ਖਾਲੜਾ, 6 ਜੂਨ (ਜੱਜਪਾਲ ਸਿੰਘ ਜੱਜ)- ਪਿੰਡ ਖਾਲੜਾ 'ਚ ਹਵੇਲੀ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ ਕੁੱਝ ਵਿਅਕਤੀਆਂ ਵੱਲੋਂ ਟਰੈਕਟਰ ਨਾਲ ਕੰਧ ਅਤੇ ਗੇਟ ਤੋੜਨ ਅਤੇ ਉਪਰੰਤ ਇੱਟਾਂ ਮਾਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ ਜਿਸ 'ਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਚਾਰ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ | ਨਾਨਕ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਖਾਲੜਾ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਪਿੰਡ ਖਾਲੜਾ ਵਿਚ ਲਗਭਗ 28 ਮਰਲੇ ਜਗ੍ਹਾ ਉਸ ਦੀ ਤੇ ਹੋਰ ਪਰਿਵਾਰਾਂ ਦੇ ਨਾਂਅ 'ਤੇ ਹੈ, ਜਿਸ ਦੀ ਚਾਰਦੀਵਾਰੀ ਕੀਤੀ ਹੋਈ ਹੈ | ਉਸ ਨੂੰ ਲੋਹੇ ਦਾ ਗੇਟ ਅਤੇ ਤਾਲਾ ਲਗਾਇਆ ਹੋਇਆ ਹੈ | ਸਾਡੀ ਹਵੇਲੀ ਦੇ ਲਾਗੇ ਹੀ ਗੁਰਸੇਵਕ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਖਾਲੜਾ ਦੀ ਰਿਹਾਇਸ਼ ਹੈ ਅਤੇ 5 ਜੂਨ 3036 ਨੂੰ ਸਵੇਰੇ ਜਦੋਂ ਮੈਂ ਆਪਣੇ ਘਰੇਲੂ ਕੰਮ ਕਾਰ ਕਰ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦ ਮੈਂ ਆਪਣੀ ਹਵੇਲੀ ਦੇ ਨੇੜੇ ਪੁੱਜਾ ਤਾਂ ਦੇਖਿਆ ਕਿ ਗੁਰਸੇਵਕ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਖਾਲੜਾ ਜੋ ਟਰੈਕਟਰ ਸਵਰਾਜ 'ਤੇ ਸਵਾਰ ਸੀ, ਪਰਮਿੰਦਰ ਸਿੰਘ ਉਰਫ਼ ਹੀਰਾ ਪੁੱਤਰ ਦਰਸ਼ਨ ਸਿੰਘ, ਗੋਪਾਲ ਸਿੰਘ ਪੁੱਤਰ ਮੋਹਨ ਸਿੰਘ ਅਤੇ ਰਾਜ ਸਿੰਘ ਉਰਫ਼ ਰਾਜੂ ਪੁੱਤਰ ਗੁਰਬਖ਼ਸ਼ ਸਿੰਘ ਸਾਰੇ ਵਾਸੀਅਨ ਖਾਲੜਾ ਲਾਗੇ ਖੜੇ ਸਨ ਅਤੇ ਮੈਨੂੰ ਦੇਖ ਕੇ ਪਰਮਿੰਦਰ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਤੋੜ ਦਿਓ ਗੇਟ ਹਵੇਲੀ ਦਾ ਸਾਨੂੰ ਕਬਜ਼ਾ ਨਾ ਕਰਨ ਦੇਣ ਦਾ ਮਜ਼ਾ ਦੱਸ ਦਿਓ ਤਾਂ ਗੁਰਸੇਵਕ ਸਿੰਘ ਪੁੱਤਰ ਬਲਵੰਤ ਸਿੰਘ ਨੇ ਟਰੈਕਟਰ ਮਾਰ ਕੇ ਸਾਡੀ ਹਵੇਲੀ ਦਾ ਗੇਟ ਸੁੱਟ ਦਿੱਤਾ | ਮੈਂ ਇਨ੍ਹਾਂ ਨੂੰ ਜ਼ਿਆਦਾ ਜਣੇ ਵੇਖ ਕੇ ਡਰਦਾ ਮਾਰਾ ਆਪਣੇ ਘਰ ਆ ਗਿਆ ਅਤੇ ਇਹ ਸਾਰੀ ਗੱਲ ਆਪਣੇ ਚਾਚਾ ਗੁਰਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਦੱਸੀ ਅਤੇ ਜਿਸ ਨੂੰ ਨਾਲ ਲੈ ਕੇ ਮੈਂ ਆਪਣੀ ਹਵੇਲੀ ਨੂੰ ਗਿਆ ਤਾਂ ਸਾਨੂੰ ਵੇਖ ਕੇ ਉਕਤ ਵਿਅਕਤੀਆਂ ਨੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਮੇਰਾ ਚਾਚਾ ਗੁਰਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ ਤੇ ਜਦੋਂ ਅਸੀਂ ਰੌਲਾ ਪਾਇਆ ਤਾਂ ਸਾਡਾ ਰੌਲਾ ਸੁਣ ਕੇ ਲੋਕ ਇਕੱਠੇ ਹੁੰਦੇ ਵੇਖ ਕੇ ਉਕਤ ਵਿਅਕਤੀ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਮੌਕੇ ਤੋਂ ਦੌੜ ਗਏ | ਜਦੋਂ ਅਸੀਂ ਆਪਣੀ ਹਵੇਲੀ ਦੇ ਅੰਦਰ ਜਾ ਕੇ ਵੇਖਿਆ ਤਾਂ ਉਕਤ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਡੀ ਹਵੇਲੀ ਦਾ ਕਾਫੀ ਨੁਕਸਾਨ ਕੀਤਾ ਸੀ | ਇਸ ਸਬੰਧੀ ਥਾਣਾ ਖਾਲੜਾ ਵੱਲੋਂ ਗੁਰਸੇਵਕ ਸਿੰਘ ਪੁੱਤਰ ਬਲਵੰਤ ਸਿੰਘ, ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਗੋਪਾਲ ਸਿੰਘ ਪੁੱਤਰ ਮੋਹਨ ਸਿੰਘ ਅਤੇ ਰਾਜ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀਆਨ ਖਾਲੜਾ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰ
ਹਵੇਲੀ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਿਆਂ ਗੇਟ ਤੋੜਿਆ, ਕੰਧ ਢਾਹੀ <br/>
ਅਜੀਤ ਡੈਸਕ
07-06-2026