15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਵਿਖੇ ਓਰੀਐਂਟਟੇਸ਼ਨ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-06-2026
ਹਰੀਕੇ ਪੱਤਣ, 3 ਜੂਨ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਸਮੂਹ ਸਟਾਫ਼ ਦੀ ਇਕ ਕੁਸ਼ਲ ਅਧਿਆਪਕ ਅਧਿਆਪਨ ਯੋਜਨਾਬੰਦੀ ਅਤੇ ਸ਼ਖਸ਼ੀਅਤ ਨਿਖਾਰਨ ਹਿੱਤ ਇਕ ਓਰੀਐਂਟਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ,ਜਿਸ ਵਿਚ ਵਿਸ਼ੇਸ਼ ਤੌਰ 'ਤੇ ਮੁੱਖ ਬੁਲਾਰੇ ਵਜੋਂ ਇੰਜੀਨੀਅਰ ਪਰਮਜੀਤ ਸਿੰਘ ਬੱਲ ਜਿਨ੍ਹਾਂ ਨੂੰ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ 1991 ਵਿਚ ਉਹਨਾਂ ਦੇ ਮਰਦਸੁਮਾਰੀ ਦੇ ਵਿਚ ਕੀਤੇ ਗਏ ਸ਼ਲਾਘਾਯੋਗ ਯਤਨਾਂ ਅਤੇ ਕੰਮਾਂ ਲਈ ਸਿਲਵਰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜੋ ਕਿ ਉੱਘੇ ਮਾਟੀਵੇਸ਼ਨਲ ਸਪੀਕਰ ਅਤੇ ਅੰਮਿ੍ਤਸਰ ਖ਼ਾਲਸਾ ਕਾਲਜ ਗਵਰਨਿੰਗ ਦੇ ਮੈਂਬਰ ਵੀ ਹਨ, ਨੂੰ ਬੁਲਾਇਆ ਗਿਆ ਜੋ ਕਿ ਸਕੂਲਾਂ, ਕਾਲਜਾਂ ਵਿਚ ਪ੍ਰਸਨੈਲਿਟੀ ਗਰੂਮਿੰਗ ਅਤੇ ਡਿਵੈਲਪਮੈਂਟ ਉੱਪਰ ਵਿਸ਼ੇਸ਼ ਲੈਕਚਰ ਦਿੰਦੇ ਹਨ | ਇਸ ਸੈਸ਼ਨ ਵਿਚ ਇੰਜੀਨੀਅਰ ਪਰਮਜੀਤ ਸਿੰਘ ਬੱਲ ਦੁਆਰਾ ਵੱਖ-ਵੱਖ ਪਹਿਲੂਆਂ ਅਧਿਆਪਕ ਦੀ ਸ਼ਖਸੀਅਤ , ਅਧਿਆਪਕ ਦੀ ਡਰੈਸਿੰਗ ਸੈਂਨਸ ਅਤੇ ਡਿਸਿਪਲਨ, ਅਧਿਆਪਕ ਦਾ ਗੱਲਬਾਤ ਦਾ ਲਹਿਜਾ, ਅਧਿਆਪਕ ਦੀ ਸਕਿਲੋਡ ਟੀਚਿੰਗ ਐਗਰ-ਮੈਨੇਜਮੈਂਟ, ਅਧਿਆਪਕ ਦੀ ਸਕੂਲ ਵਿਦਿਆਰਥੀਆਂ ਅਤੇ ਮਾਤਾ- ਪਿਤਾ ਪ੍ਰਤੀ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉੱਪਰ ਬੜੇ ਹੀ ਸਹਿਜਤਾ ਨਾਲ ਵਿਚਾਰ ਵਟਾਦਰਾਂ ਅਤੇ ਗੱਲਬਾਤ ਕੀਤੀ | ਉਨ੍ਹਾਂ ਨੇ ਕਿਹਾ ਕਿ ਬਦਲਾਅ ਲਈ ਕੱਲ ਤਾਂ ਇੰਤਜ਼ਾਰ ਕਦੇ ਨਾ ਕਰੋ ਉੱਠੋ ਤੇ ਜੋ ਅੱਜ ਵਕਤ ਹੈ, ਉਸ ਨੂੰ ਸਹੀ ਤਰੀਕੇ ਨਾਲ ਵਰਤੋੋਂ ਕਰਕੇ ਟਾਈਮ ਮੈਨੇਜਮੈਂਟ ਕਰੋ | ਕਿਤਾਬਾਂ ਨੂੰ ਪੜੋ ਉਹ ਗਿਆਨ ਦਾ ਸਮੁੰਦਰ ਹਨ, ਤੁਹਾਨੂੰ ਤੁਹਾਡਾ ਖੁਦ ਦਾ ਚਿੰਤਨ ਕਿਤਾਬਾਂ ਕਰਵਾਉਂਦੀਆਂ ਹਨ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੇ ਕੋਲ ਵੱਖ-ਵੱਖ ਪ੍ਰੇਰਨਾਦਾਇਕ ਸ਼ਖਸੀਅਤਾਂ ਦੀਆਂ ਉਦਾਹਰਨਾਂ ਹੋਣੀਆਂ ਚਾਹੀਦੀਆਂ ਹਨ | ਬਦਲਾਵ ਪਹਿਲਾ ਖੁਦ ਵਿਚ ਲਿਆਓ ਸਿਰਫ ਥੋੜਾ ਜਿਹੀ ਮਰਿਆਦਾ ਖੁਦ ਤੇ ਲਾਗੂ ਕਰੋ | ਤੁਸੀਂ ਹਰ ਮੁਸ਼ਕਿਲ ਸੁਲਝਾ ਸਕਦੇ ਹੋ | ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਇੰਜੀਨੀਅਰ ਪਰਮਜੀਤ ਸਿੰਘ ਬੱਲ ਵਲੋਂ ਕਹੇ ਗਏ ਸ਼ਬਦਾਂ ਨੂੰ ਹਕੀਕੀ ਜਾਮ੍ਹਾਂ ਪਹਿਨਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ | ਉਨਾਂ ਦੀ ਨਿਮਰ ਸ਼ਖਸ਼ੀਅਤ ਤੋਂ ਗਿਆਨ ਲੈਣ ਲਈ ਕਿਹਾ ਗੁੱਸੇ 'ਤੇ ਕਾਬੂ ਕਰਨ ਦੀ ਕਲਾ ਸਿਖਾਈ ਉਨ੍ਹਾਂ ਨੇ ਇੰਜੀਨੀਅਰ ਪਰਮਜੀਤ ਸਿੰਘ ਬੱਲ ਨੂੰ ਜੀ ਆਇਆ ਕਹਿੰਦੇ ਹੋਇਆ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਸੰਦੀਪ ਕੌਰ ਢਿੱਲੋ ਨੇ ਆਪਣੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਵੀ ਉਨ੍ਹਾਂ ਨੂੰ ਭੇਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੂਥ ਪੱਧਰ 'ਤੇ ਕਾਂਗਰਸ ਦੀ ਮਜ਼ਬੂਤੀ ਲਈ ਪੰਜਾਬ ਕਾਂਗਰਸ ਐਸ.ਸੀ. ਵਿੰਗ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਖ਼ੂਹ ਵਿਖੇ ਗੁਰਮਤਿ ਸਿਖਲਾਈ ਕੈਂਪ 5 ਨੂੰ <br/>
Ad Position 24