14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਆਸਟ੍ਰੇਲੀਆ ਵਿਚ ਬ੍ਰਿਸਬੇਨ ਦੀ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-06-2026


ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ ਚੱਲ ਰਹੀ ਹੈ, ਜਿਸ ਦੌਰਾਨ ਬਾਬਾ ਸੁੱਖਾ ਸਿੰਘ ਵੱਖ ਵੱਖ ਸ਼ਹਿਰਾਂ ਦੀ ਸਿੱਖ ਸੰਗਤ ਨੂੰ ਗੁਰਸਿੱਖੀ ਨਾਲ ਜੋੜ ਰਹੇ ਹਨ। ਬਾਬਾ ਸੁੱਖਾ ਸਿੰਘ ਨੂੰ ਬ੍ਰਿਸਬੇਨ ਦੀ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰਣਬੀਰ ਸਿੰਘ ਬੱਲ ਨੇ ਆਖਿਆ ਕਿ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਾਬਾ ਸੁੱਖਾ ਸਿੰਘ ਬੀਤੇ ਇਕ ਮਹੀਨੇ ਤੋਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੀ ਸੰਗਤ ਨੂੰ ਸੇਵਾ ਸਿਮਰਨ ਨਾਲ ਜੋੜ ਰਹੇ ਹਨ। ਜਦੋਂ ਪਿਛਲੇ ਸਾਲ ਕੈਨੇਡਾ ਦੀ ਸੰਗਤ ਵਿਚ ਬਾਬਾ ਸੁੱਖਾ ਸਿੰਘ ਇਸੇ ਤਰ੍ਹਾਂ ਜਦੋਂ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤਾਂ ਪਿੱਛੇ ਪੰਜਾਬ ਵਿਚ ਹੜ੍ਹ ਆ ਗਏ ਸਨ। ਬਾਬਾ ਸੁੱਖਾ ਸਿੰਘ ਨੇ ਆਪਣੇ ਸਾਰੇ ਸਮਾਗਮ ਰੱਦ ਕਰਕੇ ਪੰਜਾਬ ਵਾਪਸੀ ਕੀਤੀ ਸੀ ਅਤੇ ਹੜ੍ਹ ਪੀੜ੍ਹਤਾਂ ਦੀ ਮਦਦ ਵਿਚ ਜੁੱਟ ਗਏ ਸਨ। ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਜਦੋਂ ਸਾਲ 2023 ਅਤੇ 2025 ਵਿਚ ਪੰਜਾਬ ਦੇ ਵਾਸੀਆਂ ਨੂੰ ਹੜ੍ਹਾਂ ਦੀ ਭਾਰੀ ਮਾਰ ਸਹਿਣੀ ਪਈ ਤਾਂ ਬਾਬਾ ਜੀ ਟੁੱਟੇ ਦਰਿਆਵਾਂ ਦੇ ਬੰਨ੍ਹ ਬੰਨ੍ਹ ਕੇ ਮਾਨਵਤਾ ਲਈ ਮਹਾਨ ਪਰਉਪਕਾਰ ਕੀਤੇ। ਗਰੀਬ ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਵਿਚੋਂ ਰੇਤ ਹਟਾ ਕੇ ਮੁੜ ਵਾਹੀਯੋਗ ਬਣਾਇਆ। ਉਨ੍ਹਾਂ ਦੇ ਬ੍ਰਿਸਬੇਨ ਪਹੁੰਚਣ ’ਤੇ ਸਮੂਹ ਸੰਗਤ ਵਲੋਂ ਆਪ ਜੀ ਦਾ ਸਵਾਗਤ ਕਰਦੇ ਹਾਂ । ਇਸ ਮੌਕੇ ਸੰਗਤ ਵਿੱਚਰਮਨਦੀਪ ਸਿੰਘ ਫਿਰੋਜ਼ਪੁਰ, ਚਮਕੌਰ ਸਿੰਘ, ਨਿਰਵੈਲ ਸਿੰਘ, ਸਿਮਰ ਸਿੰਘ, ਸਿਮਰਨਜੀਤ ਸਿੰਘ, ਮਨਵਿੰਦਰ ਸਿੰਘ, ਅਰਮਾਨ ਸਿੰਘ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਹਰ ਫਰੰਟ ’ਤੇ ਫ਼ੇਲ੍ਹ ਸਾਬਤ ਹੋਈ -ਦਰਸ਼ਨ ਸਿੰਘ ਢਿੱਲਵਾਂ ਅਗਲੀ ਖ਼ਬਰ ਅਚੀਵਰ ਪੁਆਇੰਟ ਸੈਂਟਰ ਦੀ ਵਿਦਿਆਰਥਣ ਨੇ ਆਈਲੈਟਸ ’ਚੋਂ 9 ਬੈਂਡ ਪ੍ਰਾਪਤ ਕੀਤੇ
Ad Position 24