19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪ੍ਰੇਮੀ ਵਲੋਂ ਵਿਆਹ ਤੋਂ ਮਨ੍ਹਾਂ ਕਰਨ 'ਤੇ ਲੜਕੀ ਨੇ ਕੀਤੀ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 08-06-2026
ਤਰਨ ਤਾਰਨ, 7 ਜੂਨ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਸੇਰੋਂ ਵਿਖੇ ਇਕ ਲੜਕੀ ਵਲੋਂ ਇਸ ਕਰਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਕਿਉਂਕਿ ਉਸ ਦੇ ਪ੍ਰੇਮੀ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ | ਇਸ ਸੰਬੰਧ ਵਿਚ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਥਾਣਾ ਸਰਹਾਲੀ ਦੀ ਪੁਲਿਸ ਨੇ ਮਿ੍ਤਕਾ ਦੇ ਪ੍ਰੇਮੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਬਲਵਿੰਦਰ ਕੁਮਾਰੀ ਪਤਨੀ ਲੇਟ ਅਯੁੱਧਿਆ ਨਾਥ ਵਾਸੀ ਸੇਰੋਂ ਨੇ ਥਾਣਾ ਸਰਹਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਗੀਤਿਕਾ ਦੀ ਮਿੱਤਰਤਾ ਰਜਿੰਦਰ ਸਿੰਘ ਵਾਸੀ ਬੱਲ ਕਲਾਂ ਨੇੜ੍ਹੇ ਮਜੀਠਾ ਨਾਲ ਸੀ, ਜੋ ਉਸ ਦੀ ਲੜਕੀ ਨਾਲ ਉਸ ਦੇ ਫ਼ੋਨ ਨੰਬਰ 'ਤੇ ਗੱਲਬਾਤ ਕਰਦਾ ਰਹਿੰਦਾ ਸੀ | ਰਜਿੰਦਰ ਸਿੰਘ ਉਸ ਦੇ ਘਰ ਦੋ ਤਿੰਨ ਵਾਰ ਆਇਆ ਸੀ ਤੇ ਰੋਟੀ ਪਾਣੀ ਖਾ ਕੇ ਜਾਂਦਾ ਰਿਹਾ | ਰਜਿੰਦਰ ਸਿੰਘ ਨੇ ਉਸ ਦੀ ਲੜਕੀ ਨਾਲ ਵਿਆਹ ਕਰਵਾਉਣ ਦਾ ਲਾਰਾ ਲਗਾਇਆ ਹੋਇਆ ਸੀ | ਉਸ ਨੇ ਵੀ ਰਜਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਤੁਸੀਂ ਇਕ ਦੂਜੇ ਨੂੰ ਪਸੰਦ ਹੋ ਤਾਂ ਕੋਰਟ ਮੈਰਿਜ ਹੀ ਕਰਵਾ ਲਉ | ਉਸ ਦੀ ਲੜਕੀ ਜੋ ਰਜਿੰਦਰ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਮਿਤੀ 5 ਜੂਨ 2026 ਨੂੰ ਵਕਤ ਕਰੀਬ 3:30 ਵਜੇ ਦਿਨ ਦਾ ਹੋਵੇਗਾ ਕਿ ਉਸ ਦੀ ਲੜਕੀ ਕਾਲਜ ਤੋਂ ਘਰ ਵਾਪਸ ਆਈ ਤੇ ਉਸ ਨੂੰ ਦੱਸਿਆ ਕਿ ਰਜਿੰਦਰ ਸਿੰਘ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ ਹੈ | ਉਹ ਆਪਣੀ ਲੜਕੀ ਨੰੂ ਸਮਝਾ ਕੇ ਦੁਕਾਨ 'ਤੇ ਚਲੀ ਗਈ | ਜਦ ਉਹ ਵਕਤ ਕਰੀਬ 4 ਵਜੇ ਸ਼ਾਮ ਘਰ ਆਈ ਤਾਂ ਉਸ ਦੀ ਲੜਕੀ ਨੇ ਪਲਾਸਟਿਕ ਦੀ ਰੱਸੀ ਕੋਠੇ ਦੇ ਬਨੇਰੇ ਨਾਲ ਲੱਗੇ ਪਾਵੇ ਨਾਲ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ | ਉਸ ਦੀ ਲੜਕੀ ਨੇ ਰਜਿੰਦਰ ਸਿੰਘ ਵਲੋਂ ਵਿਆਹ ਕਰਨ ਤੋਂ ਨਾਂਹ ਕਰਨ ਕਰਕੇ ਇਹ ਕਦਮ ਚੁੱਕਿਆ ਹੈ ਜਿਸ ਕਰਕੇ ਉਸ ਦੀ ਲੜਕੀ ਦੀ ਮੌਤ ਹੋ ਗਈ | ਜਾਂਚ ਅਧਿਕਾਰੀ ਏ.ਐਸ.ਆਈ. ਸਲਵਿੰਦਰ ਸਿੰਘ ਨੇ ਮਿ੍ਤਕ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਰਜਿੰਦਰ ਸਿੰਘ ਵਾਸੀ ਡੱਲ ਕਲਾਂ ਨੇੜ੍ਹੇ ਮਜੀਠਾ (ਅੰਮਿ੍ਤਸਰ) ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਵਿਖੇ ਭਾਜਪਾ ਵਲੋਂ ਪੰਡਿਤ ਦੀਨ ਦਿਆਲ ਉਪਾਧਿਆਇ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਸਫ਼ਲਤਾਪੂਰਵਕ ਸਮਾਪਤ <br/> ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਈ.ਆਰ. ਵਿਸ਼ੇਸ਼ ਕੈਂਪ ਲਗਾਇਆ
Ad Position 24