ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੂਏ ’ਚ ਪਾੜ ਪੈਣ ਕਾਰਨ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਨੂੰ ਕੀਤਾ ਤਬਾਹ

Ad Position 21
No active advertisement
ਅਜੀਤ ਡੈਸਕ 23-06-2026
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ)-ਐਤਵਾਰ ਨੂੰ ਤੜਕਸਾਰ ਤਰਨ ਤਾਰਨ ਦੇ ਨਜਦੀਕੀ ਪਿੰਡ ਰਸੂਲਪੁਰ ਦੇ ਸੂਏ ਵਿਚ ਪਾੜ ਪੈ ਜਾਣ ਕਾਰਨ ਨਾਲ ਲੱਗਦੇ ਪਿੰਡਾਂ ਰਸੂਲਪੁਰ, ਚੁਤਾਲਾ ਅਤੇ ਪਿੰਡ ਜੋਧਪੁਰ ਵਿਖੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਕਿਸਾਨਾਂ ਦੀ ਜਿਥੇ ਸੈਂਕੜੇ ਏਕੜ ਫਸਲ ਪਾਣੀ ਦੀ ਭੇਂਟ ਚੜ ਗਈ ਹੈ, 24 ਘੰਟੇ ਬੀਤ ਜਾਣ ਦੇ ਬਾਵਯੂਦ ਵੀ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਸੱਤਾਧਾਰੀ ਪਾਰਟੀ ਦੇ ਲੀਡਰ ਮੌਕੇ ’ਤੇ ਨਹੀਂ ਪਹੁੰਚੇ, ਜਿਸ ਕਾਰਨ ਕਿਸਾਨਾਂ ਅਤੇ ਪਿੰਡਾਂ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਰਾਜਬਾਹ ਤਰਨ ਤਾਰਨ ਜੋ ਕਿ ਰਸੂਲਪੁਰ ਘਰਾਟਾਂ ਤੋਂ ਨਿਕਲ ਕੇ ਸ਼ਬਾਜਪੁਰ ਨੂੰ ਜਾਂਦਾ ਹੈ ਵਿਚ ਐਤਵਾਰ ਨੂੰ ਤੜਕੇ ਤਿੰਨ ਵਜੇ ਜੋਧਪੁਰ ਵਾਲੇ ਪਾਸੇ ਤੋਂ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨੇ ਦੀ ਫਸਲ, ਸਬਜ਼ੀਆਂ, ਪਨੀਰੀ ਆਦਿ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈਆਂ, ਜਿਸ ਵਿਚ ਪਿੰਡ ਚੁਤਾਲਾ ਅਤੇ ਪਿੰਡ ਜੋਧਪੁਰ ਦਾ ਰਕਬਾ ਵੀ ਆਉਂਦਾ ਹੈ। ਪਿੰਡ ਜੋਧਪੁਰ ਵਿਚ ਇਕ ਮੁਰਗੀਖਾਨਾ ਵੀ ਪਾਣੀ ਦੀ ਭੇਟ ਚੜ ਗਿਆ ਅਤੇ ਪਾਣੀ ਲੋਕਾਂ ਦੇ ਘਰਾਂ ਨੂੰ ਵੀ ਮਾਰ ਕਰ ਰਿਹਾ ਹੈ। ਪਾੜ ਨੂੰ ਪੂਰਨ ਲਈ ਕਿਸਾਨ, ਪਿੰਡਾਂ ਦੇ ਲੋਕ ਵਲੋੋਂ ਆਪਣੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਸਨ। ਮੌਕੇ ’ਤੇ ਪਹੁੰਚੇ ਕਿਸਾਨ ਆਗੂਆਂ ਜਸਪਾਲ ਸਿੰਘ ਰਸੂਲਪੁਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਵਿੰਦਰ ਸਿੰਘ ਚੁਤਾਲਾ, ਤਜਿੰਦਰਪਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਾਲ ਨਹਿਰਾਂ ਅਤੇ ਸੂਇਆਂ ਦੀ ਖਲਾਈ ਦਾ ਕੰਮ ਨਹੀਂ ਕੀਤਾ ਗਿਆ, ਜਿਸ ਕਾਰਨ ਨਹਿਰਾਂ ਅਤੇ ਸੂਇਆਂ ਵਿਚ ਦਰੱਖਤ ਡਿੱਗੇ ਹੋਏ ਹਨ ਅਤੇ ਕਈ ਜਗ੍ਹਾਂ ਤੋਂ ਨਹਿਰਾਂ ਅਤੇ ਸੂਇਆਂ ਦੇ ਕਿਨਾਰੇ ਬਹੁਤ ਕਮਜੋਰ ਹਨ, ਜਿਸ ਕਾਰਨ ਪਾਣੀ ਦੇ ਤੇਜ ਬਹਾਅ ਕਾਰਨ ਰਸੂਲਪੁਰ ਸੂਏ ਵਿਚ ਪਾੜ ਪੈ ਗਿਆ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਰੋਸ ਜਾਹਿਰ ਕੀਤਾ ਕਿ ਬੀਤੇ ਦਿਨ ਤੋਂ ਪਏ ਪਾੜ ਨੂੰ ਪੂਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਤੇ ਲੋਕ ਅਤੇ ਕਿਸਾਨ ਆਪ ਮੁਹਾਰੇ ਪਾੜ ਨੂੰ ਮਿੱਟੀ ਨਾਲ ਪੂਰਨ ਵਿਚ ਲੱਗੇ ਹੋਏ ਹਨ ਅਤੇ ਹਾਲੇ ਤੱਕ ਨਹਿਰੀ ਵਿਭਾਗ ਵਲੋਂ ਸੂਏ ਵਿਚ ਪਾਣੀ ਵੀ ਘੱਟ ਨਹੀਂ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਤੇਜੀ ਨਾਲ ਹੋਰਨਾਂ ਪਿੰਡਾਂ ਨੂੰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਤਾ ਚੱਲਿਆ ਹੈ ਕਿ ਪਿੰਡ ਸੰਘੇ ਨਜ਼ਦੀਕ ਵੀ ਕਿਨਾਰੇ ਕਮਜੋਰ ਹਨ, ਜੋ ਕਿਸੇ ਸਮੇਂ ਉਨ੍ਹਾਂ ਵਿਚ ਵੀ ਪਾੜ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ ਨਹਿਰਾਂ ਅਤੇ ਸੂਇਆਂ ਵਿਚ ਪਾਣੀ ਛੱਡਣ ਤੋਂ ਪਹਿਲਾਂ ਇਨ੍ਹਾਂ ਦੀ ਖਲਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦਾ ਖਮਿਆਜਾ ਕਿਸਾਨਾਂ ਅਤੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਜੇ.ਸੀ.ਬੀ.ਮਸ਼ੀਨਾਂ ਲਿਆ ਕੇ ਟੁੱਟੇ ਹੋਏ ਸੂਏ ਦੇ ਬੰਨ ਨੂੰ ਮਿੱਟੀ ਨਾਲ ਪੂਰਨਾ ਚਾਹੀਦਾ ਹੈ। ਕਿਸਾਨ ਆਗੂਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਾਣੀ ਨਾਲ ਡੁੱਬੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਆਪਣੇ ਹੱਕਾਂ ਲਈ ਹੜਤਾਲ ਸ਼ੁਰੂ ਅਗਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਕਰਜ਼ਾ ਮੁਕਤ ਕਰਕੇ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ- ਕਰਨਬੀਰ ਬੁਰਜ
Ad Position 24
No active advertisement