20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐਕਟਿਵਾ-ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 08-06-2026
ਤਰਨ ਤਾਰਨ, 7 ਜੂਨ (ਹਰਿੰਦਰ ਸਿੰਘ)-ਪਿੰਡ ਪੰਡੋਰੀ ਗੋਲਾ ਨਜ਼ਦੀਕ ਐਕਟਿਵਾ-ਮੋਟਰਸਾਈਕਲ ਦੀ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਦੇ ਏ.ਐਸ.ਆਈ. ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਪਿੰਡ ਡਾਲੇਕੇ ਨੇ ਬਿਆਨ ਦਰਜ ਕਰਵਾਏ ਕਿ ਮਿਤੀ 5 ਜੂਨ ਨੂੰ ਉਸ ਦਾ ਪਤੀ ਲਖਵਿੰਦਰ ਸਿੰਘ ਆਪਣੇ ਕਿਸੇ ਜਾਣਕਾਰ ਦਾ ਮੋਟਰਸਾਈਕਲ ਪਲਟੀਨਾ 'ਤੇ ਸਵਾਰ ਹੋ ਕੇ ਸਮਾਂ ਦੁਪਹਿਰ ਕਰੀਬ 12 ਵਜੇ ਦਿਨ ਆਪਣੇ ਘਰੋਂ ਪਿੰਡ ਵੈਰੋਵਾਲ ਨੂੰ ਆਪਣੇ ਕਿਸੇ ਨਿੱਜੀ ਕੰਮਕਾਰ ਦੇ ਸੰਬੰਧ ਵਿਚ ਗਿਆ ਸੀ, ਜਦ ਉਹ ਪਿੰਡ ਪੰਡੋਰੀ ਗੋਲਾ ਸੜਕ ਤੋਂ ਲੰਘ ਰਿਹਾ ਸੀ ਕਿ ਸਾਹਮਣੇ ਤੋਂ ਐਕਟਿਵਾ ਸਕੂਟਰੀ ਨੰਬਰ ਪੀ.ਬੀ.02 ਈ.ਸੀ. 8780 'ਤੇ ਦੋ ਵਿਅਕਤੀ ਬਹੁਤ ਤੇਜ਼ ਰਫ਼ਤਾਰ ਨਾਲ ਆਏ ਜਿੰਨਾ ਨੇ ਉਸ ਦੇ ਪਤੀ ਲਖਵਿੰਦਰ ਸਿੰਘ ਦੇ ਮੋਟਰਸਾਈਕਲ ਸਿੱਧੀ ਐਕਟਿਵਾ ਸਕੂਟਰੀ ਮਾਰ ਦਿੱਤੀ ਜਿਸ ਨਾਲ ਉਸ ਦਾ ਪਤੀ ਦੇ ਸੜਕ 'ਤੇ ਡਿੱਗ ਪਿਆ, ਜਿਸ ਦੀ ਮੌਕੇ 'ਤੇ ਮੌਤ ਹੋ ਗਈ | ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਵਿਖੇ ਅਣਪਛਾਤੇ ਐਕਟਿਵਾ ਸਵਾਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਚੌਪਹਿਰਾ ਸਮਾਗਮ 'ਚ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਸ਼ਾਮਿਲ ਹੋਈਆਂ <br/> ਅਗਲੀ ਖ਼ਬਰ ਔਰਤ ਨੂੰ ਡਰਾ ਧਮਕਾ ਕੇ 2 ਲੱਖ 10 ਹਜ਼ਾਰ ਰੁਪਏ ਠੱਗੇ
Ad Position 24