08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਿਸਾਨਾਂ ਨੇ ਖੇਮਕਰਨ 'ਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਖੇਮਕਰਨ, 16 ਮਈ (ਰਾਕੇਸ਼ ਕੁਮਾਰ ਬਿੱਲਾ)- ਚੰਡੀਗੜ੍ਹ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਤਮਈ ਰੋਸ ਮੁਜ਼ਾਹਰਾ ਕਰ ਰਹੀਆਂ ਕਿਾਸਾਨ ਜਥੇਬੰਦੀਆਂ 'ਤੇ ਪੁਲਿਸ ਵਲੋੋਂ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਰਹੱਦੀ ਕੱਸਬਾ ਖੇਮਕਰਨ ਵਿਚ ਕਿਸਾਨਾਂ ਵਲੋੋਂ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਦਾ ਪੁਤਲਾ ਸਾੜ ਕੇ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਭਾਰੀ ਨਾਅਰੇਬਾਜੀ ਕੀਤੀ | ਇਸ ਸਬੰਧੀ ਭਾਰੀ ਗਿਣਤੀ ਕਿਸਾਨਾਂ ਨੇ ਪਹਿਲਾਂ ਸ਼ਹਿਰ 'ਚ ਰੋਸ ਮਾਰਚ ਕੀਤਾ ਤੇ ਫਿਰ ਸ਼ਹਿਰ ਦੇ ਮੇਨ ਚੌਂਕ ਵਿਚ ਆ ਕਿ ਪੁਤਲਾ ਸਾੜਿਆ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹਿੰਦੀਪੁਰ ਨੇ ਕਿਸਾਨਾਂ ਤੇ ਪੁਲਿਸ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਿਸਾਨ ਜਥੇਬੰਦੀਆਂ ਅਪਣੇ ਹੱਕਾਂ ਲਈ ਸ਼ਾਤਮਈ ਪ੍ਰਦਰਸ਼ਨ ਕਰ ਰਹੀਆਂ ਸਨ ਪਰ ਕੇਂਦਰ ਸਰਕਾਰ ਦੇ ਇਸ਼ਾਰੇ ਚੰਡੀਗੜ੍ਹ ਪੁਲਿਸ ਨੇ ਬੇਹਤਹਾਸ਼ਾ ਲਾਠੀਚਾਰਜ ਕਰਕੇ ਕਿਸਾਨਾਂ 'ਤੇ ਜੁਲਮ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕੇਂਦਰ ਸਰਕਾਰ ਨੂੰ ਵਾਰ ਵਾਰ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਹਿਸਾਬ ਦੇਣਾ ਪਵੇਗਾ | ਇਸ ਮੌਕੇ ਡਾ. ਸੁਖਵੰਤ ਸਿੰਘ ਵਲਟੋਹਾ, ਪਿ੍ਥੀਪਾਲ ਸਿੰਘ ਦੂਹਲ ਕੋਹਨਾ, ਚਾਨਣ ਸਿੰਘ ਆਸਲ, ਹਰਜਿੰਦਰ ਸਿੰਘ ਮਹਿੰਦੀਪੁਰ, ਪਛੋਰਾ ਸਿੰਘ ਸੇਖੋਂ, ਸਤਨਾਮ ਸਿੰਘ ਮਾਛੀਕੇ, ਗੁਰਦੇਵ ਸਿੰਘ ਫੱਕੜ, ਬੱਬਰ ਕੱਲਸ, ਅਰੂੜ ਸਿੰਘ ਆਸਲ, ਅਨੂਪ ਸਿੰਘ ਭੋਲ਼ਾ, ਸੁਰਜੀਤ ਸਿੰਘ ਨਿਹੰਗ, ਪ੍ਰਗਟ ਸਿੰਘ, ਸੁਰਜੀਤ ਸਿੰਘ, ਅੰਗਰੇਜ ਸਿੰਘ, ਲੱਖਾ ਸਿੰਘ ਚੱਕਵਾਲੀਆਂ ਤੋਂ ਇਲਾਵਾ ਸਥਾਨਕ ਕਾਂਗਰਸੀ ਆਗੂ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਹਰਪਾਲ ਸਿੰਘ ਭੁੱਲਰ, ਪਵਨ ਵੇਦੀ

Ad Position 22
No active advertisement
ਪਿਛਲੀ ਖ਼ਬਰ ਪਿੰਡ ਧੂੰਦਾ 'ਚ ਸਾੜਿਆ ਗਵਰਨਰ ਅਤੇ ਭਾਜਪਾ ਦਾ ਪੁਤਲਾ <br/> ਅਗਲੀ ਖ਼ਬਰ ਸੰਤ ਬਾਬਾ ਸੁੱਖਾ ਸਿੰਘ ਵਲੋਂ ਗੁਰਦੁਆਰਾ ਗੁਰੂ ਕੀ ਕੋਠੜੀ ਨਜ਼ਦੀਕ ਪੁਰਾਤਨ ਇਮਾਰਤ ਦੀ ਕਾਰ ਸੇਵਾ ਆਰੰਭ <br/>
Ad Position 24