ਝਬਾਲ, 7 ਜੂਨ (ਸੁਖਦੇਵ ਸਿੰਘ)- ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠਗੜ੍ਹ ਵਿਖੇ ਖੇਤਾਂ ਵਿਚੋਂ ਛੱਲੀਆਂ ਤੋੜਣ ਨੂੰ ਲੈ ਕੇ ਕਿ੍ਪਾਨਾਂ ਤੇ ਗੋਲੀਆਂ ਚੱਲਣ ਨਾਲ ਦੋਵਾਂ ਧਿਰਾਂ ਦੇ ਚਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਖੇਤ ਦੇ ਮਾਲਕ ਕਸ਼ਮੀਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਠੱਠਗੜ੍ਹ ਦੇ ਬਿਆਨਾਂ ਅਨੁਸਾਰ ਉਸ ਦੇ ਖੇਤਾਂ ਦੇ ਨੇੜੇ੍ਹ ਰਹਿੰਦਾ ਸ਼ਮਸ਼ੇਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਠੱਠਗੜ੍ਹ ਦੇ ਪਰਿਵਾਰਕ ਮੈਂਬਰ ਅਕਸਰ ਹੀ ਉਸ ਦੇ ਖੇਤਾਂ ਵਿਚੋਂ ਚੋਰੀ ਛੱਲੀਆਂ ਤੋੜ ਲੈਂਦੇ ਸਨ | ਇਸ ਸੰਬੰਧੀ ਉਸ ਨੇ ਉਨ੍ਹਾਂ ਨੂੰ ਛੱਲੀਆਂ ਤੋੜਣ ਤੋਂ ਕਈ ਵਾਰ ਰੋਕਿਆ | ਬੀਤੀ ਰਾਤ ਜਦੋਂ ਉਹ 1:30 ਕੁ ਵਜੇ ਬਾਥਰੂਮ ਕਰਨ ਲਈ ਉੱਠਿਆ ਤਾਂ ਸ਼ਮਸ਼ੇਰ ਸਿੰਘ ਉਸ ਦੇ ਖੇਤਾਂ ਵਿਚੋਂ ਛੱਲੀਆਂ ਤੋੜ ਰਿਹਾ ਸੀ | ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ | ਅਗਲੇ ਦਿਨ ਰਾਤ 9 ਕੁ ਵਜੇ ਸ਼ਮਸ਼ੇਰ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ | ਮਾਰ ਦੇਣ ਦੀ ਨੀਅਤ ਨਾਲ ਮੇਰੇ ਵੱਲ ਸਿੱਧਾ ਫਾਇਰ ਕੀਤਾ, ਜੋ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ | ਕੁਝ ਸਮੇਂ ਬਾਅਦ 8-10 ਵਿਅਕਤੀ ਉਨ੍ਹਾਂ ਦੇ ਘਰ ਦਾਖ਼ਲ ਹੋਵੋ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਉਕਤ ਬਿਆਨਾਂ ਦੇ ਆਧਾਰ 'ਤੇ ਸ਼ਮਸ਼ੇਰ ਸਿੰਘ ਪੁੱਤਰ ਹਰਭਾਲ ਸਿੰਘ, ਬਲਰਾਜ ਸਿੰਘ ਪੁੱਤਰ ਕਰਮਜੀਤ ਸਿੰਘ, ਕਰਮਜੀਤ ਸਿੰਘ ਪੁੱਤਰ ਸੋਹਣ ਸਿੰਘ, ਧਰਮ ਸਿੰਘ ਪੁੱਤਰ ਸੋਹਣ ਸਿੰਘ, ਜੋਗਾ ਸਿੰਘ ਪੁੱਤਰ ਧਰਮ ਸਿੰਘ, ਸੱਤਪਾਲ ਸਿੰਘ ਪੁੱਤਰ ਸੋਹਣ ਸਿੰਘ, ਗੁਰਕੀਰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀਆਨ ਪਿੰਡ ਠੱਠਗੜ੍ਹ ਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ | ਇਸ ਸੰਬੰਧੀ ਜੇਰੇ ਇਲਾਜ ਹਸਪਤਾਲ ਦਾਖ਼ਲ ਸ਼ਮਸ਼ੇਰ ਸਿੰਘ ਪੁੱਤਰ ਹਰਭਾਲ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਛੋਟਾ ਲੜਕਾ ਤੇ ਲੜਕੀ ਨੇ ਕਸ਼ਮੀਰ ਸਿੰਘ ਦੇ ਖੇਤ 'ਚੋਂ ਦੋ ਛੱਲੀਆਂ ਤੋੜ ਲਈਆਂ ਸਨ ਜਿਸ 'ਤੇ ਕਸ਼ਮੀਰ ਨੇ ਬੱਚਿਆਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦਾ ਸਾਈਕਲ ਖੋਹ ਲਿਆ | ਸ਼ਾਮ ਵੇਲੇ ਉਸ ਦੀ ਮਾਤਾ ਉਨ੍ਹਾਂ ਦੇ ਘਰ ਗਈ ਤੇ ਕਿਹਾ ਕਿ ਬੱਚਿਆਂ ਤੋਂ ਗਲਤੀ ਹੋ ਗਈ ਹੈ ਤੇ ਸਾਈਕਲ ਵਾਪਸ ਦੇ ਦਿਓ | ਸ਼ਾਮ ਵੇਲੇ ਉਸ ਨੂੰ ਫ਼ੋਨ ਆਇਆਂ ਕਿ ਸ਼ਾਹ ਜੀ ਘਰੋਂ ਬਾਹਰ ਆਇਓਾ | ਜਦੋਂ ਉਹ ਬਾਹਰ ਆਇਆਂ ਤਾਂ ਕਸ਼ਮੀਰ ਸਿੰਘ, ਮੇਜਰ ਸਿੰਘ, ਹਾਸ਼ਮ ਸਿੰਘ, ਰਾਜਾ, ਵਿੱਕੀ ਤੇ 15-20 ਅਣਪਛਾਤੇ ਵਿਅਕਤੀਆਂ ਨੇ ਗੇਟ 'ਚ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕਿ੍ਪਾਨਾਂ ਤੇ ਦਾਤਰਾਂ ਨਾਲ ਹਮਲਾ ਕਰਕੇ ਉਸ ਨੂੰ ਅਤੇ ਚਾਚਾ ਕਰਮਜੀਤ ਸਿੰਘ ਤੇ ਚਰੇਰੇ ਭਰਾ ਰਾਜਾ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ | ਰੌਲਾ ਪਾਉਣ 'ਤੇ ਉਕਤ ਵਿਅਕਤੀ ਫ਼ਰਾਰ ਹੋ ਗਏ | ਇਸ ਸੰਬੰਧੀ ਜਦੋਂ ਥਾਣਾ ਮੁਖੀ ਝਬਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |
ਖੇਤ 'ਚੋਂ ਛੱਲੀਆਂ ਤੋੜਣ ਨੂੰ ਲੈ ਕੇ ਹੋਈ ਖ਼ੂਨੀ ਝੜਪ, ਗੋਲੀਆਂ ਤੇ ਕਿ੍ਪਾਨਾਂ ਚੱਲੀਆਂ <br/>
ਅਜੀਤ ਡੈਸਕ
08-06-2026