ਗੋਇੰਦਵਾਲ ਸਾਹਿਬ, 16 ਮਈ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬਾਰ੍ਹਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ 2025-26 'ਚ 24 ਵਿਦਿਆਰਥੀ ਨੇ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਵਿਦਿਅਕ ਮਿਆਰ ਦੀ ਮਿਸਾਲ ਪੇਸ਼ ਕੀਤੀ ਹੈ | ਸਾਇੰਸ ਗਰੁੱਪ ਦੇ ਹੋਣਹਾਰ ਵਿਦਿਆਰਥੀ ਹਰਨੂਰ ਸਿੰਘ ਪੁੱਤਰ ਸੁਲੱਖਣ ਸਿੰਘ ਪਿੰਡ ਧੂੰਦਾ ਨੇ 96.8 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਅਤੇ ਸਕੂਲ ਤਰਨ ਤਰਨ ਜ਼ਿਲ੍ਹੇ ਵਿਚ ਤੀਜੇ ਨੰਬਰ 'ਤੇ ਰਿਹਾ | ਸੈਸ਼ਨ 2025-26 ਦੌਰਾਨ ਸਕੂਲ ਦੇ ਸਾਇੰਸ, ਕਮਰਸ ਅਤੇ ਆਰਟਸ ਗਰੁੱਪ ਦੇ ਕੁੱਲ 120 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ | ਜਿਨ੍ਹਾਂ ਵਿਚੋਂ ਸਹਿਜਪ੍ਰੀਤ ਕੌਰ ਪੁੱਤਰੀ ਸੁਰਜੀਤ ਸਿੰਘ ਪਿੰਡ ਖੱਖ ਨੇ 95 ਫੀਸਦੀ, ਰਸ਼ਮੀਤ ਕੌਰ ਪੁੱਤਰੀ ਸਰਮੁਖ ਸਿੰਘ ਪਿੰਡ ਧੁੰਦਾਂ ਨੇ 94.2 ਫੀਸਦੀ, ਖੁਸ਼ਮਨਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਪਿੰਡ ਹੰਸਾਵਾਲਾ ਨੇ 94 ਫੀਸਦੀ, ਮੰਨਤਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਪਿੰਡ ਵੈਰੋਵਾਲ ਅਤੇ ਹਰਲੀਨ ਕੌਰ ਪੁੱਤਰੀ ਜਰਨੈਲ ਸਿੰਘ ਪਿੰਡ ਬਿਹਾਰੀਪੁਰ ਦੋਹਾਂ ਨੇ 93.8 ਫੀਸਦੀ, ਨਵਨੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਪਿੰਡ ਝੰਡੇਰ ਨੇ 92.8 ਫੀਸਦੀ, ਪਲਦੀਪ ਕੌਰ ਪੁੱਤਰੀ ਗੁਰਵੇਲ ਸਿੰਘ ਪਿੰਡ ਗੋਇੰਦਵਾਲ ਨੇ 92.4 ਫੀਸਦੀ, ਰਮਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ ਪਿੰਡ ਗੋਇੰਦਵਾਲ ਸਾਹਿਬ ਅਤੇ ਅੰਕਿਤਾ ਕੁਮਾਰੀ ਪੁੱਤਰੀ ਉਪਿੰਦਰ ਚੌਬੇ ਪਿੰਡ ਗੋਇੰਦਵਾਲ ਸਾਹਿਬ ਦੋਵਾਂ ਨੇ 91.4 ਫੀਸਦੀ, ਨੇਕਦੀਪ ਕੌਰ ਪੁੱਤਰੀ ਸੁਖਜਿੰਦਰ ਸਿੰਘ ਪਿੰਡ ਝੰਡੇਰ ਨੇ 91 ਫੀਸਦੀ, ਖੁਸ਼ਨੂਰਪ੍ਰੀਤ ਕੌਰ ਪੁੱਤਰੀ ਸਾਹਿਬ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ 90.4., ਹਰਲੀਨ ਕੌਰ ਪੁੱਤਰੀ ਤਜਿੰਦਰ ਸਿੰਘ ਪਿੰਡ ਖਡੂਰ ਸਾਹਿਬ ਨੇ 90.2 ਫੀਸਦੀ ਜਦਕਿ ਗੁਰਸ਼ਿੰਦਰ ਕੌਰ ਪੁੱਤਰੀ ਤਰਸੇਮ ਸਿੰਘ ਪਿੰਡ ਹੋਠੀਆਂ ਅਤੇ ਕਰਮਜੀਤ ਕੌਰ ਪੁੱਤਰੀ ਵਿਰਸਾ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ 90 ਫੀਸਦੀ ਅੰਕ ਹਾਸਲ ਕੀਤੇ | ਸਕੂਲ ਦੇ ਕਮਰਸ ਗਰੁੱਪ ਵਿਚੋਂੋ ਪਲਕਦੀਪ ਕੌਰ ਪੁੱਤਰੀ ਬਲਜੀਤ ਸਿੰਘ ਪਿੰਡ ਗੋਇੰਦਵਾਲ ਸਾਹਿਬ ਅਤੇ ਮਨਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਪਿੰਡ ਛਾਪੜੀ ਸਾਹਿਬ ਦੋਹਾਂ ਨੇ 94.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਇਸ ਤੋਂ ਇਲਾਵਾ ਅਨਮੋਲਦੀਪ ਕੌਰ ਪੁੱਤਰੀ ਰੁਪਿੰਦਰ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ 92.8 ਫੀਸਦੀ, ਜਾਨਵਿੰਦਰ ਸਿੰਘ ਪੁੱਤਰ ਰਵਿੰਦਰ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ 92.2 ਫੀਸਦੀ, ਲਵਲੀਨ ਕੌਰ ਪੁੱਤਰੀ ਬਲਜੀਤ ਸਿੰਘ ਪਿੰਡ ਪਿੰਡੀਆਂ ਨੇ 91.4 ਫੀਸਦੀ ਅਤੇ ਸੁਮਨਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਪਿੰਡ ਖਵਾਸਪੁਰ ਨੇ 91.2 ਫੀਸਦੀ ਅੰਕ ਪ੍ਰਾਪਤ ਕੀਤੇ | ਅਨੁਰੀਤ ਕੌਰ ਪੁੱਤਰੀ ਹਰਜੀਤ ਸਿੰਘ ਪਿੰਡ ਗੋਇੰਦਵਾਲ ਸਾਹਿਬ ਨੇ 91 ਫੀਸਦੀ, ਅੰਮਿ੍ਤਪਾਲ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਧੂੰਦਾ ਨੇ 90.4 ਫੀਸਦੀ ਅਤੇ ਮਨਜੋਤ ਕੌਰ ਪੁੱਤਰੀ ਕੁਲਵੰਤ ਸਿੰਘ ਪਿੰਡ ਜੌਹਲ ਢਾਏਵਾਲਾ ਨੇ 90.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਕੁੱਲ 120 ਵਿਦਿਆਰਥੀਆਂ ਵਿਚੋਂ ਸਕੂਲ ਦੇ 2 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਉੱਪਰ, 22 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ, 15 ਵਿਦਿਆਰਥੀਆਂ ਨੇ 85 ਫੀਸਦੀ ਤੋਂ ਉੱਪਰ, 18 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅਤੇ ਬਾਕੀ ਸਾਰੇ ਵਿਦਿਆਰਥੀ 70 ਪ੍ਰਸ਼ਨ ਤੋਂ ਉੱਪਰ ਅੰਕ ਲੈ ਕੇ ਪਾਸ ਹੋਏ | ਚੇਅਰਪਰਸਨ ਬਲਜੀਤ ਕੌਰ ਰੰਧਾਵਾ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੌਰ ਨੇ ਵਿਦਿਆਰਥੀਆਂ ਦੀ ਸਖ਼ਤ