02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

-ਮਾਮਲਾ ਮਰੇ ਹੋਏ ਵਿਅਕਤੀ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ- ਬੀ.ਕੇ.ਯੂ. (ਏਕਤਾ) ਉਗਰਾਹਾਂ ਜਥੇਬੰਦੀ ਪੀੜਤ ਪਰਿਵਾਰ ਦੀ ਪਿੱਠ ’ਤੇ ਆਈ

ਝਬਾਲ, 2 ਅਗਸਤ (ਸੁਖਦੇਵ ਸਿੰਘ)-ਪਿੰਡ ਠੱਟਾ ਵਿਖੇ ਲਗਪਗ 60 ਸਾਲ ਪਹਿਲਾਂ ਮਰੇ ਹੋਏ ਵਿਅਕਤੀ ਨੂੰ ਜਿਉਂਦਾ ਦਿਖਾ ਕੇ ਸਬ ਤਹਿਸੀਲ ਝਬਾਲ ਵਿਖੇ ਰਜਿਸਟਰੀ ਕਰਵਾਉਣ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਪੀੜਤ ਪਰਿਵਾਰ ਦੀ ਪਿੱਠ ’ਤੇ ਆ ਖੜ੍ਹੀ ਹੈ। ਇਸ ਮੌਕੇ ਬੀ.

Ad Position 21
No active advertisement
ਅਜੀਤ ਡੈਸਕ 03-08-2026
ਝਬਾਲ, 2 ਅਗਸਤ (ਸੁਖਦੇਵ ਸਿੰਘ)-ਪਿੰਡ ਠੱਟਾ ਵਿਖੇ ਲਗਪਗ 60 ਸਾਲ ਪਹਿਲਾਂ ਮਰੇ ਹੋਏ ਵਿਅਕਤੀ ਨੂੰ ਜਿਉਂਦਾ ਦਿਖਾ ਕੇ ਸਬ ਤਹਿਸੀਲ ਝਬਾਲ ਵਿਖੇ ਰਜਿਸਟਰੀ ਕਰਵਾਉਣ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਪੀੜਤ ਪਰਿਵਾਰ ਦੀ ਪਿੱਠ ’ਤੇ ਆ ਖੜ੍ਹੀ ਹੈ। ਇਸ ਮੌਕੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ, ਜ਼ਿਲ੍ਹਾ ਆਗੂ ਸੁਖਬੀਰ ਸਿੰਘ ਗੱਗੋਬੂਹਾ, ਬਾਬਾ ਬਲਜਿੰਦਰ ਸਿੰਘ ਕਾਲਾ, ਬਲਾਕ ਪ੍ਰਧਾਨ ਧਿਆਨ ਸਿੰਘ ਫ਼ੌਜੀ ਨੇ ਦੱਸਿਆ ਕਿ ਪਿੰਡ ਠੱਟਾ ਵਿਖੇ ਪਿਛਲੇ ਲਗਪਗ 60 ਸਾਲ ਪਹਿਲਾਂ ਫੌਤ ਹੋਏ ਕਿਸਨ ਸਿੰਘ ਪੱਤਰ ਸ਼ਾਮ ਸਿੰਘ ਵਾਸੀ ਠੱਟਾ ਦੀ ਜਿਊਂਦਾ ਦਿਖਾ ਕੇ ਅਤੇ ਬਾਹਰਲੇ ਪਿੰਡਾਂ ਦੇ ਨੰਬਰਦਾਰਾਂ ਦੀ ਗਵਾਹੀ ਪਵਾ ਕੇ ਬਾਹਰਲੇ ਪਿੰਡ ਦੇ ਕੁਝ ਵਿਅਕਤੀਆਂ ਨੇ ਲਗਪਗ 30 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾ ਲਈ। ਉਨ੍ਹਾਂ ਦੱਸਿਆ ਉਕਤ ਜਗ੍ਹਾ ਪਿੰਡ ਠੱਟਾ ਦੇ ਪਿਛਲੇ 35-40 ਸਾਲ ਤੋਂ ਰਹਿ ਰਹੇ ਪਰਿਵਾਰਾਂ ਦੇ ਵੱਡ ਵਡੇਰਿਆਂ ਨੇ ਖਰੀਦੀ ਗਈ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਕਾਬਜ਼ ਪਰਿਵਾਰਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਮਾਲ ਮਹਿਕਮੇ ਦੇ ਉਚ ਅਧਿਕਾਰੀਆਂ ਕੋਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਚੰਦ ਕੌਡੀਆਂ ਦੀ ਖਾਤਰ ਰਜਿਸਟਰੀ ਕਰਨ ’ਤੇ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਬ ਤਹਿਸੀਲ ਝਬਾਲ ਦੇ ਬਹਾਰ ਧਰਨਾ ਲਗਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਇਸ ਸਾਲ ਵੀ ਡੇਢ ਲੱਖ ਬੂਟੇ ਲਗਾਉਣ ਦਾ ਟੀਚਾ- ਸੰਤ ਬਾਬਾ ਸੁੱਖਾ ਸਿੰਘ ਵੱਡੀ ਗਿਣਤੀ ’ਚ ਨੌਜਵਾਨ... ਅਗਲੀ ਖ਼ਬਰ ਐਨ.ਐਚ.ਐਮ. ਯੂਨੀਅਨ ਕਸੇਲ ਵਲੋਂ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement