10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੰਵਰਜੀਤ ਮਝੈਲ ਨੂੰ ਵਿਧਾਇਕ ਮੰਨਾ ਅਤੇ ਭਾਜਪਾ ਲੀਡਰਸ਼ਿਪ ਨੇ ਦਿੱਤਾ ਥਾਪੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਤਰਨ ਤਾਰਨ, 16 ਮਈ (ਹਰਿੰਦਰ ਸਿੰਘ)- ਭਾਜਪਾ ਆਗੂ ਕੰਵਰਜੀਤ ਸਿੰਘ ਮਝੈਲ ਜੋ ਕਿ ਬੀਤੇ ਸਮੇਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਸਨ, ਦੇ ਗ੍ਰਹਿ ਵਿਖ਼ੇ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ | ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਜ਼ਿਲੇ੍ਹ ਦੇ ਭਾਜਪਾ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨੇ ਹਨ ਅਤੇ ਲੱੁਟਾਂ-ਖੋਹਾਂ ਅਤੇ ਅਪਰਾਧ ਖ਼ਤਮ ਕਰਨੇ ਹਨ ਤਾਂ ਭਾਜਪਾ ਸਰਕਾਰ ਨੂੰ 2027 ਵਿਚ ਪੰਜਾਬ ਵਿਚ ਲਿਆਉਣਾ ਪਵੇਗਾ | ਉਨ੍ਹਾਂ ਨੇ ਕੰਵਰਜੀਤ ਮਝੈਲ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਤਕੜੇ ਹੋ ਕੇ ਤਰਨ ਤਾਰਨ ਵਿਚ ਭਾਜਪਾ ਨੂੰ ਮਜਬੂਤ ਕੀਤਾ ਜਾਵੇ ਅਤੇ ਘਰ-ਘਰ ਜਾ ਕੇ ਲੋਕਾਂ ਨਾਲ਼ ਸੰਪਰਕ ਕੀਤਾ ਜਾਵੇ | ਇਸ ਮੌਕੇ ਇਕੱਠ ਨੂੰ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਤੋਂ ਇਲਾਵਾ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਅਗਰਵਾਲ, ਸਾਬਕਾ ਚੇਅਰਮੈਨ ਚੰਦਰ ਅਗਰਵਾਲ, ਬੀਬੀ ਸਰਬਜੀਤ ਕੌਰ ਬਾਠ, ਜੀ ਰਾਮ ਜੀ ਸੈੱਲ ਦੇ ਜ਼ਿਲਾ ਇੰਚਾਰਜ ਪਵਨ ਦੇਵਗਨ ਚੋਹਲਾ ਸਾਹਿਬ, ਐਡਵੋਕੇਟ ਯਾਦਵਿੰਦਰ ਸਿੰਘ ਮਾਣੋਚਾਹਲ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਕੁਲਵੰਤ ਸਿੰਘ ਭੈਲ ਮੀਤ ਪ੍ਰਧਾਨ ਕਿਸਾਨ ਮੋਰਚਾ, ਸੁਖਵੰਤ ਸਿੰਘ ਖਡੂਰ ਸਾਹਿਬ ਜ਼ਿਲਾ ਸਕੱਤਰ, ਗੁਰਿੰਦਰ ਸਿੰਘ ਲਾਲੀ ਛਾਪੜੀ ਸਾਹਿਬ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮਝੈਲ ਨੇ ਪਹੁੰਚੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਗੋਪਾਲ ਭੂਸ਼ਨ, ਰਾਮ ਕੁਮਾਰ ਟਾਂਗਰੀ, ਰਾਜਪਾਲ ਟਾਂਗਰੀ, ਪ੍ਰਦੀਪ ਟਾਂਗਰੀ, ਕੰਵਰ ਬਾਠ, ਪਾਰਸ ਟਾਂਗਰੀ, ਸੰਜੀਵ ਕੁਮਾਰ ਗੋਲਡੀ, ਜੋਬਨਜੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਦਰਬਾਰਾ ਸਿੰਘ ਬੁੱਟਰ, ਸੁਰਿੰਦਰ ਸਿੰਘ ਛਿੰਦਾ, ਲਵਿਸ਼ ਕੁਮਾਰ, ਦਿਲਬਰ ਸਿੰਘ, ਗੁਰਸੇਵਕ ਸਿੰਘ, ਲਾਲਾ ਟੀਟੂ ਸ਼ਾਹ, ਗੁਰਮੀਤ ਸਿੰਘ, ਜਵਾਹਰ ਚੋਹਲਾ ਸਾਹਿਬ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਵੇਈਪੂਈਾ ਨੇ ਨਾਗੋਕੇ ਦੇ ਲੋੜਵੰਦ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਕੀਤਾ ਭੇਟ <br/> ਅਗਲੀ ਖ਼ਬਰ ਮਨਰੇਗਾ ਬਹਾਲ ਕਰਵਾ ਕੇ ਰਹਾਂਗੇ- ਦੇਵੀ ਕੁਮਾਰੀ <br/>
Ad Position 24