ਪੱਟੀ, 22 ਜੂਨ (ਕਾਲੇਕੇ, ਖਹਿਰਾ)-ਪੁਰਾਣੀ ਕੈਰੋਂ ਰੋਡ ਵਿਖੇ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਦੇ ਨਜ਼ਦੀਕ ਸਿਹਤ ਦੁਕਾਨਦਾਰਾਂ ਵਲੋਂ ਲੰਗਰ ਅਤੇ ਛਬੀਲ ਦੀ ਸੇਵਾ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਸਹਿਯੋਗ ਨਾਲ ਦਾਲ- ਫੁਲਕਾ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਈ ਦਾ ਲੰਗਰ ਸਾਰਾ ਦਿਨ ਚਲਾਇਆ ਗਿਆ। ਇਸ ਮੌਕੇ ਅਵਤਾਰ ਸਿੰਘ ਫੋਟੋਗ੍ਰਾਫਰ, ਗਗਨ ਸਰਾਂ, ਸੋਨੂੰ ਮੂਕਰ, ਅੰਮ੍ਰਿਤ ਸਿੰਘ, ਉੰਕਾਰ ਸਿੰਘ, ਰਿੰਕੂ, ਰਾਜਾ ਤੇ ਗੋਪੀ ਆਦਿ ਨੇ ਸੇਵਾ ਵਿਚ ਹਿੱਸਾ ਲਿਆ।