ਤਰਨ ਤਾਰਨ, 7 ਮਈ (ਹਰਿੰਦਰ ਸਿੰਘ)- ਪੈਨਸ਼ਨਰਜ ਐਸੋਸੀਏਸ਼ਨ ਸਰਕਲ ਤਰਨ ਤਾਰਨ ਦੀ ਹੰਗਾਮੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਕਲ ਅਹੁਦੇਦਾਰ ਹਾਜ਼ਰ ਹੋਏ | ਮੀਟਿੰਗ ਵਿਚ ਪੰਜ ਜੂਨ ਨੂੰ ਪਟਿਆਲੇ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਬੇਰੁਜ਼ਗਾਰ ਲਾਈਨਮੈਨਾਂ ਦੀ ਡੰਗਰਾਂ ਵਾਂਗੂ ਕੀਤੀ ਕੁੱਟਮਾਰ ਦੀ ਪੈਨਸ਼ਨਰਜ ਐਸੋਸੀਏਸ਼ਨ ਸਰਕਲ ਤਰਨ ਤਾਰਨ ਵਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਸ ਮੌਕੇ ਹਰਭਜਨ ਸਿੰਘ ਬੁਟਾਰੀ, ਬਲਵਿੰਦਰ ਸਿੰਘ ਪਲਾਸੌਰ, ਹਰਭਜਨ ਸਿੰਘ ਪੱਟੀ, ਬਲਵਿੰਦਰ ਸਿੰਘ ਫੇਰੂਮਾਨ, ਬੂਟਾ ਸਿੰਘ ਪੰਡੋਰੀ, ਅਵਤਾਰ ਸਿੰਘ ਕੈਰੋਂ, ਧਨਵੰਤ ਸਿੰਘ ਰੰਧਾਵਾ, ਲਖਵਿੰਦਰ ਸਿੰਘ ਪ੍ਰਧਾਨ, ਬਿੱਕਰ ਸਿੰਘ, ਬਾਬਾ ਚਰਨਜੀਤ ਸਿੰਘ, ਸੋਹਣ ਸਿੰਘ ਰੱਖੜਾ, ਸੁਰਜੀਤ ਸਿੰਘ ਵਰਪਾਲ, ਇੰਦਰਜੀਤ ਸਿੰਘ, ਸਾਧਾ ਸਿੰਘ ਸਹਾਬਪੁਰ, ਸਕੱਤਰ ਸਿੰਘ, ਅਲਵਿੰਦਰ ਸਿੰਘ ਜੌਹਲ, ਜਗਜੀਤ ਸਿੰਘ ਕੰਡਾ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਭੱਠਲ, ਹਰਜੀਤ ਸਿੰਘ ਹਾਜ਼ਰ ਸਨ |