27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅੱਡਾ ਝਬਾਲ ਦੇ ਦਰਜਨਾਂ ਪਰਿਵਾਰ 'ਆਪ' ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 12-05-2026
ਝਬਾਲ, 11 ਮਈ (ਸੁਖਦੇਵ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਅੱਡਾ ਝਬਾਲ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਕੀਮਤੀ ਲਾਲ, ਜਸਵਿੰਦਰ ਖੁੱਲਰ (ਜੱਸ ਬੈਕਰੀ), ਵਿੱਕੀ ਟੈਲੀਕਾਮ, ਸੰਦੀਪ ਧਵਨ, ਸਾਹਿਲ ਧਵਨ, ਸੌਰਵ ਧਵਨ, ਸੁਸ਼ਾਂਤ, ਨੀਰਜ, ਗੌਤਮ ਖੁੱਲਰ, ਸੇਠੀ ਕਲਾਥ ਹਾਊਸ, ਰਘਬੀਰ ਸਿੰਘ ਸੇਠੀ, ਧਵਨ ਕਲੀਨਿਕ ਤੋਂ ਇਲਾਵਾ ਚੇਅ. ਗੁਰਬੀਰ ਸਿੰਘ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਪੂਰਨ ਸਿੰਘ ਝਬਾਲ, ਬੱਬੂ ਪਲਾਸੌਰ, ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬਾਬਾ ਲੰਗਾਹ, ਅੰਗਰੇਜ਼ ਸਿੰਘ ਬਾਊ, ਗੁਰਸੇਵਕ ਸਿੰਘ ਲਾਡੀ, ਗੁਰਸੇਵਕ ਸਿੰਘ ਕੋਟ ਸਮੇਤ ਦੁਕਾਨਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ ਦਾ ਵੱਜਿਆ ਬਿਗਲ, ਧੜੇਬੰਦੀ ਕਾਰਨ ਮੁਕਾਬਲਾ ਹੋਵੇਗਾ ਰੌਚਕ ਤੇ ਤਲਖ਼ <br/> ਅਗਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ 'ਚ ਮਾਂ ਦਿਵਸ ਮਨਾਇਆ <br/>
Ad Position 24