05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਪ੍ਰੇਸ਼ਨ ਪ੍ਰਹਾਰ ਤਹਿਤ ਸਰਹੱਦੀ ਏਰੀਏ ’ਚ ਸਪੈਸ਼ਲ ਮੁਹਿੰਮ ਚਲਾਈ- ਐਸ.ਐਸ.ਪੀ. ਸੁਰਿੰਦਰ ਲਾਂਬਾ

Ad Position 21
No active advertisement
ਅਜੀਤ ਡੈਸਕ 30-07-2026
ਖਾਲੜਾ, 29 ਜੁਲਾਈ (ਜੱਜਪਾਲ ਸਿੰਘ ਜੱਜ)-ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਆਪ੍ਰੇਸ਼ਨ ਪ੍ਰਹਾਰ ਤਹਿਤ ਪੰਜਾਬ ਪੁਲਿਸ ਵਲੋਂ ਸਰਹੱਦੀ ਏਰੀਏ ਦੇ ਥਾਣਿਆਂ ਵਿਚ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ, ਜਿਸ ਵਿਚ ਸਮੁੱਚੇ ਜ਼ਿਲ੍ਹਿਆਂ ਦੀ ਪੁਲਿਸ ਨੇ ਹਿੱਸਾ ਲਿਆ। ਇਸ ਮੌਕੇ ਥਾਣਾ ਖਾਲੜਾ ਵਿਖੇ ਪਹੁੰਚੇ ਐਸ.ਐਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਡੀ.ਜੀ.ਪੀ. ਪੰਜਾਬ, ਡੀ.ਜੀ.ਪੀ. ਲਾਅ ਐਂਡ ਆਰਡਰ ਦੀ ਡਾਇਰੈਕਸ਼ਨ ਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਦੀ ਗਾਈਡੈਂਸ ਹੇਠ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ’ਤੇ ਵਾਰ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਰਹੱਦੀ ਏਰੀਏ ਵਿਚ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ । ਇਸ ਦਾ ਮੁੱਖ ਮਕਸਦ ਜਿਹੜੇ ਨਸ਼ਿਆਂ ਦੀ ਮੁੱਖ ਅੱਡੇ, ਜਿਸ ਏਰੀਏ ਵਿਚ ਜ਼ਿਆਦਾ ਪਾਕਿਸਤਾਨੀ ਡਰੋਨ ਆਉਂਦੇ ਹਨ, ਉਨ੍ਹਾਂ ਨੂੰ ਮੁੱਖ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਵਿਚ 1200 ਤੋਂ ਵੱਧ ਜ਼ਿਆਦਾ ਪੁਲਿਸ ਮੁਲਾਜ਼ਮ ਅਤੇ 26 ਐਸ.ਪੀ. ਅਤੇ ਡੀ.ਐਸ.ਪੀ. ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦਾ ਮੁੱਖ ਮਕਸਦ ਇਹ ਹੈ ਕਿ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਨੂੰ ਪੈਦਾ ਹੋਣ ਵਾਲੇ ਖਤਰੇ ਨੂੰ ਖਤਮ ਕੀਤਾ ਜਾਵੇ ਅਤੇ ਖਾਸ ਕਰਕੇ ਜਿਹੜੇ ਤਸਕਰ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਫੜ ਕੇ ਜੇਲਾਂ ਵਿਚ ਡੱਕਿਆ ਜਾਵੇ । ਇਸ ਮੌਕੇ ਐਸ.ਐਚ.ਓ. ਗੁਰਚਰਨ ਸਦਰ ਪੱਟੀ, ਐਸ.ਐਚ.ਓ. ਬਲਜੀਤ ਸਿੰਘ ਹਰੀਕੇ, ਬਲਬੀਰ ਸਿੰਘ ਐਸ.ਐਚ.ਓ. ਸਰਹਾਲੀ, ਅੰਮ੍ਰਿਤਪਾਲ ਸਿੰਘ ਐਸ.ਐਚ.ਓ. ਵੈਰੋਵਾਲ, ਰਣਜੀਤ ਸਿੰਘ ਐਸ.ਐਚ.ਓ. ਚੋਹਲਾ ਸਾਹਿਬ, ਇੰਸਪੈਕਟਰ ਹਰਪ੍ਰੀਤ ਸਿੰਘ ਐਸ.ਐਚ.ਓ. ਭਿੱਖੀਵਿੰਡ, ਐਸ.ਪੀ. ਬਲਜੀਤ ਸਿੰਘ, ਐਸ.ਪੀ. ਗਗਨੇਸ਼ ਕੁਮਾਰ, ਐਸ.ਪੀ. ਤੇਜਬੀਰ ਸਿੰਘ, ਐਸ.ਐਚ.ਓ. ਦਿਲਬਾਗ ਸਿੰਘ ਖਾਲੜਾ, ਡੀ.ਐਸ.ਪੀ. ਪ੍ਰਵੀਨ ਕੁਮਾਰੀ ਆਦਿ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਤਲੁਜ ਸਕੂਲ ਠੱਕਰਪੁਰਾ ਪੱਟੀ ਵਿਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਬਣਾਉਣਾ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ– ਡੀ. ਸੀ.
Ad Position 24
No active advertisement