ਫਤਿਆਬਾਦ, 17 ਜੁਲਾਈ (ਹਰਵਿੰਦਰ ਸਿੰਘ ਧੂੰਦਾ)– ਪਿੰਡ ਖੁਵਾਸਪੁਰ ਦੇ ਵਾਸੀ ਪ੍ਰਿੰਸੀਪਲ ਕੁਲਦੀਪ ਸਿੰਘ ਵਿਰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਆਬਾਦ ਦੇ ਹੋਣਹਾਰ ਪੁੱਤਰ ਤਨਵੀਰ ਸਿੰਘ ਵਿਰਕ ਨੇ ਹਾਲ ਹੀ ਵਿਚ ਹੋਈ ਨੀਟ ਦੀ ਪ੍ਰੀਖਿਆ ਕਲੀਅਰ ਕਰਕੇ ਮਾਪਿਆਂ ਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਤਨਵੀਰ ਸਿੰਘ ਵਿਰਕ ਦੇ ਪਿਤਾ ਪ੍ਰਿੰਸੀਪਲ ਕੁਲਦੀਪ ਸਿੰਘ ਵਿਰਕ ਤੇ ਮਾਤਾ ਕਿਰਨਦੀਪ ਕੋਰ ਨੇ ਦੱਸਿਆ ਕਿ ਸਾਡੇ ਬੇਟੇ ਤਨਵੀਰ ਸਿੰਘ ਦਾ ਸ਼ੁਰੂ ਤੋ ਪੜ੍ਹਾਈ ਵਿਚ ਬਹੁਤ ਲਗਾਅ ਸੀ ਤੇ ਉਸਦਾ ਝਕਾਅ ਮੈਡੀਕਲ ਲਾਈਨ ਵੱਲ ਸੀ ਤੇ ਉਸ ਨੇ ਬਾਰ੍ਹਵੀੰ ਮੈਡੀਕਲ ਸਬਜੈਕਟ ਚੰਗੇ ਨੰਬਰਾਂ ਨਾਲ ਪਾਸ ਕੀਤੀ ਸੀ ਤੇ ਮੈਰਿਟ ਵਿਚ ਆਇਆ ਸੀ ਤੇ ਦੱਸਿਆ ਕਿ ਉਸ ਨੇ ਮੁਢਲੀ ਪੜ੍ਹਾਈ ਅਮਰਪੁਰੀ ਸਕੂਲ ਗੋਇੰਦਵਾਲ ਸਾਹਿਬ ਤੋ ਮੈਟ੍ਰਿਕ ਸ੍ਰੀ ਗੁਰੂ ਅਮਰਦਾਸ ਆਦਰਸ਼ ਗੋਇੰਦਵਾਲ ਸਾਹਿਬ ਤੇ ਬਾਰ੍ਹਵੀੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਤੋ ਕੀਤੀ ਤੇ ਹੁਣ ਬੱਚੇ ਦੀ ਮਿਹਨਤ ਸਦਕਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਨੀਟ ਕਲੀਅਰ ਕਰਕੇ ਐਮ.ਬੀ.ਬੀ.ਐੱਸ, ਗੋਰਮਿੰਟ ਕਾਲਜ ਲਈ ਕੁਆਲੀਫਾਈ ਕੀਤਾ ਹੈ। ਇਸ ਮੌਕੇ ਸੁਖਵਿੰਦਰ ਕੌਰ, ਕਾਬਲ ਸਿੰਘ, ਅਵਤਾਰ ਸਿੰਘ, ਦਿਲਬਾਗ ਸਿੰਘ ਵਿਰਕ, ਗੁਰਵੇਲ ਸਿੰਘ ਵਿਰਕ ਨੇ ਪਰਿਵਾਰਕ ਮੈਬਰਾਂ ਤੋ ਇਲਾਵਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ, ਕੰਵਲਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਸਵਿੰਦਰ ਸਿੰਘ ਛਿੰਦਾ, ਬਲਦੇਵ ਸਿੰਘ ਸੇਖੋ, ਸੇਵਾਮੁਕਤ ਪ੍ਰਿੰਸੀਪਲ ਬਲਦੇਵ ਸਿੰਘ ਬਸਰਾ, ਦਿਲਬਾਗ ਸਿੰਘ ਵਿਰਕ, ਮਾ.ਦਿਲਰਾਜ ਸਿੰਘ, ਮਾ. ਪ੍ਰਭਜੀਤ ਸਿੰਘ, ਮਾ.ਗੁਰਿੰਦਰ ਸਿੰਘ ਲਾਡੀ, ਪ੍ਰਮਜੀਤ ਸਿੰਘ ਸੰਧੂ, ਹਰਪਾਲ ਸਿੰਘ ਸਾਬਕਾ ਸਰਪੰਚ, ਸੁਖਬੀਰ ਸਿੰਘ ਸੰਧੂ, ਅੰਗਰੇਜ਼ ਸਿੰਘ ਸੋਨੀ, ਬੂਟਾ ਸਿੰਘ ਸੰਧੂ, ਹਰਮੀਤ ਸਿੰਘ, ਗੁਰਨੂਰ ਸਿੰਘ ਕੈਨੇਡਾ, ਨਵਜੋਤ ਸਿੰਘ, ਹਰਪ੍ਰੀਤ ਸਿੰਘ, ਲਵਦੀਪ ਸਿੰਘ ਕੈਨੇਡਾ, ਅਕਾਸ਼ਦੀਪ ਸਿੰਘ ਕੈਨੇਡਾ, ਰਾਜਦੀਪ ਸਿੰਘ ਵਿਰਕ, ਜੌਬਨਜੀਤ ਸਿੰਘ ਝੰਡੇਰ, ਰਿੰਪਲਜੀਤ ਸਿੰਘ ਕੈਨੇਡਾ ਨੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੋਕੇ ਭੁਪਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਅਸੀ ਬੱਚੇ ਨੂੰ ਘਰ ਜਾ ਸਨਮਾਨਿਤ ਕਰਾਗੇ ਤੇ ਬੱਚੇ ਦੀ ਹੋਸਲਾ ਅਫਜ਼ਾਈ ਕਰਾਗੇ।