03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਸਟੇਟ ਵਿਭਾਗ ਨੇ ਰਾਣੀ ਕਾ ਬਾਗ਼ ਅਤੇ ਮਜੀਠਾ ਰੋਡ ਵਿਖੇ ਨਾਜਾਇਜ਼ ਕਬਜ਼ਿਆਂ 'ਤੇ ਕੀਤੀ ਕਾਰਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਅੰਮਿ੍ਤਸਰ, 8 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ | ਇਹ ਕਾਰਵਾਈ ਵਿਭਾਗ ਵਲੋਂ ਰਾਣੀ ਕਾ ਬਾਗ਼, ਮਜੀਠਾ ਰੋਡ ਸਮੇਤ ਕਈ ਹੋਰ ਇਲਾਕਿਆਂ 'ਚ ਕੀਤੀ | ਇਸ ਸੰਬੰਧੀ ਸੈਕਟਰੀ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਰਾਣੀ ਕਾ ਬਾਗ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਿਗਮ ਕਮਿਸ਼ਨਰ ਨੂੰ ਇਕ ਸ਼ਿਕਾਇਤ ਪੱਤਰ ਸੌਂਪਿਆ ਗਿਆ, ਜਿਸ 'ਚ ਕੌਂਸਲਰ ਨੀਤੂ ਟਾਂਗਰੀ ਵਲੋਂ ਵੀ ਸਿਫਾਰਸ਼ ਕੀਤੀ ਗਈ ਸੀ ਕਿ ਰਾਣੀ ਕਾ ਬਾਗ਼ ਇਲਾਕੇ ਵਿਚ ਅਣ ਅਧਿਕਾਰਤ ਤੌਰ 'ਤੇ ਲੱਗੀਆਂ ਰੇਹੜੀਆਂ ਲਗਾ ਕੇ ਸੜਕ 'ਤੇ ਆਵਾਜਾਈ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ | ਇਸ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਸਟੇਟ ਵਿਭਾਗ ਦੀ ਟੀਮ ਵਲੋਂ ਇੰਸਪੈਕਟਰ ਪ੍ਰੀਤੀ ਚੌਹਾਨ ਅਤੇ ਅਮਲੇ ਦੇ ਹੋਰ ਕਰਮਚਾਰੀਆਂ ਨੂੰ ਨਾਲ ਲੈ ਕੇ ਰਾਣੀ ਕਾ ਬਾਗ਼ ਇਲਾਕੇ ਵਿਚ ਕਾਰਵਾਈ ਕੀਤੀ ਗਈ ਜਿਸ ਦੌਰਾਨ ਜਿਨ੍ਹਾਂ ਲੋਕਾਂ ਵਲੋਂ ਆਪਣੀਆਂ ਰੇਹੜੀਆਂ ਸੜਕ ਦੇ ਵਿਚਕਾਰ ਲਗਾਈਆਂ ਗਈਆਂ ਸੀ ਉਨ੍ਹਾਂ ਨੂੰ ਚੁਕਿਆ ਅਤੇ ਇਸ ਤੋਂ ਇਲਾਵਾ ਰੇਹੜੀਆਂ ਵਾਲਿਆਂ ਆਪਣੀਆਂ ਰੇਹੜੀਆਂ ਸੜਕ ਤੇ ਫੁਟਪਾਥ 'ਤੇ ਨਾ ਲਗਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਇਸ ਟੀਮ ਵਲੋਂ ਮਜੀਠਾ ਰੋਡ ਘਾਲਾ ਮਾਲਾ ਚੌਕ ਤੋਂ ਲੈ ਕੇ ਖੰਡੇ ਵਾਲੇ ਚੌਕ ਤੱਕ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ | ਜਿਸ ਦੌਰਾਨ ਦੁਕਾਨਦਾਰਾਂ ਦਾ ਸੜਕ ਦੀ ਜਗ੍ਹਾ 'ਤੇ ਪਿਆ ਸਾਮਾਨ ਜਬਤ ਕੀਤਾ ਗਿਆ ਅਤੇ ਸੜਕ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਫੜ੍ਹੀਆਂ ਨੂੰ ਹਟਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਗ਼ੈਰ-ਅਧਿਕਾਰਤ ਪਸ਼ੂ ਡੇਰਿਆਂ ਖ਼ਿਲਾਫ਼ ਕਾਰਵਾਈ ਜਾਰੀ <br/> ਅਗਲੀ ਖ਼ਬਰ ਵਿਧਾਇਕ ਡਾ. ਗੁਪਤਾ ਨੇ ਕਟੜਾ ਆਹਲੂਵਾਲੀਆ ਵਿਖੇ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ <br/>
Ad Position 24