ਹਰੀਕੇ ਪੱਤਣ, 11 ਅਪ੍ਰੈਲ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਇਲਾਕੇ ਵਿਚ ਸਿਹਤ ਵਿਭਾਗ ਵਲੋਂ ਐਮਰਜੈਸੀ ਸੇਵਾਵਾਂ ਲਈ ਦਿੱਤੀ ਗਈ ਐਂਬੂਲੈਂਸ 108 ਦੀ ਸਹੂਲਤ ਕਾਫ਼ੀ ਸਮਾਂ ਪਹਿਲਾ ਵਾਪਸ ਲੈ ਲਈ ਗਈ ਸੀ | ਹਰੀਕੇ ਪੱਤਣ ਇਲਾਕੇ ਨੂੰ ਦਰਜਨ ਤੋਂ ਵੱਧ ਪਿੰਡ ਲੱਗਦੇ ਹੋਣ ਕਾਰਨ ਹਜ਼ਾਰਾਂ ਲੋਕ ਇਸ ਸਹੂਲਤ ਤੋਂ ਵਾਂਝੇ ਹੋ ਗਏ ਸਨ ਇਲਾਕਾ ਨਿਵਾਸੀਆਂ ਨੇ ਐਂਬੂਲੈਂਸ 108 ਦੀ ਸਹੂਲਤ ਇਲਾਕੇ ਵਿਚ ਵਾਪਸ ਲਿਆਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਗੁਹਾਰ ਲਾਈ ਪਰ ਲੋਕਾਂ ਨੂੰ ਇਹ ਸਹੂਲਤ ਨਹੀਂ ਮਿਲੀ ਪਰੰਤੂ ਹੁਣ ਕਸਬਾ ਹਰੀਕੇ ਪੱਤਣ ਦੀ ਪੰਚਾਇਤ ਵਲੋਂ ਕੀਤੀ ਕੋਸ਼ਿਸ਼ ਸਦਕਾ ਇਹ ਸਹੂਲਤ ਦੁਬਾਰਾ ਮਿਲ ਗਈ ਹੈ ਤੇ ਐਂਬੂਲੈਂਸ 108 ਗੱਡੀ ਹਰੀਕੇ ਪੱਤਣ ਇਲਾਕੇ ਨੂੰ ਸੇਵਾਵਾਂ ਦੇ ਰਹੀ ਹੈ | ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਐਂਬੂਲੈਂਸ 108 ਦੀ ਸਹੂਲਤ ਹਰੀਕੇ ਪੱਤਣ ਬਾਜ਼ਾਰ ਵਿਚ ਪੈਟਰੋਲ ਪੰਪ 'ਤੇ 24 ਘੰਟੇ ਐਮਰਜੈਂਸੀ ਸੇਵਾਵਾਂ ਲਈ ਤਾਇਨਾਤ ਹੈ ਸਰਪੰਚ ਇਕਬਾਲ ਸਿੰਘ ਸਿੱਧੂ ਤੇ ਪੰਚਾਇਤ ਮੈਂਬਰਾਂ ਨੇ ਸਿਵਲ ਸਰਜਨ ਡਾ. ਗੁਰਪ੍ਹੀਤ ਸਿੰਘ ਰਾਏ ਅਤੇ ਡਾ.ਜਸਪ੍ਹੀਤ ਸਿੰਘ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕੀਤਾ | ਇਸ ਮੌਕੇ ਪ੍ਰਧਾਨ ਨਿਸ਼ਾਨ ਸਿੰਘ, ਬਲਵੀਰ ਸਿੰਘ ਵਿਜੀਲੈਂਸ ਵਾਲੇ, ਅਮਰੀਕ ਸਿੰਘ, ਗੁਰਪ੍ਰਤਾਪ ਸਿੰਘ, ਪਰਗਟ ਸਿੰਘ ਮੈਂਬਰ ਪੰਚਾਇਤ, ਰੇਸ਼ਮ ਸਿੰਘ ਮੈਂਬਰ ਪੰਚਾਇਤ, ਹਰਦਿਆਲ ਸਿੰਘ ਮੈਂਬਰ ਪੰਚਾਇਤ, ਜਸਬੀਰ ਕੌਰ ਮਹਿਲਾ ਪ੍ਰਧਾਨ, ਭੁਪਿੰਦਰ ਸਿੰਘ ਕੱਪੜੇ ਵਾਲੇ, ਨਿਸ਼ਾਨ ਸਿੰਘ ਗਿੱਲ, ਪਰਮਜੀਤ ਸਿੰਘ ਕਰੀਰ, ਪਰਮਜੀਤ ਸਿੰਘ ਮੈਂਬਰ ਪੰਚਾਇਤ ਅਤੇ ਅੰਗਰੇਜ਼ ਸਿੰਘ ਗਿੱਲ ਆਦਿ ਹਾਜ਼ਰ ਸਨ |