27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਖੇਤੀਬਾੜੀ ਅਧਿਕਾਰੀਆਂ ਖੇਤ ਦਾ ਕੀਤਾ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 26-05-2026
ਪੱਟੀ, 25 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਡਿਪਟੀ ਕਮਿਸ਼ਨਰ ਤਰਨ ਤਰਨ, ਮੁੱਖ ਖੇਤੀਬਾੜੀ ਅਫ਼ਸਰ ਡਾ.ਤੇਜਬੀਰ ਸਿੰਘ ਭੰਗੂ ਅਤੇ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ. ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਡਾ. ਗੁਰਬਰਿੰਦਰ ਸਿੰਘ ਏ.ਡੀ.ਓ. ਅਤੇ ਦਇਆਪ੍ਰੀਤ ਸਿੰਘ ਏ. ਈ. ਓ. ਨੇ ਉੱਦਮੀ ਕਿਸਾਨ ਅਮਰੀਕ ਸਿੰਘ ਭੁੱਲਰ ਦੁਆਰਾ ਝੋਨੇ ਦੀ 24 ਏਕੜ ਵਿੱਚ ਕੀਤੀ ਜਾ ਰਹੀ ਸਿੱਧੀ ਬਿਜਾਈ ਸਬੰਧੀ ਖੇਤ ਦਾ ਨਿਰੀਖਣ ਕੀਤਾ | ਇਸ ਮੌਕੇ ਕਿਸਾਨ ਅਮਰੀਕ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੱਗਪਗ 8 ਸਾਲ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਸੀ | ਇਸ ਤਕਨੀਕ ਨਾਲ ਜਿੱਥੇ ਸਮਾਂ ਅਤੇ ਲੇਬਰ ਤੇ ਹੋਣ ਵਾਲਾ ਵਾਧੂ ਖਰਚਾ ਬਚ ਜਾਂਦਾ ਹੈ, ਉੱਥੇ ਹੀ ਝੋਨੇ ਦੀ ਸਿੱਧੀ ਬਿਜਾਈ ਖੇਤਾਂ ਵਿਚ ਵਾਧੂ ਪਾਣੀ ਖੇਤ ਵਿਚ ਰਿਚਾਰਜ ਹੋ ਜਾਂਦਾ ਹੈ | ਇਸ ਤਰ੍ਹਾਂ ਰਵਾਇਤੀ ਤਕਨੀਕ ਦੇ ਮੁਕਾਬਲੇ ਸਿੱਧੀ ਬਿਜਾਈ ਨਾਲ ਫਸਲ ਨੂੰ ਬਿਮਾਰੀਆਂ ਦੀ ਸੰਭਾਵਨਾ ਘੱਟ ਜਾਂਦੀ ਹੈ, ਜਿਸ ਨਾਲ ਫਸਲ ਦਾ ਝਾੜ ਵੱਧ ਮਿਲਦਾ ਹੈ | ਉਨ੍ਹਾਂ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਭਾਵੇਂ ਨਦੀਨਾਂ ਦੀ ਸਮੱਸਿਆ ਬਹੁਤ ਸੀ ਪਰ ਨਵੇਂ ਨਦੀਨ-ਨਾਸ਼ਕ ਆਉਣ ਨਾਲ ਇਹ ਸਮੱਸਿਆ ਬਹੁਤ ਘੱਟ ਗਈ ਹੈ | ਇਸ ਮੌਕੇ ਅਧਿਕਾਰੀਆਂ ਨੇ ਤਕਨੀਕੀ ਜਾਣਕਾਰੀ ਦਿੱਤੀ ਕਿ ਸਿੱਧੀ ਬਿਜਾਈ ਦੀ ਕਾਮਯਾਬੀ ਲਈ ਬੀਜ ਨੂੰ ਸੋਧ ਲੈਣ ਉਪਰੰਤ ਡਰਿਲ ਨਾਲ ਇਕ ਇੰਚ ਡੂੰਘਾ ਬੀਜਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕਿ ਰਵਾਇਤੀ ਝੋਨੇ ਦੀ ਲਵਾਈ ਵਿਚ ਜਿੱਥੇ ਸਿਫਾਰਿਸ਼ 90 ਕਿਲੋ ਯੂਰੀਆ ਤਿੰਨ ਬਰਾਬਰ ਕਿਸ਼ਤਾਂ ਵਿਚ ਝੋਨੇ ਦੀ ਲਵਾਈ ਤੋਂ 7 ਦਿਨ, 21 ਦਿਨ ਅਤੇ 42 ਦਿਨ ਹੈ, ਉੱਥੇ ਝੋਨੇ ਦੀ ਸਿੱਧੀ ਬਿਜਾਈ ਵੇਲੇ 130 ਕਿਲੋ ਯੂਰੀਆ ਬਿਜਾਈ ਤੋਂ ਚੌਥੇ, ਛੇਵੇਂ ਅਤੇ ਨੌਵੇਂ ਹਫ਼ਤੇ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣੀ ਚਾਹੀਦੀ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿੱਧੀ ਬਿਜਾਈ 'ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਲੈਣ ਲਈ 15 ਜੂਨ ਤੱਕ ਰਜਿਸਟਰਡ ਹੋਣਾ ਯਕੀਨੀ ਬਣਾਇਆ ਜਾਵੇ | ਇਸ ਮੌਕੇ ਦਿਲਸ਼ੇਰ ਸਿੰਘ, ਦਿਲਾਵਰ ਸਿੰਘ ਤੇ ਆਜ਼ਾਦਦੀਪ ਸਿੰਘ ਨੇ ਵੀ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਤੇ ਭਾਈਚਾਰਾ ਕਾਇਮ ਰੱਖਣ ਦੀ ਹਰਮਿੰਦਰ ਸਿੰਘ ਗਿੱਲ ਵਲੋਂ ਅਪੀਲ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਅਮਨ-ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ <br/>
Ad Position 24