26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਈ. ਓ. ਰਣਦੀਪ ਸਿੰਘ ਨੇ ਨਗਰ ਕੌਂਸਲ ਤਰਨ ਤਾਰਨ ਦਾ ਚਾਰਜ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 12-05-2026
ਤਰਨ ਤਾਰਨ, 11 ਮਈ (ਹਰਿੰਦਰ ਸਿੰਘ)-ਨਗਰ ਕੌਂਸਲ ਤਰਨ ਤਾਰਨ ਦੇ ਈ. ਓ. ਕੰਵਲਜੀਤ ਸਿੰਘ ਦਾ ਤਬਾਦਲਾ ਹੋਣ 'ਤੇ ਉਨ੍ਹਾਂ ਦੀ ਜਗ੍ਹਾ ਸਰਕਾਰ ਵਲੋਂ ਈ. ਓ. ਰਣਦੀਪ ਸਿੰਘ ਨੂੰ ਤਰਨ ਤਾਰਨ ਦਾ ਚਾਰਜ ਦਿੱਤਾ ਗਿਆ ਹੈ | ਨਵ ਨਿਯੁਕਤ ਈ. ਓ. ਰਣਦੀਪ ਸਿੰਘ ਵਲੋਂ ਤਰਨ ਤਾਰਨ ਨਗਰ ਕੌਂਸਲ ਵਿਖੇ ਆਹੁਦਾ ਸੰਭਾਲ ਲਿਆ ਹੈ | ਇਸ ਮੌਕੇ ਦਫਤਰੀ ਸਟਾਫ਼ ਵਲੋਂ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ | ਅਹੁਦਾ ਸੰਭਾਲਣ ਮੌਕੇ ਗੱਲਬਾਤ ਦੌਰਾਨ ਨਵ ਨਿਯੁਕਤ ਈ.ਓ.ਰਣਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਜੋ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਨਗਰ ਕੌਂਸਲ ਵਿਚ ਸਰਕਾਰੀ ਕੰਮਕਾਜ ਕਰਵਾਉਣ ਵਾਲੇ ਆਉਣ ਵਾਲੇ ਲੋਕਾਂ ਦੇ ਕੰਮ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਨਗਰ ਕੌਂਸਲ ਤਰਨ ਤਾਰਨ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜਨ ਤੇ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਭਾਜਪਾ ਦਫ਼ਤਰ 'ਤੇ ਹੋਇਆ ਹਮਲਾ ਨਿੰਦਣਯੋਗ- ਡਾ. ਚੋਪੜਾ
Ad Position 24