19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸੇਵਾ ਮੁਕਤੀ 'ਤੇ ਐਸ.ਈ. ਗੁਰਸ਼ਰਨ ਸਿੰਘ ਖਹਿਰਾ ਨੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-06-2026
ਖਡੂਰ ਸਾਹਿਬ, 8 ਜੂਨ (ਰਸ਼ਪਾਲ ਸਿੰਘ ਕੁਲਾਰ)-ਪੀ.ਐੱਸ.ਪੀ.ਸੀ.ਐੱਲ. ਵਿਭਾਗ ਪੰਜਾਬ ਵਿਚ ਐਸ.ਈ ਦੇ ਅਹੁਦੇ 'ਤੇ ਤਾਇਨਾਤ ਇੰਜੀ. ਗੁਰਸ਼ਰਨ ਸਿੰਘ ਖਹਿਰਾ ਦੀ ਸੇਵਾ ਮੁਕਤੀ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜੂਰੀ ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਜੁੜ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਤੋਂ ਇਲਾਵਾ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ, ਰੁਪਿੰਦਰ ਕੌਰ ਬ੍ਰਹਮਪੁਰਾ, ਪ੍ਰਭਬੀਰ ਸਿੰਘ ਬਰਾੜ, ਚੇਅਰਮੈਨ ਪਨਸਪ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਚੀਫ ਇੰਜੀ. ਬਾਲ ਕਿਸਨ, ਡਿਪਟੀ ਚੀਫ ਇੰਜੀ. ਬਲਕਾਰ ਸਿੰਘ ਅਤੇ ਹਰਜਿੰਦਰ ਸਿੰਘ ਕੋਹਲੀ ਸੇਵਾ ਮੁਕਤ ਐੱਸ.ਡੀ.ਓ. ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਵਿਭਾਗ ਪੰਜਾਬ ਵਿਚ ਰਹਿ ਕਿ 35 ਸਾਲ ਨਿਭਾਈਆਂ ਬੇਦਾਗ ਸੇਵਾਵਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਿਹਨਤੀ ਅਤੇ ਇਮਾਨਦਾਰ ਅਫਸਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ, ਪਰ ਸੇਵਾ ਮੁਕਤੀ ਵੀ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਬੇਦਾਗ ਅਤੇ ਇਮਾਨਦਾਰੀ ਨਾਲ ਡਿਊਟੀ ਨਿਭਾਅ ਕੇ ਸੇਵਾ ਮੁਕਤ ਹੋਣ 'ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਗੁਰਸਰਨ ਸਿੰਘ ਖਹਿਰਾ ਨੇ ਸਮਾਗਮ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਬਲਕਾਰ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਭਾਈ ਕਲਦਮਨਰੂਪ ਸਿੰਘ ਹਲਕਾ ਇੰਚਾਰਜ ਖਡੂਰ ਸਾਹਿਬ, ਬਰਿੰਦਰਜੀਤ ਸਿੰਘ ਟਿੱਕਾ, ਜਥੇਦਾਰ ਮੇਘ ਸਿੰਘ ਖਡੂਰ ਸਾਹਿਬ, ਜਸਬੀਰ ਸਿੰਘ ਮਹਿਤੀਆ, ਨਛੱਤਰ ਸਿੰਘ ਖਹਿਰਾ, ਸੁਖਜਿੰਦਰ ਸਿੰਘ ਲਾਡੀ ਪ੍ਰਧਾਨ, ਪਿ੍ਤਪਾਲ ਸਿੰਘ ਖਹਿਰਾ, ਅਮੋਲਕ ਸਿੰਘ ਪੰਪ ਵਾਲੇ, ਡਾ. ਭੁਪਿੰਦਰ ਸਿੰਘ, ਰਣਜੀਤ ਸਿੰਘ ਪੱਪੂ, ਗੁਰਸਾਹਿਬ ਸਿੰਘ ਰਾਮਪੁਰੀ, ਗੱਜਣ ਸਿੰਘ, ਸਤਨਾਮ ਸਿੰਘ ਯੂਨੀਵਰਸਲ, ਮਾ. ਸੁਖਰਾਜ ਸਿੰਘ, ਨੰਬਰਦਾਰ ਦਲਜੀਤ ਸਿੰਘ, ਪ੍ਰਮਿੰਦਰ ਸਿੰਘ ਮੱਦੂ, ਪਰਤਾਪ ਸਿੰਘ ਸਰਪੰਚ ਖਡੂਰ ਸਾਹਿਬ, ਕਸਮੀਰ ਸਿੰਘ ਖਹਿਰਾ ਟਰਾਸਪੋਟਰ, ਸੁਖਦੇਵ ਸਿੰਘ ਜੋਸਨ ਬੋਦਲਕੀੜੀ, ਭਾਗ ਸਿੰਘ ਪਹਿਲਵਾਨ, ਹੀਰਾ ਸਿੰਘ, ਨਰਿੰਦਰ ਸਿੰਘ ਸਾਬਕਾ ਸਰਪੰਚ, ਕੰਵਲਜੀਤ ਸਿੰਘ ਨੱਥੋਕੇ, ਡਾ. ਵਰਿਆਮ ਸਿੰਘ, ਹਰਜੀਤ ਸਿੰਘ ਠੇਕੇਦਾਰ, ਨਵਰੂਪ ਸਿੰਘ ਖਹਿਰਾ ਤੇ ਅਰਸ ਖਾਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕਾਰਾਤਮਕ ਪਾਲਣ-ਪੋਸ਼ਣ ਤੇ ਪਰਿਵਾਰਕ ਕਦਰਾਂ-ਕੀਮਤਾਂ ਤੇ ਮਾਪਿਆਂ ਦੀ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਬੇਰੁਜ਼ਗਾਰ ਨੌਜਵਾਨਾਂ 'ਤੇ ਲਾਠੀਚਾਰਜ ਅਣਮਨੁੱਖੀ ਤਸ਼ੱਦਦ- ਪੰਨੂੰ <br/>
Ad Position 24