10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਰਸਾਤੀ ਮੌਸਮ ’ਚ ਕੰਨਾਂ ਦੀਆਂ ਬਿਮਾਰੀਆਂ ਤੋਂ ਰਹੋ ਸਾਵਧਾਨ-ਡਾ. ਰੰਧਾਵਾ

Ad Position 21
No active advertisement
ਅਜੀਤ ਡੈਸਕ 25-07-2026
ਤਰਨ ਤਾਰਨ, 24 ਜੁਲਾਈ (ਪਰਮਜੀਤ ਜੋਸ਼ੀ)-ਬਰਸਾਤੀ ਮੌਸਮ ਵਿਚ ਕੰਨ ’ਚ ਪਾਣੀ ਪੈਣ ਨਾਲ ਉਲੀ ਲੱਗਣਾ, ਰੇਸ਼ਾ ਵਗਣਾ, ਕੰਨ ਵਿਚ ਦਰਦ ਰਹਿਣਾ, ਸੋਜ ਪੈਣੀ ਆਦਿ ਬਿਮਾਰੀਆਂ ਹੋ ਜਾਦੀਆਂ ਹਨ ਅਤੇ ਲੋਕਾਂ ਵਲੋਂ ਘਰਾਂ ਵਿਚ ਹੀ ਦੇਸੀ ਨੁਸਖੇ ਵਰਤ ਕੇ ਇਲਾਜ ਕੀਤਾ ਜਾਂਦਾ ਹੈ, ਜਿਸ ਨਾਲ ਸਥਿਤੀ ਗੰਭੀਰ ਬਣ ਜਾਂਦੀ ਹੈ ਅਤੇ ਮਰੀਜ਼ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਕੰਨ ਦੇ ਰੋਗ ਪ੍ਰਤੀ ਦਿਖਾਈ ਗਈ ਲਾਪ੍ਰਵਾਹੀ ਖ਼ਤਰਨਾਕ ਸਾਬਿਤ ਹੁੰਦੀ ਹੈ ਕਿਉਂਕਿ ਲੋਕਾਂ ਵਲੋਂ ਕੰਨਾਂ ’ਚ ਬਦਾਮ ਰੋਗਨ, ਹਾਈਡਰੋਜਨ, ਤੇਲ ਪਾਉਣਾ ਆਦਿ ਨੁਸਖੇ ਵਰਤੇ ਜਾਂਦੇ ਹਨ, ਜਿਸ ਨਾਲ ਕੰਨ ਜ਼ਿਆਦਾ ਖ਼ਰਾਬ ਹੋ ਜਾਂਦੇ ਹਨ ਅਤੇ ਮਰੀਜ਼ ਨੂੰ ਕੰਨ ਸੰਬੰਧੀ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੰਨ ਦੀ ਬਿਮਾਰੀ ਨੂੰ ਲਾਪ੍ਰਵਾਹੀ ਨਾਲ ਨਾ ਲੈਣ ਤੇ ਦੇਸੀ ਨੁਸਖਿਆਂ ਤੋਂ ਪ੍ਰਹੇਜ ਰੱਖਦੇ ਹੋਏ ਸਮਾਂ ਰਹਿੰਦਿਆਂ ਮਾਹਿਰ ਡਾਕਟਰ ਪਾਸੋਂ ਆਪਣਾ ਚੈੱਕਅੱਪ ਕਰਵਾਉ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ (ਲੜਕੀਆਂ) ਵਿਖੇ ਸਕੂਲੀ ਬੈਗ ਵੰਡੇ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਦੇ ਆਸ਼ੀਰਵਾਦ ਯਾਤਰਾ ਪਿੰਡ ਪੱਧਰੀ ਪੁੱਜੀ
Ad Position 24