07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸ੍ਰੀ ਹਰਿਗੋਬਿੰਦ ਸਾਹਿਬ ਸੀਨੀ. ਸੈਕੰ. ਸਕੂਲ ਵਿਖੇ ਹਾਊਸ ਇਨਵੈਸਟੀਚਰ ਸੈਰੇਮਨੀ ਕਰਵਾਈ

Ad Position 21
No active advertisement
ਅਜੀਤ ਡੈਸਕ 17-07-2026
ਫਤਿਆਬਾਦ, 16 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਪਿੰਡ ਜਾਮਾਰਾਏ ਵਿਖੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਸਥਾ ਮੁੰਡਾ ਪਿੰਡ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿਚ ਚਾਰ ਸਾਹਿਬਜ਼ਾਦਿਆਂ ਦੇ ਨਾਂਅ ’ਤੇ ਬਣਾਏ ਗਏ ਚਾਰ ਹਾਊਸਾਂ ਹਾਊਸ ਇਨਵੈਸਟੀਚਰ ਸੈਰੇਮਨੀ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਈ ਗਈ। ਇਸ ਮੌਕੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਲੀਡਰਸ਼ਿਪ ਦੇ ਆਧਾਰ ’ਤੇ ਹੈਡ ਬੁਆਏ, ਹੈਡ ਗਰਲ, ਹਾਊਸ ਕੈਪਟਨ, ਹਾਊਸ ਵਾਈਸ ਕੈਪਟਨ ਸਪੋਰਟਸ ਕੈਪਟਨ ਡਿਸਿਪਲਨ ਕੈਪਟਨ ਅਤੇ ਸਟੂਡੈਂਟਸ ਵੋਲੈਟਰੀਅਜ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਅਨੁਸਾਰ ਸੇਸੈ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਨਵ-ਨਿਯੁਕਤ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਮਾਨਦਾਰੀ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਲੀਡਰਸ਼ਿਪ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਕਰਤੱਵਾਂ ਨੂੰ ਨਿਭਾਉਣ ਦੀ ਸਹੁੰ ਵੀ ਚੁੱਕੀ। ਪੂਰਾ ਸਮਾਗਮ ਉਤਸ਼ਾਹ, ਅਨੁਸ਼ਾਸਨ ਅਤੇ ਦੇਸ਼-ਪ੍ਰੇਮ ਦੀ ਭਾਵਨਾ ਨਾਲ ਭਰਪੂਰ ਰਿਹਾ। ਇਸ ਵਿਚ ਸਕੂਲ ਦੇ ਮੈਨਜਿੰਗ ਡਾਇਰੈਕਟਰ ਹਰਪ੍ਰੀਤ ਕੌਰ ਸੰਧੂ, ਕੁਆਰਡੀਨੇਟਰ ਸੁਖਵਿੰਦਰ ਕੌਰ, ਗੁਰਦੀਪ ਸਿੰਘ, ਛਿੰਦਰ ਸਿੰਘ, ਸਰਬਜੀਤ ਕੌਰ, ਹਾਊਸ ‘ਏ’ ਦੇ ਇੰਚਾਰਜ ਜਸਪਾਲ ਕੌਰ, ਹਾਊਸ ‘ਬੀ’ ਦੇ ਇੰਚਾਰਜ ਸਿਮਰਨਜੀਤ ਕੌਰ, ਹਾਊਸ ‘ਸੀ’ ਦੇ ਇੰਚਾਰਜ ਗੁਰਪ੍ਰੀਤ ਕੌਰ, ਹਾਊਸ ‘ਡੀ’ ਦੇ ਇੰਚਾਰਜ ਅਰਸ਼ਦੀਪ ਕੌਰ ਅਤੇ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਨ.ਐੱਸ.ਐੱਸ. ਵਲੰਟੀਅਰਾਂ ਨੂੰ ਖੋਜ-ਬਚਾਅ ਅਤੇ ਬੇਸਿਕ ਲਾਈਫ ਸਪੋਰਟ ਦੀ ਦਿੱਤੀ ਉੱਚ ਪੱਧਰੀ ਸਿਖਲਾਈ ਅਗਲੀ ਖ਼ਬਰ ਵਿਧਾਇਕ ਲਾਲਪੁਰਾ ਵਲੋਂ ਕੱਦਗਿੱਲ ਤੇ ਲਾਲਪੁਰ ਦੀਆਂ 9 ਸੜਕਾਂ ਦੀ ਨਵੀਂ ਉਸਾਰੀ ਦੇ ਕੰਮ ਦੀ ਸ਼ੁਰੂਆਤ
Ad Position 24
No active advertisement