ਜੰਡਿਆਲਾ ਗੁਰੂ, 24 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਮਾਝਾ ਪ੍ਰੈੱਸ ਕਲੱਬ ਅੰਮਿ੍ਤਸਰ ਦੀ ਇਕ ਮਹੱਤਵਪੂਰਨ ਮੀਟਿੰਗ ਜੰਡਿਆਲਾ ਗੁਰੂ ਵਿਖੇ ਭੂਪਿੰਦਰ ਸਿੰਘ ਸਿੱਧੂ ਦੀ ਸਰਪਰਸਤੀ ਹੇਠ ਆਯੋਜਿਤ ਕੀਤੀ ਗਈ | ਇਸ ਮੀਟਿੰਗ ਦੌਰਾਨ ਕਲੱਬ ਦੀ ਨਵੀਂ ਵਰਕਿੰਗ ਬਾਡੀ ਸਰਬਸੰਮਤੀ ਨਾਲ ਚੁਣੀ ਗਈ | ਮੀਟਿੰਗ ਵਿਚ ਗੁਰਪ੍ਰੀਤ ਸਿੰਘ ਚੰਦੀ ਨੂੰ ਮਾਝਾ ਪ੍ਰੈੱਸ ਕਲੱਬ ਅੰਮਿ੍ਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਵਿਚ ਗੁਰਦੇਵ ਸਿੰਘ ਮਨਜੋਤਰਾ ਨੂੰ ਵਾਈਸ ਪ੍ਰਧਾਨ, ਨਰਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸਤਿੰਦਰ ਸਿੰਘ, ਜਗਤਾਰ ਸਿੰਘ ਅਤੇ ਪਰਮਜੀਤ ਸਿੰਘ ਨੂੰ ਜਨਰਲ ਸਕੱਤਰ, ਰਾਜੀਵ ਕੁਮਾਰ ਭੋਲਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ | ਇਸੇ ਤਰ੍ਹਾਂ ਪ੍ਰਗਟ ਸਿੰਘ ਅਤੇ ਲਖਬੀਰ ਸਿੰਘ ਗਿੱਲ ਨੂੰ ਚੇਅਰਮੈਨ, ਜਦਕਿ ਜਸਬੀਰ ਸਿੰਘ ਭੋਲਾ ਨੂੰ ਮਾਨਾਵਾਲਾ ਯੂਨਿਟ ਦਾ ਪ੍ਰਧਾਨ ਬਣਾਇਆ ਗਿਆ | ਨਵੀਂ ਕਮੇਟੀ ਨੂੰ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ | ਕਲੱਬ ਦੇ ਸਰਪ੍ਰਸ਼ਤ ਭੂਪਿੰਦਰ ਸਿੰਘ ਸਿੱਧੂ ਵਲੋਂ ਨਵ-ਨਿਯੁਕਤ ਪ੍ਰਬੰਧਕੀ ਟੀਮ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਇਸ ਸਮਾਗਮ ਦੌਰਾਨ ਅੰਗਰੇਜ਼ ਸਿੰਘ, ਡਾ. ਮਨਰਾਜ ਸਿੰਘ ਜੋਸਨ, ਅਨਿਲ ਕੁਮਾਰ, ਮਨਪ੍ਰੀਤ ਸਿੰਘ ਕੰਡਾ, ਰਵਿੰਦਰ ਸਿੰਘ ਗਿੱਲ ਅਤੇ ਮਿਸ ਪੂਜਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |