20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਲਕਾ ਖਡੂਰ ਸਾਹਿਬ ਪਿੰਡ ਚੰਬਾ ਕਲਾਂ ਤੋਂ 55 ਤੋਂ ਵੱਧ ਟਕਸਾਲੀ ਅਕਾਲੀ ਪਰਿਵਾਰ ਕਾਂਗਰਸ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 08-06-2026
ਚੋਹਲਾ ਸਾਹਿਬ, 7 ਜੂਨ (ਬਲਵਿੰਦਰ ਸਿੰਘ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਵੱਡਾ ਝਟਕਾ ਲੱਗਾ, ਜਦੋਂ ਪਿੰਡ ਚੰਬਾ ਕਲਾਂ ਤੋਂ 55 ਤੋਂ ਵੱਧ ਟਕਸਾਲੀ ਅਕਾਲੀ ਪਰਿਵਾਰਾਂ ਨੇ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਪਿੰਡ ਚੰਬਾ ਕਲਾਂ ਵਿਖੇ ਟਕਸਾਲੀ ਅਕਾਲੀ ਪਰਿਵਾਰ ਸਵ. ਕੈਪਟਨ ਕੁੰਦਨ ਸਿੰਘ ਦੇ ਗ੍ਰਹਿ ਵਿਖੇ ਰੱਖੇ ਗਏ ਇਕ ਸਾਦੇ ਸਮਾਗਮ ਵਿਚ ਪਿੰਡ ਚੰਬਾ ਕਲਾਂ ਦੇ ਵਸਨੀਕ ਅਤੇ ਇਲਾਕੇ ਦੇ ਪ੍ਰਮੁੱਖ ਅਕਾਲੀ ਆਗੂ ਰਹੇ ਸੁਖਜੀਤਪਾਲ ਸਿੰਘ ਬਿੱਟੂ, ਮਾ. ਦਲਬੀਰ ਸਿੰਘ ਚੰਬਾ, ਕੈਪਟਨ ਮਲੂਕ ਸਿੰਘ ਸਮੇਤ ਲਗਪਗ 55 ਪਰਿਵਾਰਾਂ ਨੇ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪਾਰਟੀ ਚਿੰਨ੍ਹ ਤੇ ਸਿਰੋਪਾਓ ਦੇ ਕੇ ਕਾਂਗਰਸ ਪਾਰਟੀ 'ਚ ਆਉਣ 'ਤੇ ਜੀ ਆਇਆਂ ਆਖਿਆ | ਵਰਨਣਯੋਗ ਹੈ ਕਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਮਾ. ਦਲਬੀਰ ਸਿੰਘ ਚੰਬਾ, ਸੁਖਜੀਤਪਾਲ ਸਿੰਘ ਬਿੱਟੂ ਤੇ ਕੈਪਟਨ ਮਲੂਕ ਸਿੰਘ ਸਮੇਤ ਕਈ ਹੋਰ ਪਰਿਵਾਰਾਂ ਦਾ ਇਲਾਕੇ ਵਿਚ ਚੰਗਾ ਪ੍ਰਭਾਵ ਹੈ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਕਰੀਬੀ ਸਾਥੀਆਂ ਵਜੋਂ ਜਾਣੇ ਜਾਂਦੇ ਰਹੇ ਹਨ | ਸ਼ਾਮਿਲ ਹੋਏ ਇਨ੍ਹਾਂ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕੇ ਦੇ ਪੁਰਾਣੇ ਟਕਸਾਲੀ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਪਾਰਟੀ ਵਿਚ ਨਵੇਂ ਚਿਹਰੇ ਸ਼ਾਮਿਲ ਕਰਕੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਪਾਰਟੀ ਦੀਆਂ ਨੀਤੀਆਂ ਦਿਨੋ ਦਿਨ ਨਿਘਾਰ ਵੱਲ ਨੂੰ ਜਾ ਰਹੀਆਂ ਹਨ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਵਿਚ ਅਜੀਤਪਾਲ ਸਿੰਘ ਬਿੱਟੂ, ਮਾ. ਦਲਬੀਰ ਸਿੰਘ ਚੰਬਾ, ਕੈਪਟਨ ਮਲੂਕ ਸਿੰਘ ਚੰਬਾ, ਪਰਮਜੀਤ ਸਿੰਘ ਮੈਂਬਰ ਪੰਚਾਇਤ, ਮੈਂਬਰ ਦਾਰਾ ਸਿੰਘ ਢੇਰੀ ਵਾਲਾ, ਹਰਭਜਨ ਸਿੰਘ ਬਾਬੇ ਬੋਲੇ, ਦਲਜੀਤ ਸਿੰਘ ਬਾਬੇ ਬੋਲੇ, ਬਾਬਾ ਜੋਗਿੰਦਰ ਸਿੰਘ, ਬਾਬਾ ਬੋਹੜ ਸਿੰਘ, ਕੁਲਵਿੰਦਰ ਸਿੰਘ ਫੌਜੀ, ਗੁਰਮੀਤ ਸਿੰਘ ਮਾਣਕੇ, ਬਲਕਾਰ ਸਿੰਘ ਮਾਣਕੇ, ਸਵਿੰਦਰ ਸਿੰਘ ਮਾਣਕੇ, ਨਾਇਬ ਸਿੰਘ ਨਾਗ, ਰਸ਼ਪਾਲ ਸਿੰਘ ਨਾਗ, ਦਿਲਬਾਗ ਸਿੰਘ ਨਾਗ, ਧਰਮਿੰਦਰ ਸਿੰਘ ਨਾਗ, ਇਕਬਾਲ ਸਿੰਘ ਮਿਸਤਰੀ, ਹੀਰਾ ਸਿੰਘ ਡਰਾਈਵਰ, ਸੋਨੀ ਡਰਾਈਵਰ, ਬਾਜ ਸਿੰਘ, ਸੁਖਦੇਵ ਸਿੰਘ ਮਾਣਕਾ, ਇੰਦਰਜੀਤ ਸਿੰਘ ਡਰਾਈਵਰ, ਅਮਰੀਕ ਸਿੰਘ ਮਲਾਹ, ਬਲਵੰਤ ਸਿੰਘ ਬਾਬੇ ਤਪੇ, ਸਰਦੂਲ ਸਿੰਘ ਤਪੇ, ਅਵਤਾਰ ਸਿੰਘ ਫੌਜੀ ਬੱਸਾਂ ਵਾਲੇ, ਕੁਲਵੰਤ ਸਿੰਘ ਕੈਪਟਨ, ਜਗਤਾਰ ਸਿੰਘ ਫੌਜੀ, ਕਾਰਜ ਸਿੰਘ, ਅਮਰੀਕ ਸਿੰਘ ਬਾਬੇ ਤਪੇ, ਜਸਬੀਰ ਸਿੰਘ ਬਾਬੇ ਤਪੇ, ਦਿਲਬਾਗ ਸਿੰਘ ਮੈਂਬਰ, ਅੰਮਿ੍ਤਪਾਲ ਸਿੰਘ ਪਰੋਣਾ, ਜਸਵਿੰਦਰ ਸਿੰਘ, ਗੁਰਦਾਸ ਸਿੰਘ, ਅਜੀਤ ਸਿੰਘ, ਹਰਨਾਮ ਸਿੰਘ, ਬਲਵਿੰਦਰ ਸਿੰਘ, ਗੁਰਦਾਸ ਸਿੰਘ, ਸੁਖਬੀਰ ਸਿੰਘ ਆੜਤੀਆ, ਗੁਰਮੀਤ ਸਿੰਘ ਪੁੱਤਰ ਜਗੀਰ ਸਿੰਘ, ਮੰਗਾ ਸਿੰਘ ਠੇਕੇਦਾਰ, ਸਰਬਜੀਤ ਸਿੰਘ ਸਾਭਾ, ਪ੍ਰੀਤ ਸਿੰਘ, ਬੀਰਾ ਸਿੰਘ, ਨਿੰਦਰ ਸਿੰਘ ਮਾਣਕਾ, ਇੰਦਰਜੀਤ ਸਿੰਘ ਦੋਧੀ ਹਵੇਲੀਆਂ, ਬਖਸ਼ੀਸ਼ ਸਿੰਘ ਤੋਤਾ, ਸੁਖਵਿੰਦਰ ਸਿੰਘ ਸੁੱਖਾ, ਜਥੇਦਾਰ ਗੁਰਲਾਲ ਸਿੰਘ, ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ, ਸੁੱਚਾ ਸਿੰਘ, ਕਾਬਲ ਸਿੰਘ, ਲਾਲੂ ਡਰਾਈਵਰ, ਸ਼ਿੰਦਾ ਸਿੰਘ ਮੈਂਬਰ, ਹਰਦੇਵ ਸਿੰਘ, ਕਾ. ਨਿਰਮਲ ਸਿੰਘ ਬੱਬੂ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ ਛਿੰਦਾ, ਤਾਰਾ ਸਿੰਘ, ਸਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਮਾਣਕੇ, ਹਰਪਾਲ ਸਿੰਘ ਮਿਸਤਰੀ, ਪ੍ਰਗਟ ਸਿੰਘ ਲੱਡਾ ਆਦਿ ਆਪਣੇ ਸਾਥੀਆਂ ਨਾਲ ਸ਼ਾਮਿਲ ਹੋਏ | ਇਸ ਮੌਕੇ ਮਹਿੰਦਰ ਸਿੰਘ ਚੰਬਾ ਸਾਬਕਾ ਸਰਪੰਚ, ਸਰਪੰਚ ਜਗਤਾਰ ਸਿੰਘ ਉੱਪਲ, ਸੁਖਵੰਤ ਸਿੰਘ ਰੱਤੋਕੇ, ਮਨਿੰਦਰ ਸਿੰਘ ਮਣੀ ਆੜ੍ਹਤੀਆ, ਰਕੇਸ਼ ਕੁਮਾਰ ਬਿੱਲਾ, ਮਨਜੀਤ ਸੰਧੂ, ਹਰਪ੍ਰੀਤ ਸਿੰਘ ਚੰਬਾ, ਗੁਰਸੇਵਕ ਸਿੰਘ ਜਲਾਲਕਾ, ਗੁਰਚੇਤਨ ਸਿੰਘ, ਬਲਬੀਰ ਸਿੰਘ ਗਰਾਣਾ, ਹਰਜਿੰਦਰ ਸਿੰਘ ਦੁਆਬੀਆ, ਪ੍ਰਤਾਪ ਸਿੰਘ ਸੇਠ, ਗੁਰਪਾਲ ਸਿੰਘ ਜਲਾਲਕਾ, ਅੰਗਰੇਜ ਸਿੰਘ ਜਲਾਲਕਾ, ਰਾਜਬੀਰ ਸਿੰਘ ਸੰਧੂ ਮਿੰਨੀ ਮਾਰਟ ਵਾਲੇ, ਸਰਬਜੀਤ ਸਿੰਘ ਛੱਬਾ ਆਦਿ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਉਪਰੰਤ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾ... ਅਗਲੀ ਖ਼ਬਰ ਓਪਨ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਗੁਰੂ ਅਮਰਦਾਸ ਆਦਰਸ਼ ਇੰਸਟੀਟਿਊਟ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਕੀਤਾ ਬੇਮਿਸਾਲ ਪ੍...
Ad Position 24