10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਆਖਰ ਕਦੋਂ ਹੋਵੇਗਾ ਗੋਇੰਦਵਾਲ ਸਾਹਿਬ ਦੇ ਖੇਡ ਸਟੇਡੀਅਮ ਦਾ ਮਹੂਰਤ

Ad Position 21
No active advertisement
ਅਜੀਤ ਡੈਸਕ 25-07-2026
ਗੋਇੰਦਵਾਲ ਸਾਹਿਬ, 24 ਜੁਲਾਈ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਅਮਰਦਾਸ ਜੀ ਵਲੋਂ ਵਸਾਇਆ ਪਵਿੱਤਰ ਨਗਰ ਗੋਇੰਦਵਾਲ ਸਾਹਿਬ ਦੇ ਖੇਡ ਪ੍ਰੇਮੀਆਂ ਨੂੰ ਨਹੀਂ ਹੋਇਆ ਨਸੀਬ ਖੇਡ ਸਟੇਡੀਅਮ। ਬਹੁਤਾਂਤ ਖਿਡਾਰੀ ਦਹਾਕਿਆਂ ਤੋਂ ਸਟੇਡੀਅਮ ਨੂੰ ਉਡੀਕ ਦੇ ਹੋਏ ਬਜੁਰਗ ਹੋ ਗਏ ਅਤੇ ਕਈਆ ਨੇ ਖੇਡ ਤੋਂ ਸੰਨਿਆਸ ਲੈ ਲਿਆ, ਜੋ ਵੀ ਸਰਕਾਰ ਸੱਤਾ ਵਿਚ ਉਸ ਨੇ ਖਿਡਾਰੀਆਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕੀਤਾ। ਦੱਸਣਯੋਗ ਹੈ ਕਿ ਆਰਜੀ ਤੌਰ ’ਤੇ ਪੰਜਾਬ ਲਘੂ ਉਦਯੋਗ ਦੀ ਗਰਾਉਂਡ ਨੂੰ ਹੀ ਖਿਡਾਰੀਆਂ ਵਲੋਂ ਆਪਣੇ ਖੇਡਾਂ ਦੇ ਮੰਤਵ ਲਈ ਵਰਤਿਆ ਜਾ ਰਿਹਾ ਹੈ, ਹੋਰ ਕੋਈ ਜਗ੍ਹਾ ਨਾ ਹੋਣ ਕਾਰਨ ਮਜ਼ਬੂਰਨ ਖਿਡਾਰੀਆਂ ਨੂੰ ਇਸ ਜਗ੍ਹਾ ’ਤੇ ਖੇਡਣਾ ਪੈਂਦਾ ਹੈ। ਆਰਜ਼ੀ ਗਰਾਉਂਡ ਚਾਰੋ ਪਾਸਿਓਂ ਖੁੱਲ੍ਹੀ ਹੋਣ ਕਾਰਨ ਬੇਸਹਾਰਾ ਪਸ਼ੂ, ਡੰਗਰ ਗਰਾਊਂਡ ਵਿਚ ਆ ਜਾਂਦੇ ਹਨ, ਲੋਕ ਟਰੈਕਟਰ-ਟਰਾਲੀਆ ਗਰਾਉਂਡ ਵਿਚੋ ਲੰਘਾ ਕੇ ਗਰਾਊਂਡ ਨੂੰ ਖ਼ਰਾਬ ਕਰ ਦਿੰਦੇ ਹਨ। 10 ਸਾਲ ਲਗਾਤਾਰ ਸੱਤਾ ’ਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਵ. ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਨੇ ਸਵ: ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ’ਚ ਸੰਗਤ ਦਰਸ਼ਨ ਦੌਰਾਨ ਗੋਇੰਦਵਾਲ ਸਾਹਿਬ ਵਿਖੇ ਸਟੇਡੀਅਮ ਦਾ ਐਲਾਨ ਕੀਤਾ ਸੀ, ਜੋ ਸਿਰਫ਼ ਐਲਾਨ ਤੱਕ ਹੀ ਸੀਮਤ ਰਹਿ ਗਿਆ ਅਤੇ ਸਰਕਾਰ ਸੱਤਾ ’ਚੋ ਬਾਹਰ ਹੋ ਗਈ। ਫਿਰ ਕਾਂਗਰਸ ਦੀ ਸਰਕਾਰ ਆ ਗਈ ਤਾਂ ਖਿਡਾਰੀਆਂ ਦੇ ਮਨਾਂ ਵਿਚ ਫਿਰ ਤੋਂ ਆਸ ਉਮੀਦ ਜਾਗੀ ਕਿ ਸ਼ਾਇਦ ਕਾਂਗਰਸ ਸਰਕਾਰ ਦੇ ਕਾਰਜਕਾਲ ਵੇਲੇ ਹੀ ਸਟੇਡੀਅਮ ਬਣ ਜਾਵੇਗਾ। ਖਿਡਾਰੀਆਂ ਤੇ ਨਗਰ ਨਿਵਾਸੀਆਂ ਦੀਆਂ ਆਸਾਂ ਨੂੰ ਬੂਰ ਪੈਂਦਾ ਦਿਖਾਈ ਦੇਣ ਲੱਗਾ, ਉਸ ਸਮੇਂ ਦੇ ਕਾਂਗਰਸੀ ਵਿਧਾਇਕ ਦੇ ਸਹਿਯੋਗ ਨਾਲ ਕੈਬਨਿਟ ਮੰਤਰੀ ਪ੍ਰਗਟ ਸਿੰਘ ਵਲੋਂ ਬੱਸ ਸਟੈੰਡ ਦੇ ਨਜ਼ਦੀਕ 30 ਦਸੰਬਰ 2021 ਨੂੰ ਖੇਡ ਸਟੇਡੀਅਮ ਦਾ ਨੀਹ ਪੱਥਰ ਰੱਖਿਆ ਤਾਂ ਰੱਖਿਆ ਗਿਆ ਪਰ ਸਟੇਡੀਅਮ ਦੀ ਕੋਈ ਚਾਰਦੀਵਾਰੀ ਨਾ ਕੀਤੀ, ਨਾ ਕੋਈ ਹੋਰ ਕੰਮ ਅਰੰਭੇ। ਸਮਾਂ ਬੀਤ ਗਿਆ ਤੇ ਕਾਂਗਰਸ ਆਪਣੀ ਸੱਤਾ ਗੁਆ ਬੈਠੀ। ਸਟੇਡੀਅਮ ਫਿਰ ਤੋਂ ਠੰਢੇ ਬਸਤੇ ’ਚ ਪੈ ਗਿਆ। ਸਾਬਕਾ ਹੋਏ ਵਿਧਾਇਕ ਨੇ ਆਪਣੇ ਨਿੱਜੀ ਖਾਤੇ ਵਿਚੋ ਸਟੇਡੀਅਮ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਸਟੇਡੀਅਮ ਫਿਰ ਨੇਪਰੇ ਨਾ ਚੜ੍ਹ ਸਕਿਆ ਸਟੇਡੀਅਮ ਦਾ ਨੀਹ ਪੱਥਰ ਅਤੇ ਇੱਟਾਂ ਵੀ ਗਾਇਬ ਹੋ ਗਈਆ। ਸੱਤਾ ’ਚ ’ਆਪ’ ਸਰਕਾਰ ਦੇ ਕਰੀਬ ਪੌਣੇ ਪੰਜ ਸਾਲ ਸਾਲ ਸਮਾਂ ਬੀਤ ਜਾਣ ਤੋਂ ਬਾਅਦ ਨਹੀਂ ਬਣਿਆ। ਸਟੇਡੀਅਮ ਹੁਣ ਹਲਕੇ ਦੇ ਮੌਜੂਦਾ ਵਿਧਾਇਕ ਤੇ ਪਿੰਡ ਦੇ ਸਰਪੰਚ ਨੇ ਸਪੋਰਟਸ ਡਾਇਰੈਕਟਰ ਨਾਲ ਮਿਲ ਕੇ ਵੱਖ-ਵੱਖ ਅਖ਼ਬਾਰਾਂ ਵਿਚ ਖ਼ਬਰਾਂ ਪ੍ਕਾਸ਼ਿਤ ਕਰਕੇ ਖੇਡ ਪ੍ਰੇਮੀਆਂ ਨੂੰ ਵਿਸ਼ਵਾਸ ਦਿਵਾਇਆ ਕੇ ਬਹੁਤ ਜਲਦ ਖੇਡ ਸਟੇਡੀਅਮ ਬਣਾਇਆ ਜਾਵੇਗਾ। ਭਰੋਸੇਯੋਗ ਸੂਤਰਾਂ ਇਹ ਵੀ ਪਤਾ ਲੱਗਿਆ ਹੈ ਕਿ ਜਿਸ ਆਰਜ਼ੀ ਗਰਾਉਂਡ ਵਿਚ ਫੁੱਟਬਾਲ ਟੂਰਨਾਮੈਂਟ ਹੁੰਦੇ ਹਨ, ਉਸ ਗਰਾਊਂਡ ਵਿਚ ਫੈਕਟਰੀ ਲੱਗਣ ਜਾ ਰਹੀ ਹੈ, ਜਿਸ ਨਾਲ ਖਿਡਾਰੀ ਇਸ ਜਗ੍ਹਾਂ ਤੋਂ ਵੀ ਵਾਂਝੇ ਹੋ ਜਾਣਗੇ। ਆਰਜ਼ੀ ਗਰਾਊਂਡ ਵਿਚ 40 ਤੋ 45 ਬੱਚਿਆਂ ਨੂੰ ਬਿਨਾਂ ਪੈਸਿਆਂ ਤੋਂ ਕੋਚਿੰਗ ਦੇ ਰਹੇ ਸੋਨੂੰ ਬਾਵਾ ਸਟੂਡਿਓਵਾਲੇ, ਖੇਡ ਪ੍ਰੇਮੀਆਂ ਤੇ ਬੱਚਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਜਲਦ ਸਾਨੂੰ ਖੇਡ ਸਟੇਡੀਅਮ ਬਣਾ ਕੇ ਦਿੱਤਾ ਜਾਵੇ। ਕੁਝ ਬੱਚੇ ਦੱਬੀ ਆਵਾਜ਼ ਵਿਚ ਕਹਿ ਸੀ ਆਖ਼ਰ ਕਦੋ ਹੋਵੇਗਾ ਸਾਡੇ ਆਪਣੇ ਖੇਡ ਸਟੇਡੀਅਮ ਦਾ ਮਹੂਰਤ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਸਬਜ਼ੀ ਵੇਚ ਕੇ ਆ ਰਹੇ ਵਿਅਕਤੀ ਨਾਲ ਕੀਤੀ ਕੁੱਟਮਾਰ
Ad Position 24