27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਾਂਗਰਸ ਪਾਰਟੀ ਨੂੰ ਮਿਲਿਆ ਭਾਰੀ ਸਮਰਥਨ, ਅਨੇਕਾਂ ਸਾਬਕਾ ਸਰਪੰਚ 227 ਪਰਿਵਾਰਾਂ ਨਾਲ 'ਆਪ' ਛੱਡ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਕਾਂਗਰਸ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 12-05-2026
ਪੱਟੀ, 11 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਸਾਬਕਾ ਸਰਪੰਚ, ਪੰਚ ਅੱਜ ਐਸ.ਜੀ.ਆਈ. ਰਿਜੋਰਟ ਸੰਗਵਾਂ ਵਿਖੇ ਕਾਂਗਰਸ ਪਾਰਟੀ ਵਲੋਂ ਕਰਵਾਏ ਸਮਾਗਮ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵੱਖ ਵੱਖ ਸਿਆਸੀ ਪਾਰਟੀਆਂ, ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਥ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਹਰਮਿੰਦਰ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੀ ਸੁਨਾਮੀ ਵਿਚ ਲੋਕ ਬਦਲਾਅ ਨੂੰ ਛੱਡਣ ਲੱਗੇ ਹਨ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੱਤ ਵਾਰ ਹਾਰਨ ਤੋਂ ਬਾਅਦ ਜਦੋਂ ਅਠਵੀਂ ਵਾਰ ਮੈਂ ਵਿਧਾਇਕ ਬਣਿਆ ਤਾਂ ਮੈਂ ਹਰ ਇਕ ਪਿੰਡ ਦਾ ਵਿਕਾਸ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੀਤਾ | ਅੱਜ ਇਨ੍ਹਾਂ ਚਾਰ ਸਾਲਾਂ ਤੋਂ ਉੱਪਰ ਸਮਾਂ ਬੀਤਣ ਦੇ ਬਾਅਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਾ ਕਿਸੇ ਪਿੰਡ ਤੇ ਨਾ ਸ਼ਹਿਰ ਦਾ ਕੋਈ ਵਿਕਾਸ ਕਾਰਜ ਕੀਤਾ ਜਾ ਸਕਿਆ ਹੈ | ਅਜੋਕੇ ਸਮੇਂ ਵਿਚ ਲੋਕ, ਗੈਂਗਸਟਰਾਂ ਦੀਆਂ ਧਮਕੀਆਂ, ਆਏ ਦਿਨ ਚੱਲਦੀਆਂ ਗੋਲੀਆਂ ਤੇ ਹੁੰਦੇ ਕਤਲਾਂ ਤੋਂ ਬਹੁਤ ਦੁਖੀ ਹੋ ਚੁੱਕੇ ਹਨ | ਲੋਕਾਂ ਵਿਚ ਬਦਲਾਅ ਦਾ ਭਰਮ ਪੈਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂਅ ਤੇ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਹੈ | ਇਸ ਮੌਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਵਿਚ ਮੁੱਖ ਤੌਰ 'ਤੇ ਸਰਪੰਚ ਬਲਦੇਵ ਸਿੰਘ ਬੁਰਜ, ਸਰਪੰਚ ਗੁਰਨਾਮ ਸਿੰਘ ਬੱਬੀ ਬੂਹ, ਹਰਦੇਵ ਸਿੰਘ ਬੱਬਾ ਬੁਰਜ, ਸਰਪੰਚ ਅੱਸ਼ਰ ਸਿੰਘ, ਸਰਪੰਚ ਨਰਿੰਦਰ ਸਿੰਘ ਜੋਤੀ ਸ਼ਾਹ ਨੇ 227 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ | ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਰਸ਼ਪਾਲ ਸਿੰਘ ਬੋਪਾਰਾਏ, ਪ੍ਰਧਾਨ ਕੁਲਦੀਪ ਸਿੰਘ ਕੋਟ ਬੁੱਢਾ, ਗੁਰਲਾਲ ਸਿੰਘ ਬਰਵਾਲਾ, ਗੁਰਬਚਨ ਸਿੰਘ ਦੁਬਲੀ, ਐਡਵੋਕੇਟ ਜਗਮੀਤ ਸਿੰਘ ਭੁੱਲਰ ਕੌਂਸਲਰ, ਰਾਜ ਕੁਮਾਰ ਰਾਜੂ ਕੌਂਸਲਰ, ਬਲਬੀਰ ਸਿੰਘ ਠੱਟਾ, ਸੁਖਵਿੰਦਰ ਸਿੰਘ ਸੰਗਵਾਂ ਪੀ.ਏ., ਗੁਰਪ੍ਰੀਤ ਸਿੰਘ ਸਭਰਾ, ਲਾਲੀ ਬੁਰਜ, ਹਰਜਿੰਦਰ ਸਿੰਘ ਚੰਬਲ, ਸੁਰਜੀਤ ਸਿੰਘ, ਸ਼ੋਭਾ ਸਿੰਘ, ਨਿਸ਼ਾਨ ਸਿੰਘ ਕਿਰਤੋਵਾਲ, ਮਨਜੀਤ ਸਿੰਘ ਲਾਟੀ ਕਾਲੇਕੇ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ 'ਚ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਅਕਾਲ ਅਕੈਡਮੀ ਵਿਖੇ ਵਿਦਿਆਰਥੀਆਂ ਦੀ 'ਕੁਕਿੰਗ ਵਿਦਆਊਟ ਫਾਇਰ' ਗਤੀਵਿਧੀ ਕਰਵਾਈ <br/>
Ad Position 24