13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਗੁਰਦੁਆਰਾ ਸ਼ਿਮਲਾ ਸਾਹਿਬ ਜੀ ਦੀ ਦੀਵਾਨ ਹਾਲ ਦੀ ਉਸਾਰੀ ਦੀ ਕਾਰ ਸੇਵਾ ਸ਼ੁਰੂ- ਸੁਖਦੇਵ ਸਿੰਘ ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 06-05-2026
ਤਰਨ ਤਾਰਨ, 5 ਮਈ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਵਿਖੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਗੁਰਦੁਆਰਾ ਸ਼ਿਮਲਾ ਸਾਹਿਬ ਵਿਖੇ 80 ਫੁੱਟ ਲੰਬੇ ਅਤੇ 70 ਫੁੱਟ ਚੌੜੇ ਦੀਵਾਨ ਹਾਲ ਸੇਵਾ ਸ਼ੁਰੂ ਕਰ ਦਿੱਤੀ ਹੈ | ਜਿਸ ਸਬੰਧੀ ਪੋਕਲੇਨ ਨਾਲ ਦੀਵਾਨ ਹਾਲ ਦੀ ਮਜ਼ਬੂਤੀ ਨਾਲ ਉਸਾਰੀ ਕਰਨ ਲਈ ਨੀਹਾਂ ਪੁੱਟਣੀਆਂ ਸ਼ੁਰੂ ਕਰ ਦਿੱਤੀ ਹਨ | ਇਹ ਜਾਣਕਾਰੀ ਸਮਾਜ ਸੇਵਕ ਸੁਖਦੇਵ ਸਿੰਘ ਢਿੱਲੋਂ ਸੁਰਸਿੰਘ ਨੇ ਦਿੰਦਿਆਂ ਦੱਸਿਆ ਕਿ ਮਹਾਂ ਪੁਰਖਾਂ ਦਾ ਫੁਰਮਾਨ ਹੈ ਕਿ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਜਨਮ ਦਿਹਾੜਾ ਜੋ 23 ਜੁਲਾਈ 8 ਸਾਵਨ ਨੂੰ ਆ ਰਿਹਾ ਹੈ, ਉਹ ਦੀਵਾਨ ਇਸ ਦੀਵਾਨ ਹਾਲ ਵਿਚ ਹੀ ਲਗਾਇਆ ਜਾ ਸਕੇ | ਇਸ ਮੌਕੇ ਮਹਾਂ ਪੁਰਖਾਂ ਦੇ ਨਾਲ ਬਾਬਾ ਜਾਹਮਣ ਅਜ਼ੀਤ ਫਤਾਹਪੁਰ, ਜਥੇਦਾਰ ਬਾਗਾ ਸਿੰਘ, ਮਿਸਤਰੀ ਕਾਲਾ ਸਿੰਘ, ਸੁਖਦੇਵ ਸਿੰਘ ਢਿੱਲੋਂ , ਕੈਪਟਨ ਮੁਖਤਾਰ ਸਿੰਘ, ਬਾਬਾ ਗੋਰਾ ਸਿੰਘ ਸੇਵਾਦਾਰ ਸ਼ਿਮਲਾ ਸਾਹਿਬ, ਮੰਗਲ ਸਿੰਘ, ਅਰਜਨ ਸਿੰਘ ਧੁੰਨ, ਸੁਖਦੇਵ ਸਿੰਘ ਫ਼ੌਜੀ, ਧਰਮ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਭੱਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜਥੇ. ਮੇਘ ਸਿੰਘ ਨੇ ਏ. ਐੱਸ. ਆਈ. ਮੇਜਰ ਸਿੰਘ ਨਾਲ ਕੀਤਾ ਦੁੱਖ ਪ੍ਰਗਟ <br/>
Ad Position 24