ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਇੰਗਲੈਡ ਤੋਂ ਪਰਤੇ ਗਿਆਨੀ ਗੁਰਜੰਟ ਸਿੰਘ ਬੈਂਕਾ ਦਾ ਜਥਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-06-2026
ਤਰਨ ਤਾਰਨ, 22 ਜੂਨ (ਹਰਿੰਦਰ ਸਿੰਘ)–ਦਲ ਬਾਬਾ ਬਿਧੀ ਚੰਦ ਜੀ ਦਾ ਹਜ਼ੂਰੀ ਕਵੀਸ਼ਰ ਜਥਾ ਜਿਸ ਵਿਚ ਭਾਈ ਗੁਰਜੰਟ ਸਿੰਘ ਬੈਂਕਾ ਅਤੇ ਸਾਥੀ ਹਰਜਿੰਦਰ ਸਿੰਘ ਭੰਗਾਲਾ, ਕੁਲਦੀਪ ਸਿੰਘ ਰਾਣੀਵਲਾਹ ਅਤੇ ਗੁਰਚੇਤ ਸਿੰਘ ਪਰਾਗਪੁਰਾ ਤਕਰੀਬਨ ਤਿੰਨ ਮਹੀਨੇ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆ ਦੀ ਆਗਿਆ ਨਾਲ ਇੰਗਲੈਂਡ ਦੇ ਦੌਰੇ ‘ਤੇ ਸਨ। ਜਥੇ ਨੇ ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਵੀ ਪਾਈ। ਇਸ ਮੌਕੇ ਕਵੀਸ਼ਰੀ ਜਥੇ ਨੂੰ ਇੰਗਲੈਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਅੰਦਰ ਵੱਡਾ ਸਨਮਾਨ ਦਿੰਦਿਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ ਨੇ ਸਨਮਾਨਿਤ ਵੀ ਕੀਤਾ। ਤਕਰੀਬਨ ਤਿੰਨ ਮਹੀਨੇ ਇੰਗਲੈਂਡ ‘ਚ ਸਿੱਖੀ ਦਾ ਪ੍ਰਚਾਰ ਕਰਨ ਉਪਰੰਤ ਗਿਆਨੀ ਗੁਰਜੰਟ ਸਿੰਘ ਬੈਂਕਾ ਦਾ ਕਵੀਸ਼ਰ ਜਥਾ ਆਪਣੇ ਸਾਥੀਆ ਸਮੇਤ ਸਥਾਨਕ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਪੰਜਵੀਂ ਪਿੰਡ ਬੈਂਕਾ ਵਿਖੇ ਪਹੁੰਚਿਆ। ਜਿੱਥੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਾਂ ਨੇ ਕਵੀਸ਼ਰ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਨਿਵਾਸੀ ਬਾਬਾ ਨਿਸ਼ਾਨ ਸਿੰਘ, ਗਿਆਨੀ ਸੁਖਪਾਲ ਸਿੰਘ, ਗਿਆਨੀ ਲਵਪ੍ਰੀਤ ਸਿੰਘ, ਪ੍ਰੀਤ ਬੈਂਕਾ, ਸੂਬੇਦਾਰ ਕੇਵਲ ਸਿੰਘ, ਕੈਪਟਨ ਜਗਤਾਰ ਸਿੰਘ ਤੇ ਤਰਲੋਚਨ ਸਿੰਘ ਬੈਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਆਈ. ਦੀ ਵਰਦੀ ਪਾੜਣ ਵਾਲਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਨਰਵਾਸ ਤੇ ਜਾਗਰੂਕਤਾ ਕੈਂਪ ਸ਼ੁਰੂ ਕੀਤੇ ਜਾਣ– ਬਲਵਿੰਦਰ ਝਬਾਲ
Ad Position 24
No active advertisement