ਤਰਨ ਤਾਰਨ, 8 ਮਈ (ਹਰਿੰਦਰ ਸਿੰਘ)-ਅਲਪਾਈਨ ਸਕੂਲ ਤਰਨ ਤਾਰਨ ਵਿਚ ਵਿਸ਼ਵ ਰੈੱਡ ਕਰਾਸ ਦਿਵਸ ਪਿੰ੍ਰਸੀਪਲ ਲਖਵਿੰਦਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਹਾਣੀ ਉਚਾਰਣ ਮੁਕਾਬਲੇ ਵਿਚ ਹਿੱਸਾ ਲਿਆ | ਇਸ ਮੁਕਾਬਲੇ ਦਾ ਵਿਸ਼ਾ ਸਾਰਿਆਂ ਦੀ ਮਦਦ ਕਰਨਾ ਸੀ | ਵਿਦਿਆਰਥੀਆਂ ਨੇ ਵਿਸ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਮਨੁੱਖਤਾ, ਸਹਿਯੋਗ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦਿੱਤਾ | ਸਕੂਲ ਮੁਖੀ ਨੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਹਰ ਸਮੇਂ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ | ਜੇਤੂ ਵਿਦਿਆਰਥੀਆਂ ਵਿਚ ਸਮਰੀਤ ਕੌਰ ਜਮਾਤ ਚੌਥੀ, ਗੁਰਨੂਰ ਸਿੰਘ ਜਮਾਤ ਪੰਜਵੀਂ, ਈਸ਼ੀਤਾ ਜਮਾਤ ਪੰਜਵੀਂ, ਮਨਤਾਜ ਸਿੰਘ ਜਮਾਤ ਪੰਜਵੀਂ, ਬਵਲੀਨ ਕੌਰ ਜਮਾਤ ਤੀਸਰੀ, ਰਣਵੀਰ ਬਾਵਾ ਜਮਾਤ ਪੰਜਵੀਂ ਨੂੰ ਸਨਮਾਨਿਤ ਕੀਤਾ ਗਿਆ |