08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਜ਼ਿਲ੍ਹਾ ਤਰਨ ਤਾਰਨ 'ਚ ਮੋਡੀਫਾਈਡ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਤਰਨ ਤਾਰਨ, 16 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਰਾਹੁਲ ਨੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕਿਸੇ ਵਹੀਕਲ ਦੇ ਮੂਲ ਰੂਪ ਵਿਚ ਤਬਦੀਲੀ, ਸੋਧ, ਨਿਰਮਾਣ ਕਰਨ ਅਤੇ ਅਜਿਹੇ ਗੈਰ-ਵਰਗੀਕਿ੍ਤ ਅਤੇ ਗੈਰ-ਕਾਨੂੰਨੀ ਤੌਰ 'ਤੇ ਸੋਧੇ ਵਾਹਨ (ਮੋਡੀਫਾਈਡ ਵਾਹਨ) ਨੂੰ ਤਰਨ ਤਾਰਨ ਦੀਆਂ ਸੜਕਾਂ/ਜਨਤਕ ਥਾਵਾਂ 'ਤੇ ਚਲਾਉਣ ਦੀ ਮੁਕੰਮਲ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੈਕਟਰੀ, ਟਰਾਂਸਪੋਰਟ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਪੱਤਰ ਅਨੁਸਾਰ ਰਾਜ ਵਿਚ ਗੈਰ-ਵਰਗੀਕਿ੍ਤ ਅਤੇ ਗੈਰ-ਕਾਨੂੰਨੀ ਤੌਰ 'ਤੇ ਸੋਧੇ ਹੋਏ ਵਾਹਨ, ਜਿਵੇਂ ਕਿ ਜੁਗਾੜੂ ਰੇਹੜੀਆਂ/ਪੀਟਰ ਰੇਹੜੀਆਂ ਆਦਿ, ਜਨਤਕ ਸੜਕਾਂ ਉੱਤੇ ਚੱਲ ਰਹੇ ਹਨ, ਜੋ ਮੋਟਰ ਵਾਹਨ ਐਕਟ, 1988 ਅਤੇ ਸੜਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਹੈ | ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਜਿਹੇ ਵਾਹਨਾਂ ਨੂੰ ਸੜਕਾਂ/ਜਨਤਕ ਥਾਵਾਂ 'ਤੇ ਚਲਾਉਣ ਦੀ ਮਨਾਹੀਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸੇ ਤਰ੍ਹਾਂ ਸੀਨੀਅਰ ਪੁਲਿਸ ਕਪਤਾਨ ਤਰਨ ਤਾਰਨ ਵਲੋਂ ਵੀ ਪੱਤਰ ਪ੍ਰਾਪਤ ਹੋਇਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੁਝ ਥਾਵਾਂ 'ਤੇ ਗੈਰ ਕਾਨਨੂੰਨੀ ਤਰੀਕੇ ਨਾਲ ਮੋਡੀਫਾਈ ਕੀਤੇ ਗਏ ਵਾਹਨਾਂ ਦੀ ਗਿਣਤੀ ਵਿਚ ਦਿਨੋੋਂ-ਦਿਨ ਵਾਧਾ ਹੋ ਰਿਹਾ ਹੈ, ਜਿਸ ਨਾਲ ਜਨਤਕ ਸੁਰੱਖਿਆ, ਟ੍ਰੈਫਿਕ ਸਮੱਸਿਆ ਸਮੇਤ ਰੋਡ ਐਕਸੀਡੈਂਟ ਵੱਧ ਗਏ ਹਨ | ਇਸ ਲਈ ਉਨ੍ਹਾਂ ਵਲੋਂ ਅਜਿਹੇ ਵਹੀਕਲਾਂ ਨੂੰ ਮੋਡੀਫਾਈਡ/ਨਿਰਮਾਣ ਕਰਨ 'ਤੇ ਰੋਕ ਲਗਾਉਣ ਲਈ ਬੇਨਤੀ ਕੀਤੀ ਗਈ ਹੈ | ਇਹ ਹੁਕਮ ਮਿਤੀ ਮਿਤੀ 14 ਜੁਲਾਈ 2026 ਤੱਕ ਲਾਗੂ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਠੱਗਾਂ ਨੇ ਕਿਸਾਨ ਦੇ ਬੈਂਕ ਖਾਤੇ 'ਚੋਂ ਕਰੀਬ ਡੇਢ ਲੱਖ ਰੁਪਏ ਕਢਵਾ ਕੇ ਮਾਰੀ ਠੱਗੀ <br/> ਅਗਲੀ ਖ਼ਬਰ ਪਿੰਡ ਧੂੰਦਾ 'ਚ ਸਾੜਿਆ ਗਵਰਨਰ ਅਤੇ ਭਾਜਪਾ ਦਾ ਪੁਤਲਾ <br/>
Ad Position 24