ਲਿਆਉਣ | ਇਸ ਸੰਬੰਧੀ ਦਾਣਾ ਮੰਡੀ ਤਰਨ ਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫਸਲ ਨੂੰ ਚੰਗੀ ਤਰ੍ਹਾਂ ਸੁਕਾ ਅਤੇ ਪਕਾ ਕੇ ਹੀ ਮੰਡੀ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਸਮੇਂ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਇਸ ਸਾਲ 7,74,521 ਮੀਟਿ੍ਕ ਟਨ ਕਣਕ ਦੀ ਖ਼ਰੀਦ ਦਾ ਟੀਚਾ- ਡਿਪਟੀ ਕਮਿਸ਼ਨਰ <br/> ਅਗਲੀ ਖ਼ਬਰ ਦਲੇਰ ਸਿੰਘ ਸਰਲੀ ਕਾਂਗਰਸ ਪਾਰਟੀ ਦੇ ਦੂਸਰੀ ਵਾਰ ਬਲਾਕ ਜਲਾਲਾਬਾਦ ਦੇ ਬਣੇ ਪ੍ਰਧਾਨ <br/>
Ad Position 24