ਤਰਨ ਤਾਰਨ, 24 ਜੁਲਾਈ (ਇਕਬਾਲ ਸਿੰਘ ਸੋਢੀ)-ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵਲੋਂ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਵਿਭਾਗ ਦੇ ਦੋਵਾਂ ਡਾਇਰੈਕਟਰਾਂ ਡਾਕਟਰ ਅਦਿਤੀ ਸਲਾਰੀਆ ਤੇ ਡਾਕਟਰ ਹਤਿੰਦਰ ਕੌਰ ਨੂੰ ਕੋਆਰਡੀਨੇਟਰ ਗੁਲਜ਼ਾਰ ਖਾਨ ਅਤੇ ਨਰਿੰਦਰ ਸ਼ਰਮਾ ਦੀ ਅਗਵਾਈ ਵਿਚ ਮਿਲ ਕੇ ਮੰਗ-ਪੱਤਰ ਦਿੱਤਾ ਗਿਆ। ਜਥੇਬੰਦੀ ਵਲੋਂ ਵੱਖ-ਵੱਖ ਕੇਡਰਾਂ ਦੀਆਂ ਬਹੁਤ ਜ਼ਰੂਰੀ ਅਤੇ ਹੱਕੀ ਮੰਗਾਂ ਨੂੰ ਲੈ ਕੇ ਡਾਇਰੈਕਟਰ ਦਫ਼ਤਰ ਪਾਸੋਂ ਪੈਨਲ ਮੀਟਿੰਗ ਦੇਣ ਦੀ ਮੰਗ ਕੀਤੀ ਗਈ ਜਿਨ੍ਹਾਂ ਮੰਗਾਂ ਵਿਚ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ, ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ‘ਤੇ ਪੰਜਾਬ ਦਾ ਪੇਅ ਸਕੇਲ ਲਾਗੂ ਕਰਨ, ਦਰਜਾ ਚਾਰ ਕਰਮਚਾਰੀਆਂ ਦੀ ਪ੍ਰਮੋਸ਼ਨ ਸੀਨੀਆਰਿਟੀ ਅਧਾਰ ‘ਤੇ ਕਰਨ, ਨਰਸਿੰਗ ਕੇਡਰ ਦਾ ਪੇਅ ਗ੍ਰੇਡ 3200 ਤੋਂ ਵਧਾ ਕੇ 4600 ਰੁਪਏ ਮੁੜ ਬਹਾਲ ਕਰਨ, ਨਾਜਾਇਜ਼ ਸ਼ਿਕਾਇਤਾਂ ਦੇ ਅਧਾਰ ‘ਤੇ ਕੀਤੀਆਂ ਬਦਲੀਆਂ ਰੱਦ ਕਰਨ, ਸਮੂਹ ਕੇਡਰਾਂ ਦਾ ਨਾਂਅ ਬਦਲੀ ਕਰਨ, ਰੇਡੀਓਗ੍ਰਾਫਰਾਂ ਦੀਆਂ ਨਵੀਂਆ ਪੋਸਟਾਂ ਦੀ ਰਚਨਾਂ ਕਰਨ, ਸਮੂਹ ਕੇਡਰਾਂ ਦੀਆਂ ਸੀਨੀਆਰਟੀ ਲਿਸਟਾਂ ਸੋਧ ਕੇ ਵੈੱਬਸਾਈਟ ‘ਤੇ ਅਪਲੋਡ ਕਰਨ, 986 ਭਰਤੀ ਅਧੀਨ ਰੈਗੂਲਰ ਹੋਈਆਂ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪੂਰੀ ਤਨਖਾਹ ਦੇਣ, ਸਮੂਹ ਕੈਟਾਗਰੀਆਂ ਦੇ ਕੱਟੇ ਹੋਏ ਭੱਤੇ ਬਹਾਲ ਕਰਨ ਅਤੇ ਸਰਕਾਰੀ ਹਸਪਤਾਲਾਂ ਵਿਚ ਖੋਲ੍ਹੀਆਂ ਕ੍ਰਸ਼ਨਾ ਲੈਬਾਰਟਰੀਆਂ ਬੰਦ ਕਰਨ , ਜੇਲ੍ਹ ਡਿਊਟੀਆਂ ਵਾਸਤੇ ਵੱਖਰਾ ਸਟਾਫ ਭਰਤੀ ਕਰਨ ਸੰਬੰਧੀ ਆਦਿ ਮੰਗ-ਪੱਤਰ ਵਿਚ ਦਰਜ ਮੰਗਾਂ ਸ਼ਾਮਿਲ ਹਨ। ਦੋਵਾਂ ਡਾਇਰੈਕਟਰਾਂ ਵਲੋਂ ਜਥੇਬੰਦੀ ਨੂੰ ਜਲਦ ਹੀ ਪੈਨਲ ਮੀਟਿੰਗ ਦੇ ਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਬੋਲਦਿਆਂ ਸਪੱਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਨੂੰ ਪੈਨਲ ਮੀਟਿੰਗ ਲਈ ਸਮਾਂ ਨਾ ਦਿੱਤਾ ਗਿਆ ਤਾਂ ਜਥੇਬੰਦੀ ਵਲੋਂ ਅਗਲੀ ਮੀਟਿੰਗ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਦੌਰਾਨ ਗਗਨਦੀਪ ਸਿੰਘ ਭੁੱਲਰ, ਵਿਰਸਾ ਸਿੰਘ ਪਨੂੰ, ਹਰਵਿੰਦਰ ਸਿੰਘ ਛੀਨਾਂ, ਸੁਖਵਿੰਦਰ ਸਿੰਘ ਦੋਦਾ, ਸੰਦੀਪ ਕੌਰ, ਸੁਮਨ ਬਾਲਾ, ਗੁਰਪਾਲ ਸਿੰਘ, ਰਜਵੰਤ ਬਾਗੜੀਆ, ਪਲਵਿੰਦਰ ਸਿੰਘ, ਦਲਜੀਤ ਸਿੰਘ, ਅਸ਼ੋਕ ਕੁਮਾਰ, ਕੁਲਵੰਤ ਸਿੰਘ, ਰਣਦੀਪ ਸਿੰਘ ਫਤਹਿਗੜ੍ਹ, ਅਜੀਤ ਪਾਲ ਸਿੰਘ, ਮੁਨੀਸ਼ ਕੁਮਾਰ ਬਠਿੰਡਾ, ਜਸਮੇਲ ਜੱਸੀ ਪੈਰਾ ਮੈਡੀਕਲ ਆਗੂ ਮੋਗਾ, ਚਮਕੌਰ ਸਿੰਘ ਦੋਦਾ, ਹਰਮਨਪ੍ਰੀਤ ਸਿੰਘ ਦੋਦਾ, ਹਰਮਿੰਦਰ ਪਾਲ ਫਤਹਿਗੜ੍ਹ, ਰਾਜਿੰਦਰ ਬਲੂਆਣਾ, ਹਰਜੀਤ ਸਿੰਘ ਪਹੂਵਿੰਡ, ਸੰਦੀਪ ਸਿੰਘ ਸਿੱਧੂ, ਸੁਖਜਿੰਦਰ ਸਿੰਘ ਸੰਗਰੂਰ, ਵਿਕਰਮਜੀਤ, ਜਸਵਿੰਦਰ ਸਿੰਘ ਕੌੜਾ, ਗੁਰਮੇਲ ਸਿੰਘ, ਸੁਖਬੀਰ ਸਿੰਘ, ਮੁਨੀਸ਼ ਕੁਮਾਰ ਏਡਜ਼ ਕੰਟਰੋਲ ਸੁਸਾਇਟੀ, ਪ੍ਰੀਤ ਮੁਖੀਜਾ ਰਾਕੇਸ਼ ਕੁਮਾਰ, ਤਰਨ ਤਾਰਨ ਤੋਂ ਹੈਲਥ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਫਾਰਮੇਸੀ ਅਫਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਐੱਮ. ਐੱਲ. ਟੀ. ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਰੇਡੀਓਗ੍ਰਾਫਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ, ਏ. ਐਨ. ਐੱਮ., ਐੱਲ. ਐੱਚ. ਵੀ. ਯੂਨੀਅਨ ਦੇ ਪ੍ਰਧਾਨ ਦਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ।