ਤਰਨ ਤਾਰਨ, 7 ਜੂਨ (ਪਰਮਜੀਤ ਜੋਸ਼ੀ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਇਕਾਈ ਤਰਨ ਤਾਰਨ ਦੀ ਹੰਗਾਮੀ ਮੀਟਿੰਗ ਪਿੱਦੀ ਕਚਿਹਰੀਆਂ ਤਰਨ ਤਾਰਨ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿਚ ਹਾਜ਼ਰ ਮੈਂਬਰਾਂ ਨੇ ਅੱਤ ਦੀ ਮਹਿੰਗਾਈ ਕਾਰਨ ਦਿਵਿਆਂਗ ਵਿਅਕਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡੀਜ਼ਲ ਪੈਟਰੋਲ ਦੇ ਨਾਲ ਰੋਜ਼ਾਨਾ ਘਰ 'ਚ ਰੋਟੀਆਂ ਬਣਾਉਣ ਲਈ ਮਹਿੰਗੇ ਭਾਅ ਸਿਲੰਡਰਾਂ ਦਾ ਦੇਰੀ ਨਾਲ ਮਿਲਣਾ, ਵਿੱਤੀ ਸਹਾਇਤਾ ਪੈਨਸ਼ਨ ਸਕੀਮ ਦੀ ਰਾਸ਼ੀ ਵਿਚ ਵਾਧਾ ਕਰ ਹਰਿਆਣਾ ਸਰਕਾਰ ਵਾਂਗ 3500 ਰੁਪਏ ਮਹੀਨਾ ਕਰਨ, ਆਸ਼ਰਿਤ ਪੈਨਸ਼ਨ ਨੂੰ ਸਰਲ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਦੇ ਬੱਚਿਆਂ ਨੂੰ ਲਗਾਉਣ, ਸ਼ਗਨ ਸਕੀਮ ਤਹਿਤ ਦਿਵਿਆਂਗ ਵਿਅਕਤੀਆਂ ਦੇ ਰੁਕੇ ਹੋਏ ਬਕਾਏ ਪਹਿਲ ਦੇ ਆਧਾਰ 'ਤੇ ਜਾਰੀ ਕਰਨ ਤੋਂ ਇਲਾਵਾ ਦਿਵਿਆਂਗ ਵਰਗ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਲਈ ਸਮਾਂ ਨਾ ਦੇਣ ਵਰਗੇ ਗੰਭੀਰ ਮਸਲਿਆਂ ਨੂੰ ਵਿਚਾਰਿਆ ਗਿਆ | ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਪਟਿਆਲਾ ਲਾਠੀਚਾਰਜ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਇਨ੍ਹਾਂ ਘਰ ਘਰ ਜਾ ਕੇ ਵੋਟਾਂ ਮੰਗਣੀਆਂ ਤੇ ਅੱਗੋਂ ਲੋਕਾਂ ਨੇ ਵੀ ਕੀਤੇ ਹੋਏ ਅੱਤਿਆਚਾਰਾਂ ਦਾ ਜਵਾਬ ਆਪਣੇ ਹਿਸਾਬ ਨਾਲ ਦੇਣਾ ਹੈ | ਮੀਟਿੰਗ ਦੌਰਾਨ ਵਿਸ਼ੇਸ ਤੌਰ 'ਤੇ ਪਹੁੰਚੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋੜਵੰਦ ਦਿਵਿਆਂਗ ਪਰਿਵਾਰਾਂ ਤੇ ਦਿਵਿਆਂਗ ਵਿਧਵਾ ਵਰਗ ਦੀਆਂ ਮੁਸ਼ਕਿਲਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਦਿਲਬਾਗ ਸਿੰਘ ਯੋਧਾ ਰਾਹੀਂ ਡਾ. ਐੱਸ.ਪੀ. ਸਿੰਘ ਉਬਰਾਏ ਦੇ ਧਿਆਨ 'ਚ ਲਿਆ ਕੇ ਹੱਲ ਕਰਨ ਦਾ ਯਤਨ ਕਰਨਗੇ ਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਜਲਦੀ ਹੀ ਸੂਬਾ ਪੱਧਰੀ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਮੰਗਲ ਸਿੰਘ ਕੈਰੋਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਸੁਰਿੰਦਰ ਸਿੰਘ ਸੰਗਤਪੁਰਾ, ਹਰਦੀਪ ਸਿੰਘ ਝਬਾਲ, ਸੋਨੂੰ ਨਾਰਲੀ, ਬਲਾਕ ਤਰਨ ਤਾਰਨ ਮੀਤ ਪ੍ਰਧਾਨ ਗੁਰਮੁਖ ਸਿੰਘ ਕਾਜੀਕੋਟ, ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂਆਂ ਸੁਖਵਿੰਦਰ ਸਿੰਘ ਉਸਮਾ, ਲਖਵਿੰਦਰ ਸਿੰਘ, ਜਗੀਰ ਸਿੰਘ, ਸੁਖਵਿੰਦਰ ਕੱਕਾ ਕੰਡਿਆਲਾ, ਬਾਬਾ ਸੋਹਣ ਸਿੰਘ ਗਲਾਲੀਪੁਰ, ਬਾਬਾ ਸੋਮਾ ਸਿੰਘ ਭੂਰੇ, ਸਟੇਟ ਕਮੇਟੀ ਮੈਂਬਰ ਗੁਰਵੇਲ ਸਿੰਘ ਪੱਧਰੀ, ਦਿਲਬਾਗ ਸਿੰਘ ਬਾਬਾ, ਗੁਰਮੀਤ ਸਿੰਘ ਗੰਡੀਵਿੰਡ, ਬਲਦੇਵ ਸਿੰਘ, ਤਿੰਦਰ ਸਿੰਘ ਜੀਓਬਾਲਾ, ਜਸਵਿੰਦਰ ਸਿੰਘ ਕੱਲਾ, ਮਹਿਲ ਸਿੰਘ, ਰਾਜਵੀਰ ਸਿੰਘ ਅਲੋਵਾਲ, ਹਰਪ੍ਰੀਤ ਬ੍ਰਹਮਪੁਰਾ, ਗੁਰਨਾਮ ਸਿੰਘ ਖੈਰਦੀਨ, ਸੁਖਦੇਵ ਸਿੰਘ ਲਾਲੂ ਘੁੰਮਣ, ਸਰਬਜੀਤ ਕੌਰ ਬ੍ਰਹਮਪੁਰਾ, ਬਲਵੀਰ ਕੌਰ ਕੱਕਾ ਕੰਡਿਆਲਾ, ਹਰਜੀਤ ਕੌਰ ਕੱਲਾ, ਮਨਜੀਤ ਕੌਰ ਤੱਖਤੂਚੱਕ, ਸਰਬਜੀਤ ਕੌਰ ਬੁੱਘਾ, ਜੱਜਪਾਲ ਸਿੰਘ, ਬਲਵਿੰਦਰ ਸਿੰਘ ਕੱਲਾ, ਗੁਰਪ੍ਰੀਤ ਸੰਗਤਪੁਰਾ, ਬਾਬਾ ਸੁਖਵੰਤ ਸਿੰਘ, ਸੁਖਰਾਜ ਸਿੰਘ, ਸਰਵਣ ਸਿੰਘ ਮਾਣੋਚਾਲ੍ਹ, ਨਾਨਕ ਸੰਘਾ, ਸੁਲੱਖਣ ਸਿੰਘ, ਯਾਦਵਿੰਦਰ ਸਿੰਘ ਕੋਟਲੀ ਆਦਿ ਵੱਡੀ ਗਿਣਤੀ ਵਿਚ ਦਿਵਿਆਂਗ ਐਕਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ |
ਦਿਵਿਆਂਗ ਐਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਅਗਲੇਰੀ ਰਣਨੀਤੀ ਤਿਆਰ-ਸੈਣੀ <br/>
ਅਜੀਤ ਡੈਸਕ
08-06-2026