ਪੱਟੀ, 8 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਮਾਂ ਦੇ ਨਿਸ਼ਕਾਮ ਪਿਆਰ, ਤਿਆਗ ਅਤੇ ਅਟੁੱਟ ਮਮਤਾ ਨੂੰ ਸਮਰਪਿਤ ਮਾਂ ਦਿਵਸ ਮੌਕੇ 'ਤੇ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਖੇ ਰੰਗਾਰੰਗ ਅਤੇ ਭਾਵਨਾਤਮਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਦਿਆਰਥੀਆਂ, ਮਾਵਾਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਸਕੂਲ ਦਾ ਮਾਹੌਲ ਖੁਸ਼ੀ, ਪਿਆਰ ਅਤੇ ਸਤਿਕਾਰ ਨਾਲ ਭਰਪੂਰ ਦਿਖਾਈ ਦਿੱਤਾ | ਸਮਾਗਮ ਦੀ ਸ਼ੁਰੂਆਤ ਮਾਵਾਂ ਨੂੰ ਸਮਰਪਿਤ ਸੁੰਦਰ ਕਵਿਤਾਵਾਂ ਨਾਲ ਕੀਤੀ ਗਈ | ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ, ਨਾਚ, ਭੰਗੜਾ, ਗਿੱਧਾ ਅਤੇ ਨਾਟਕ ਰਾਹੀਂ ਮਾਂ ਦੀ ਮਹਾਨਤਾ ਨੂੰ ਦਰਸਾਇਆ | ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗੀਰ ਸਿੰਘ ਚੇਅਰਮੈਨ, ਪਿ੍ੰਸੀਪਲ ਮੈਡਮ ਪਵਨਦੀਪ ਕੌਰ, ਨਿਰਵੈਲ ਸਿੰਘ, ਡਾਇਰੈਕਟਰ ਗੁਰਜਿੰਦਰ ਸਿੰਘ, ਕੁਲਬੀਰ ਕੌਰ ਨੇ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ |