03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਿਧਾਇਕ ਰਮਦਾਸ ਨੇ ਸੁਣੀਆਂ ਪਿੰਡ ਵਰਪਾਲ ਦੀਆਂ ਦੀਆਂ ਮੁਸ਼ਕਿਲਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਚੱਬਾ, 8 ਮਈ (ਜੱਸਾ ਅਣਜਾਣ)-ਪਿੰਡ ਵਰਪਾਲ ਕਲਾਂ ਦੇ ਮੌਜੂਦਾ ਸਰਪੰਚ ਸਰਦੂਲ ਸਿੰਘ ਫੌਜੀ ਵਲੋਂ ਆਪਣੇ ਗ੍ਰਹਿ ਵਿਖੇ ਇਕ ਸਾਦੇ ਪ੍ਰੋਗਰਾਮ ਤਹਿਤ ਰੱਖੀ ਗਈ ਚਾਹ ਪਾਰਟੀ ਜਿਸ ਵਿਚ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਵਿਸ਼ੇਸ਼ ਸ਼ਿਰਕਤ ਤੇ ਉਨ੍ਹਾਂ ਨਾਲ ਸਰਪੰਚ ਪ੍ਰੀਤ ਸਿੰਘ ਗਿੱਲ ਵਰਪਾਲ, ਸਰਪੰਚ ਪਰਿਲਾਹਦ ਸਿੰਘ ਵਰਪਾਲ ਬਾਬਾ ਫੌਜਾ ਸਿੰਘ ਵਾਲਾ, ਸਰਪੰਚ ਕੇਵਲ ਸਿੰਘ ਵਰਪਾਲ ਖੁਰਦ, ਸਰਪੰਚ ਪ੍ਰਤਾਪ ਸਿੰਘ ਚੱਬਾ, ਸੰਮਤੀ ਮੈਂਬਰ ਸਟਾਲਣਜੀਤ ਸਿੰਘ ਚੱਬਾ, ਸੰਮਤੀ ਮੈਂਬਰ ਪ੍ਰਤਾਪ ਸਿੰਘ ਬਿੱਟੂ ਵਰਪਾਲ ਅਤੇ ਪੰਚਾਂ ਨੇ ਵੀ ਹਾਜ਼ਰੀ ਲਗਵਾਈ | ਉਪਰੰਤ ਪਿੰਡ ਵਰਪਾਲ ਦੀਆਂ ਚਾਰੇ ਪੰਚਾਇਤਾਂ ਦੇ ਸਰਪੰਚਾਂ ਵਲੋਂ ਹਲਕੇ ਵਿਧਾਇਕ ਨੂੰ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਦਿੱਤਾ | ਇਸ ਮੌਕੇ ਵਿਧਾਇਕ ਨੇ ਮੁਸ਼ਕਿਲਾਂ ਸੁਣ ਕੇ ਕਿਹਾ ਕਿ ਇਨ੍ਹਾਂ ਪਿੰਡਾਂ ਜਲਦੀ ਨੁਹਾਰ ਬਦਲੀ ਜਾਵੇਗੀ ਤੇ ਸਭ ਮੁਸ਼ਕਿਲਾਂ ਹੱਲ ਕਰਵਾਈਆਂ ਜਾਣਗੀਆਂ ਬਸ ਥੋੜਾ ਟਾਇਮ ਦਿਓ | ਇਸ ਮੌਕੇ ਸਰਪੰਚ ਸਰਦੂਲ ਸਿੰਘ ਫੌਜੀ ਵਲੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਸਮੇਤ ਸਰਪੰਚਾਂ, ਪੰਚਾਂ ਤੇ ਮੋਹਤਬਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ | ਇਸ ਮੌਕੇ ਗੱਜਣ ਸਿੰਘ ਗਿੱਲ, ਗ੍ਰੰਥੀ ਪੰਜਾਬ ਸਿੰਘ, ਪ੍ਰਧਾਨ ਸਰਵਣ ਸਿੰਘ, ਲਾਲੀ ਬਿਲਡਿੰਗ ਮਟੀਰੀਅਲ ਵਾਲੇ, ਗੁਰਿੰਦਰ ਸਿੰਘ ਪੰਚ, ਹੀਰਾ ਸਿੰਘ ਪੰਚ, ਗੁਰਮੇਜ ਸਿੰਘ ਪੰਚ, ਸੁਖਵਿੰਦਰ ਸਿੰਘ ਕਾਕਾ, ਭੱਲਾ ਸਿੰਘ ਸਿਪਾਹੀ, ਲਖਵਿੰਦਰ ਸਿੰਘ ਪੰਚ, ਬਾਬਾ ਟਿੰਮੀ ਸਿੰਘ ਪਹਿਲਵਾਨ, ਮਨਜੀਤ ਸਿੰਘ ਮੋਤੀ, ਬੀਬੀ ਕੁਲਜੀਤ ਕੌਰ ਪੰਚ, ਬੀਬੀ ਗੁਰਮੀਤ ਕੌਰ ਪੰਚ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਿਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਸਵੱਛ ਸਿਆਸਤ ਕਰਨ ਦਾ ਢੋਂਗ ਕਰਨ ਵਾਲੀ 'ਆਪ' ਦੀ ਹਕੀਕਤ ਸਾਹਮਣੇ ਆ ਰਹੀ-ਤਰੁਣ ਚੁੱਘ ਅਗਲੀ ਖ਼ਬਰ ਨਗਰ ਨਿਗਮ ਵਲੋਂ ਗ਼ੈਰ-ਅਧਿਕਾਰਤ ਪਸ਼ੂ ਡੇਰਿਆਂ ਖ਼ਿਲਾਫ਼ ਕਾਰਵਾਈ ਜਾਰੀ <br/>
Ad Position 24