14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

108 ਐਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 04-06-2026
ਤਰਨ ਤਾਰਨ, 3 ਜੂਨ (ਇਕਬਾਲ ਸਿੰਘ ਸੋਢੀ)-108 ਐਬੂਲੈਂਸ ਇੰਪਲਾਈਜ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਦੇ ਸਮੂਹ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਇਕ ਪ੍ਰਾਈਵੇਟ ਕੰਪਨੀ ਅਧੀਨ ਆਊਟਸੋਰਸ 'ਤੇ ਕੰਮ ਕਰਦੇ ਆ ਰਹੇ ਹਾਂ | ਕਰੋਨਾ ਕਾਲ ਵਿਚ ਵੀ ਸਾਡੇ ਮੁਲਾਜ਼ਮਾਂ ਨੇ ਫਰੰਟ ਲਾਈਨ 'ਤੇ ਹੋ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਅਤੇ ਆਪ ਦੀਆਂ ਜਾਨਾਂਂ ਦਾਅ 'ਤੇ ਲਗਾਈਆਂ ਪਰ ਅੱਜ ਤੱਕ ਵੀ ਸਾਡੇ ਕਈ ਮੁਲਾਜ਼ਮ ਕੁਝ ਬਿਮਾਰੀਆਂ ਨਾਲ ਜੁਝ ਰਹੇ ਹਨ | ਉਨ੍ਹਾਂ ਦੱਸਿਆ ਕਿ ਸਾਡੀ ਜੋ ਜਾਇਜ ਹੱਕੀ ਮੰਗਾਂ ਸਨ ਉਨ੍ਹਾਂ ਪਾਸੇ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਸੀ ਜਿਸ ਵਿਚ ਸਿਹਤ ਮੰਤਰੀ, ਖਜਾਨਾ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਪਿਛਲੀ ਸਰਕਾਰਾਂ ਦੇ ਬਣਾਏ ਗਏ ਗਲਤ ਕਾਨੂੰਨਾਂ ਨੇ ਸਾਡੇ ਹੱਥ ਬੰਨੇ ਹੋਏ ਹਨ ਅਤੇ ਜਦੋਂ ਤੁਹਾਡਾ ਨਵਾਂ ਟੈਂਡਰ ਆਵੇਗਾ ਤਾਂ ਅਸੀਂ ਉਸ ਵਿਚ ਸੋਧ ਕਰਕੇ ਤੁਹਾਡੀਆਂ ਹੱਕੀ ਮੰਗਾਂ ਮੰਨ ਲਵਾਂਗੇ | ਉਨ੍ਹਾਂ ਮੰਗ ਕੀਤੀ ਕਿ ਸਾਨੂੰ ਆਊਟਸੋਰਸ ਵਿਚੋਂ ਬਾਹਰ ਕਰਕੇ ਸਾਨੂੰ ਸਰਕਾਰ ਦੇ ਅਧੀਨ ਲਿਆ ਜਾਵੇ | ਇਸ ਮੌਕੇ 108 ਕਰਮਚਾਰੀਆਂ ਨੂੰ ਆਊਟਸੋਰਸ ਸਿਸਟਮ ਵਿਚੋਂ ਬਾਹਰ ਕਰਕੇ ਸਰਕਾਰ ਦੇ ਅਧੀਨ ਕਿਸੇ ਵਿਭਾਗ ਵਿਚ ਕੀਤਾ ਜਾਵੇ, ਕਿਰਤ ਵਿਭਾਗ ਅਨੁਸਾਰ ਮੁਲਾਜ਼ਮਾਂ ਤੋਂ ਲਈ ਜਾ ਰਹੀ 12 ਘੰਟੇ ਡਿਊਟੀ ਦਾ ਬਣਦਾ ਚਾਰ ਘੰਟੇ ਦਾ ਓਵਰਟਾਈਮ ਦਿੱਤਾ ਜਾਵੇ, ਮੁਲਾਜ਼ਮਾਂ ਦਾ ਦੁਰਘਟਨਾ ਅਤੇ ਸਿਹਤ ਬੀਮਾ 50 ਲੱਖ ਦਾ ਕੀਤਾ ਜਾਵੇ, 108 ਮੁਲਾਜਮਾਂ ਦੀ ਜਨਵਰੀ 2023 ਦੀ ਤਨਖਾਹ ਜੋ ਅਜੇ ਤੱਕ ਰੁਕੀ ਹੋਈ ਹੈ, ਉਹ ਜਲਦ ਦਿੱਤੀ ਜਾਵੇ, 108 ਕਰਮਚਾਰੀਆਂ ਨੂੰ ਹਰਿਆਣਆ ਦੀ ਤਰਜ 'ਤੇ 35 ਤੋਂ 40 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਖੇ ਅਧਿਆਪਕਾਂ ਦਾ ਕਪੈਸਟੀ ਬਿਲਡਿੰਗ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਮਨਜੀਤ ਸਿੰਘ ਮੰਨਾ ਖਡੂਰ ਸਾਹਿਬ ਵਿਖੇ ਖਹਿਰਾ ਪਰਿਵਾਰ ਨਾਲ ਅਫ਼ਸੋਸ ਕਰਨ ਪਹੁੰਚੇ <br/>
Ad Position 24