10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬੀਬਾ ਰਮਨਦੀਪ ਸੇਰੋਂ ਤੇ ਬਿੱਲਾ ਸੇਰੋਂ ਨੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੀ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 24-07-2026
ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)– ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 24 ਜੁਲਾਈ ਨੂੰ ਸਜਾਏ ਜਾ ਰਹੇ ‘ਮੀਰੀ ਪੀਰੀ ਖਾਲਸਾ ਮਾਰਚ’ ਦੇ ਹਲਕਾ ਸ੍ਰੀ ਖਡੂਰ ਸਾਹਿਬ ਵਿਚ ਪਹੁੰਚਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ, ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ਼ ਖਾਲਸਾਈ ਰਵਾਇਤਾਂ ਅਨੁਸਾਰ ਭਰਵਾਂ ਸਵਾਗਤ ਕਰਨ ਦੀਆ ਤਿਆਰੀਆ ਸਬੰਧੀ ਮੀਟਿੰਗ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਅਤੇ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਵੱਖ-ਵੱਖ ਪੜਾਵਾਂ ’ਤੇ ਸੇਵਾ ਨਿਭਾਉਣ ਲਈ ਜਥੇ ਬਣਾਏ ਗਏ ਅਤੇ ਆਗੂਆਂ ਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਮੀਰੀ ਪੀਰੀ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਵੇਗੀ, ਜੋ ਵੱਖ-ਵੱਖ ਪਿੰਡਾਂ ਦੀ ਹੋ ਕੇ 25 ਤਰੀਕ ਨੂੰ ਸ਼ਾਮ 6 ਵਜੇ ਪਿੰਡ ਸ਼ਾਹਬਾਜ਼ਪੁਰ, ਹਲਕਾ ਖਡੂਰ ਸਾਹਿਬ ਪਹੁੰਚੇਗੀ ਅਤੇ ਤਰਨ ਤਾਰਨ ਸੀ ਦਰਬਾਰ ਸਾਹਿਬ ਵਿਖੇ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਸਵੇਰੇ ਫਿਰ ਹਲਕਾ ਖਡੂਰ ਸਾਹਿਬ ਦੇ ਪੜਾਅ ਪਿੰਡ ਬੱਚੜੇ, ਸੰਘੇ, ਨੌਰੰਗਾਬਾਦ, ਕੱਲ੍ਹਾ, ਵੇਈਂਪੂਈਂ,ਖਡੂਰ ਸਾਹਿਬ ਤੇ ਰਾਤ ਗੋਇੰਦਵਾਲ ਸਾਹਿਬ ਪਹੁੰਚੇਗੀ ਅਤੇ ਉਸ ਤੋਂ ਅਗਲੇ ਦਿਨ ਚੋਹਲਾ ਸਾਹਿਬ ਲਈ ਰਵਾਨਾ ਹੋਵੇਗੀ। ਬਿੱਲਾ ਸ਼ੇਰੋਂ ਨੇ ਕਿਹਾ ਕਿ ਮੀਰੀ-ਪੀਰੀ ਦੇ ਸਿਧਾਂਤ ਸਿੱਖ ਕੌਮ ਦੀ ਸ਼ਾਨ ਅਤੇ ਵਿਰਾਸਤ ਹਨ। ਇਸ ਲਈ ਨਗਰ ਕੀਰਤਨ ਦਾ ਸਵਾਗਤ ਪੂਰੇ ਖਾਲਸਾਈ ਜਾਹੋ-ਜਲਾਲ, ਅਨੁਸ਼ਾਸਨ ਅਤੇ ਸ਼ਰਧਾ ਨਾਲ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਐਸ.ਜੀ.ਪੀ.ਸੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ, ਜਗਦੇਵ ਸਿੰਘ ਲੌਹੁਕਾ ਹੈੱਡ ਪ੍ਰਚਾਰਕ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਗਿਆਨ ਸਿੰਘ ਸ਼ਾਹਬਾਜ਼ਪੁਰ, ਸਿਕੰਦਰ ਸਿੰਘ ਵਰਾਣਾ, ਤੇਜਿੰਦਰ ਸਿੰਘ ਪ੍ਰਿੰਸ, ਐਸ.ਸੀ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ, ਬੀ.ਸੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ,ਯੂਥ ਪ੍ਰਧਾਨ ਮਹਿਲ ਸਿੰਘ ਜੋਧਪੁਰ, ਇਸਤਰੀ ਵਿੰਗ ਪ੍ਰਧਾਨ ਬੀਬੀ ਮਨਜੀਤ ਕੌਰ ਡਿਆਲ ਰਾਣਾ ਸਰਪੰਚ ਮੰਮਨਕੇ, ਰਾਜਾ ਸਰਪੰਚ ਭੈਲ, ਦਲੇਰ ਸਿੰਘ ਬਲਾਕ ਸੰਮਤੀ ਮੈਂਬਰ, ਪਰਮਜੀਤ ਸਿੰਘ ਬਾਠ ਬਲਾਕ ਸੰਮਤੀ ਮੈਂਬਰ ,ਜਸਵੰਤ ਸਿੰਘ ਖਡੂਰ ਸਾਹਿਬ, ਜਸਵੰਤ ਸਿੰਘ ਛਾਪੜੀ ਸਾਹਿਬ, ਦਿਲਬਾਗ਼ ਸਿੰਘ ਕਾਹਲਵਾਂ, ਪਲਵਿੰਦਰ ਸਿੰਘ ਡਿਆਲ, ਸਰਪੰਚ ਸਤਨਾਮ ਸਿੰਘ ਸ਼ਾਹ, ਰਾਣਾ ਮੰਮਨਕੇ, ਸੁਖਵਿੰਦਰ ਸਿੰਘ ਗੁਲਾਲੀਪੁਰ, ਪਲਵਿੰਦਰ ਸਿੰਘ ਡਿਆਲ, ਸਰਪੰਚ ਜੁਗਰਾਜ ਸਿੰਘ (ਪਿੰਡ ਚੰਬਾ), ਕੁਲਵਿੰਦਰ ਸਿੰਘ ਕੰਗ, ਰਸ਼ਪਾਲ ਸਿੰਘ, ਰਵਿੰਦਰਪਾਲ ਸਿੰਘ, ਸੋਨੂੰ ਸ਼ਾਹ ਜਿਉਬਾਲਾ, ਡਾ. ਬੂਟਾ ਸਿੰਘ ਮਾਨੋਚਾਹਲ, ਜਗਦੀਪ ਸਿੰਘ ਮਿੰਟੂ,ਰਵਿੰਦਰ ਸੰਗਤਪੁਰਾ, ਗੁਰਲਾਭ ਸਿੰਘ, ਸੰਤੋਖ ਸਿੰਘ ਨੰਬਰਦਾ , ਸਾਬੀ ਮੈਂਬਰ ਫਤਿਆਬਾਦ, ਕੁਲਦੀਪ ਸਿੰਘ ਫਤਿਆਬਾਦ, ਲਵਪ੍ਰੀਤ ਸਿੰਘ ਖੰਨਾ, ਅੰਮ੍ਰਿਤ ਸਿੰਘ, ਅਕਾਸ਼ ਸਿੰਘ ਭੂਰੇ, ਰਣਜੀਤ ਸਿੰਘ ਡਿਆਲ, ਬਲਕਾਰ ਸਿੰਘ, ਜਸਪਾਲ ਸਿੰਘ, ਸ਼ਰਨਜੀਤ ਸਿੰਘ, ਨਿਸ਼ਾਨ ਸਿੰਘ,ਗੁਰਜੀਤ ਸਿੰਘ, ਗੁਰਮੀਤ ਸਿੰਘ ਡੀ.ਸੀ.,ਸਕੱਤਰ ਸਿੰਘ ਸਰਪੰਚ, ਉਪਕਾਰ ਸਿੰਘ ਦੇਓ, ਅੰਗਰੇਜ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੁੱਟੀ ’ਤੇ ਰਹਿਣ ਲਈ ਸਮੂਹ ਪਟਵਾਰੀਆਂ ਵਲੋਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਐਕਸੀਅਨ ਤਰਸੇਮ ਕੁਮਾਰ ਨਾਲ ਦੁੱਖ ਸਾਂਝਾ ਕੀਤਾ
Ad Position 24