ਤਰਨ ਤਾਰਨ, 16 ਜੁਲਾਈ (ਹਰਿੰਦਰ ਸਿੰਘ)– ਭਾਈ ਕੁਲਦੀਪ ਸਿੰਘ ਬੱਚੜੇ ਦੀ ਯਾਦ ਵਿਚ ਯਾਦਗਾਰੀ ਸ਼ਹੀਦੀ ਗੇਟ ਬਣਾਉਣ ਲਈ ਪੰਜ ਪਿਆਰੇ ਸਾਹਿਬਾਨ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਕਰਮ ਸਿੰਘ ਵਲੋਂ ਅਰਦਾਸ ਬੇਨਤੀ ਕਰਕੇ ਪਿੰਡ ਬੱਚੜੇ ਨੂੰ ਜਾਂਦੀ ਸੜਕ ’ਤੇ ਗੋਇੰਦਵਾਲ ਮੇਨ ਸੜਕ ’ਤੇ ਟੱਪ ਲਾ ਕੇ ਸ਼ੁਰੂਆਤ ਕੀਤੀ ਗਈ। ਵਰਨਣਯੋਗ ਹੈ ਕਿ ਭਾਈ ਕੁਲਦੀਪ ਸਿੰਘ ਬੱਚੜੇ ਨੇ ਅਦਾਲਤ ਵਿਚ ਗਵਾਹੀ ਦੇ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਉਜਾਗਰ ਕਰਕੇ ਭਾਈ ਖਾਲੜਾ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿਵਾਉਣ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਇਹ ਸੇਵਾ ਭਾਈ ਧਰਮ ਸਿੰਘ ਖ਼ਾਲਸਾ ਟਰਸਟ ਸੁਲਤਾਨਵਿੰਡ ਵਲੋ ਬੀਬੀ ਸੰਦੀਪ ਕੌਰ ਖ਼ਾਲਸਾ, ਭਾਈ ਬਲਜੀਤ ਸਿੰਘ ਖ਼ਾਲਸਾ ਵਲੋਂ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪਿੰਡ ਬੱਚੜੇ ਦੀ ਪੰਚਾਇਤ ਵਲੋਂ ਮਤਾ ਪਾ ਕੇ ਗੇਟ ਬਨਾਉਣ ਲਈ ਜਗ੍ਹਾ ਦੀ ਮਨਜ਼ੂਰੀ ਵਾਲਾ ਮਤਾ ਵੀ ਬੀਬੀ ਸੰਦੀਪ ਕੌਰ ਖ਼ਾਲਸਾ ਨੂੰ ਅੱਜ ਬੀਬੀ ਕੰਵਲਜੀਤ ਕੌਰ ਪਤਨੀ ਭਾਈ ਕੁਲਦੀਪ ਸਿੰਘ ਬੱਚੜੇ ਦੀ ਹਾਜ਼ਰੀ ਵਿਚ ਸੌਂਪਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮੀਆਂਪੁਰ, ਦਲਜੀਤ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਾਹਿਬ, ਜਸਬੀਰ ਸਿੰਘ ਬੱਚੜੇ, ਹਰਪਾਲ ਸਿੰਘ ਬੱਚੜੇ, ਭਾਈ ਬਲਵਿੰਦਰ ਸਿੰਘ ਕਾਲਾ ਸੀਨੀਅਰ ਆਗੂ ਤੋਂ ਇਲਾਵਾ ਬੱਚੜੇ ਪਿੰਡ ਦੀ ਪੰਚਾਇਤ ਅਤੇ ਸੁਰਿੰਦਰ ਸਿੰਘ ਫੌਜੀ ਫਤਿਆਬਾਦ, ਨੰਬਰਦਾਰ ਸੁਖਦੇਵ ਸਿੰਘ ਰੰਧਾਵਾ, ਗੁਰਬਿੰਦਰ ਸਿੰਘ ਸੋਨੀ, ਡਾਕਟਰ ਹਰਜੀਤ ਸਿੰਘ ਨੌਰੰਗਾਬਾਦ, ਨਿਸ਼ਾਨ ਸਿੰਘ ਬਿਜਲੀ ਬੋਰਡ, ਸੁਖਵਿੰਦਰ ਸਿੰਘ, ਬਲਕਾਰ ਸਿੰਘ ਤੁੜ, ਜੋਗਿੰਦਰ ਸਿੰਘ, ਹਰਜੀਤ ਸਿੰਘ ਮੈਡੀਕਲ ਸਟੋਰ ਵਾਲਾ, ਰਛਪਾਲ ਸਿੰਘ ਫ਼ੌਜੀ, ਮਿੱਠੂ ਸਿੰਘ, ਗੱਜਣ ਸਿੰਘ, ਭੁਪਿੰਦਰ ਸਿੰਘ, ਸਰਦੂਲ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ ਕਰਿਆਨੇ ਵਾਲੇ, ਬਲਜੀਤ ਸਿੰਘ, ਰੋਬਿਨ ਗਿੱਲ, ਕਮਲ ਬਾਜਵਾ, ਬਿਕਰਮਜੀਤ ਸਿੰਘ ਗਿੱਲ ਅਤੇ ਨਗਰ ਨਿਵਾਸੀ ਹਾਜ਼ਰ ਸਨ।