ਤਰਨ ਤਾਰਨ, 4 ਮਈ (ਹਰਿੰਦਰ ਸਿੰਘ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਜ਼ਿਲ੍ਹਾ ਜਥੇਬੰਦੀ ਦੀ ਮੀਟਿੰਗ ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਰਹਿਨੁਮਾਈ ਵਿਚ ਹੋਈ ਮੀਟਿੰਗ ਵਿਚ ਸਰਕਾਰ ਵਲੋਂ ਜੋ ਹੱਦ ਕਰਜ਼ੇ ਫਸਲ ਅਨੁਸਾਰ ਹਾੜੀ ਦੀ ਫ਼ਸਲ ਲਈ 30 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਅਤੇ ਸਾਉਣੀ ਦੀ ਫਸਲ ਲਈ 39000 ਰੁਪਏ ਪਾਸ ਕੀਤੇ ਗਏ ਸਨ | ਇਹ ਹੱਦ ਕਰਜੇ ਤਿਆਰ ਕਰਕੇ ਸਭਾਵਾਂ ਵਲੋਂ ਏ. ਆਰ. ਦਫ਼ਤਰ ਨੂੰ ਭੇਜੇ ਗਏ ਸਨ, ਪਰ ਏ. ਆਰ. ਦਫ਼ਤਰ ਵਲੋਂ ਇਹ ਹੱਦ ਕਰਜੇ ਪਾਸ ਨਹੀਂ ਕੀਤੇ ਜਾ ਰਹੇ ਹਨ | ਇਸ ਰੋਸ ਵਜੋਂ ਸਭਾਵਾਂ ਦੇ ਕਰਮਚਾਰੀਆਂ ਵਲੋਂ ਮਿਤੀ ਪੰਜ ਛੇ ਸੱਤ ਨੰੂ ਸਭਾਵਾਂ ਦਾ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ ਰੱਖਿਆ ਜਾਵੇਗਾ | ਜੇਕਰ ਸਮੇਂ ਦੌਰਾਨ ਇਹ ਹੱਦ ਕਰਜੇ ਏ.ਆਰ. ਦਫਤਰ ਵਲੋਂ ਪਾਸ ਨਾ ਕੀਤੇ ਗਏ ਤਾਂ ਜਥੇਬੰਦੀ ਵਲੋਂ ਏ.ਆਰ. ਦਫਤਰ ਅੱਗੇ ਧਰਨਾ ਲਗਾਇਆ ਜਾਵੇਗਾ | ਜੇਕਰ ਸੀ. ਬੀ. ਤਰਨ ਤਾਰਨ ਵਲੋਂ ਇਹ ਹੱਦ ਕਰਜੇ ਨਵੀਂ ਸਕੇਲ ਅਨੁਸਾਰ ਪਾਸ ਨਾ ਹੋਏ ਤਾਂ ਜਥੇਬੰਦੀ ਵਲੋਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕੇਦਰੀ ਸਹਿਕਾਰੀ ਬੈਂਕ ਤਰਨ ਤਾਰਨ ਦਾ ਘਿਰਾਓ ਕੀਤਾ ਜਾਵੇਗਾ | ਇਸ ਲਈ ਜਥੇਬੰਦੀ ਵਲੋਂ ਮੰਗ ਕੀਤੀ ਜਾਂਦੀ ਹੈ ਮਹਿਕਮੇਂ ਦੇ ਉੱਚ ਅਧਿਕਾਰੀਆਂ ਨੂੰ ਇਹ ਹੱਦ ਕਰਜਾ ਵਧੀ ਹੋਈ ਰੇਸ਼ੋ ਨਾਲ ਤੁਰੰਤ ਪਾਸ ਕਰਵਾਇਆ ਜਾਵੇ, ਤਾਂ ਕਿ ਸਭਾਵਾਂ ਦੇ ਮੈਂਬਰਾਂ ਨੂੰ ਪਹਿਲਾਂ ਭੁਗਤਾਨ ਕੀਤਾ ਜਾ ਸਕੇ, ਤਾਂ ਜੋ ਮੈਂਬਰ ਸਭਾਵਾਂ ਪਾਸੋਂ ਖਾਦ ਦਵਾਈਆਂ ਅਤੇ ਹੋਰ ਜ਼ਰੂਰਤ ਮੁਤਾਬਿਕ ਸਾਮਾਨ ਲੈ ਸਕਣ | ਹੱਦ ਕਰਜੇ ਪਾਸ ਨਾ ਹੋਣ ਕਰਕੇ ਕਿਸਾਨਾਂ ਵਿਚ ਬਹੁਤ ਬੇਚੈਨੀ ਪਾਈ ਜਾ ਰਹੀ ਹੈ ਅਤੇ ਸਭਾਵਾਂ ਦੇ ਕਾਰੋਬਾਰ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ | ਇਸ ਲਈ ਜਥੇਬੰਦੀ ਵਲੋਂ ਮੁੜ ਫਿਰ ਮਹਿਕਮੇ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਇਹ ਹੱਦ ਕਰਜੇ ਤੁਰੰਤ ਬੈਂਕ ਪਾਸੋਂ ਪਾਸ ਕਰਵਾਏ ਜਾਣ | ਇਸ ਮੌਕੇ ਪ੍ਰਗਟ ਸਿੰਘ ਸਾਬਕਾ ਸੂਬਾ ਸੂਬਾ ਪ੍ਰਧਾਨ, ਰਘਬੀਰ ਸਿੰਘ ਮੀਤ ਪ੍ਰਧਾਨ, ਫਤਿਹ ਸਿੰਘ ਜਰਨਲ ਸਕੱਤਰ, ਤਾਰਾ ਚੰਦ ਸਾਬਕਾ ਪ੍ਰਧਾਨ, ਸੁਖਵੰਤ ਸਿੰਘ ਝਬਾਲ, ਸੁਖਮਨਜੀਤ ਸਿੰਘ ਗੰਡੀਵਿੰਡ, ਮਨਜਿੰਦਰ ਸਿੰਘ, ਮਨਜਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ, ਬਲਜੀਤ ਸਿੰਘ ਪੱਟੀ, ਪ੍ਰਭਜੀਤ ਸਿੰਘ ਭਿੱਖੀਵਿੰਡ, ਬਲਵੰਤ ਸਿੰਘ ਚੋਹਲਾ ਸਾਹਿਬ, ਰਾਜਵੀਰ ਸਿੰਘ ਖਡੂਰ ਸਾਹਿਬ, ਕੁਲਦੀਪ ਸਿੰਘ ਜੀਓਬਾਲਾ, ਸੁਖਵਿੰਦਰ ਸਿੰਘ ਭੋਲਾ, ਹਰਪ੍ਰੀਤ ਬਾਕੀਪੁਰਦ, ਪਲਵਿੰਦਰ ਸਿੰਘ ਜੀਓਬਾਲਾ, ਰਜਿੰਦਰ ਕੁਮਾਰ ਬਾਹਮਣੀ ਵਾਲਾ, ਸੁਖਬੀਰ ਸਿੰਘ ਚੱਕ ਕਰੇ ਖਾਂ, ਰਾਜਵੀਰ ਸਿੰਘ ਗੰਡੀਵਿੰਡ, ਗੁਰਮੀਤ ਸਿੰਘ ਗੋਰਖਾ, ਪਰਮਜੀਤ ਸਿੰਘ ਸਰਾਲੀ ਮੰਡਾ, ਮਨਕੀਰਤ ਸਿੰਘ ਸੁਰ ਸਿੰਘ, ਵਰਿਆਮ ਸਿੰਘ ਭਗਵਾਨਪੁਰ, ਪਿ੍ਤਪਾਲ ਸਿੰਘ ਲਾਲੀ, ਗੁਰਬੀਰ ਸਿੰਘ ਅਲਗੋਂ ਕੋਠੀ ਆਦਿ ਹਾਜ਼ਰ ਹੋਏ | ਮੀਟਿੰਗ ਦੀ ਕਾਰਵਾਈ ਫਤਿਹ ਸਿੰਘ ਜਰਨਲ ਸਕੱਤਰ ਵਲੋਂ ਖੂਬ ਨਿਭਾਈ ਗਈ |