05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਿਜਲੀ ਮੁਲਾਜ਼ਮ ਨਾਲ ਕੁੱਟਮਾਰ ਕਰਨ 'ਤੇ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਤਰਨ ਤਾਰਨ, 8 ਮਈ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਬਿਜਲੀ ਮੁਲਾਜ਼ਮ ਨਾਲ ਕੁੱਟਮਾਰ ਕਰਨ ਅਤੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਮਾਮਲੇ ਵਿਚ 7 ਵਿਅਕਤੀਆਂ ਤੋਂ ਇਲਾਵਾ 15 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਸਕੱਤਰ ਸਿੰਘ ਪੁੱਤਰ ਸਾਧਆ ਸਿੰਘ ਵਾਸੀ ਕੱਦਗਿੱਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਉਪ ਮੰਡਲ ਤਰਨ ਤਾਰਨ ਵਿਖੇ ਅਧੀਨ ਪੈਂਦੇ ਇਲਾਕੇ ਦੀ ਲਾਇਨ ਮਿਤੀ 21 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਬਿਜਲੀ ਬੰਦ ਹੋਣ ਕਰਕੇ ਕੰਪਲੇਟ ਸੈਂਟਰ ਵਿਖੇ ਉਹ ਡਿਊਟੀ 'ਤੇ ਤਾਇਨਾਤ ਸੀ, ਜਿਸ ਸਬੰਧੀ ਉਪ ਮੰਡਲ ਤਰਨ ਤਾਰਨ ਵਲੋੋਂ ਕੁਝ ਇਲਾਕੇ ਦੀ ਸਪਲਾਈ ਬਹਾਲ ਕਰਨ ਸਬੰਧੀ ਉਸਦੀ ਡਿਉਟੀ ਲਗਾਈ ਸੀ | ਉਹ ਆਪਣੇ ਸਟਾਫ਼ ਲਾਇਨਮੈਨ ਲਖਵਿੰਦਰ ਸਿੰਘ ਨੂੰ ਨਾਲ ਲੈ ਕੇ ਜਿਨ੍ਹਾਂ ਵੀ ਪਿੰਡਾਂ ਵਿਚ ਫਾਲਟ ਸੀ ਕੁਝ ਫਾਲਟ ਅਸੀਂ ਦੋਵਾਂ ਜਾਣਿਆ ਨੇ ਸਹੀ ਕਰ ਦਿੱਤੇ ਸੀ | ਜਦ ਅਸੀਂ ਪਿੰਡ ਬਾਗੜੀਆ ਪੁੱਜੇ ਤਾਂ ਹਨੇਰਾ ਜਿਆਦਾ ਹੋਣ ਕਰਕੇ ਸਾਰੇ ਸਟਾਫ਼ ਨੇ ਸਲਾਹ ਕਰਕੇ ਸਰਪੰਚ ਬਿਕਰਮਜੀਤ ਸਿੰਘ ਪਿੰਡ ਬਾਗੜੀਆ ਖੁਰਦ ਨੂੰ ਦੱਸ ਕੇ ਸਾਥੀ ਕਰਮਚਾਰੀਆਂ ਨੂੰ ਫਾਰਗ ਕਰਕੇ ਕਿਹਾ ਕਿ ਬਾਕੀ ਬਿਜਲੀ ਦਾ ਫਾਲਟ ਸਵੇਰੇ ਸਹੀ ਕਰਾਂਗੇ ਉਹ ਘਰਾਂ ਨੂੰ ਚਲੇ ਗਏ | ਜਦੋਂ ਉਹ ਰਾਤ ਸਮੇਂ ਆਪਣੇ ਘਰ ਪੁੱਜਾ ਤਾਂ ਰਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ, ਗੁਰਪ੍ਰਤ ਸਿੰਘ ਪੁੱਤਰ ਜਸਬੀਰ ਸਿੰਘ, ਪਵਨ ਸਿੰਘ ਪੁੱਤਰ ਸਕੱਤਰ ਸਿੰਘ, ਹਰਵਰਜੀਤ ਸਿੰਘ ਪੁੱਤਰ ਸਤਪਾਲ ਸਿੰਘ, ਪਿੰਕਾ ਪੁੱਤਰ ਬੂਟਾ ਸਿੰਘ, ਕਰਮਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀਅਨ ਕਲੇਰ, ਗੋਰਾ ਪੁੱਤਰ ਕਸ਼ਮੀਰ ਸਿੰਘ ਵਾਸੀ ਬਾਗੜੀਆਂ ਸਮੇਤ 10-15 ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਆ ਕੇ ਗਾਲੀ ਗਲੋਚ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ ਤੇ ਸਵੇਰੇ ਰਾਹ ਰੋਕ ਕੇ ਉਸਦੀ ਡਿਊਟੀ ਵਿਚ ਵਿਘਨ ਪਾਇਆ | ਜਾਂਚ ਅਧਿਕਾਰੀ ਏ.ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵਲੋਂ 11 ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ ਅਗਲੀ ਖ਼ਬਰ ਫਾਰਮੇਸੀ ਅਫ਼ਸਰ ਡਾਇਰੈਕਟਰ ਦਫ਼ਤਰ ਚੰਡੀਗ਼ੜ੍ਹ ਵਿਖੇ 12 ਨੂੰ ਕਰਨਗੇ ਰੋਸ ਰੈਲੀ
Ad Position 24