ਖੇਤੀ ਅਧਾਰਿਤ ਸਨਅਤਾਂ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ- ਐਸ.ਕੇ.ਐਮ.
ਨੌਸ਼ਹਿਰਾ ਪੰਨੂੰਆਂ, 2 ਅਗਸਤ (ਦੀਪਕ ਮੈਣੀ)- ਸੇਰੋਂ ਖੰਡ ਮਿੱਲ ਮੋਰਚੇ ਦੇ 74ਵੇਂ ਦਿਨ ਇਕੱਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਕੀਤੇ ਵਾਅਦੇ ਅਨੁਸਾਰ ਸੇਰੋਂ ਖੰਡ ਮਿੱਲ ਮੁੜ ਕੀਤੀ ਜਾਵੇ । ਤਰਨ ਤਾਰਨ ਜ਼ਿਲ੍ਹਾ ਨਿਰੋਲ ਪੇਂਡੂ ਖੇਤਰ ਹੈ, ਇਸ ਕਰਕੇ ਇਥੇ ਖੇਤੀ ਅਧਾਰਿਤ ਵੱਧ ਤੋਂ ਵੱਧ ਸਨਅਤ ਲਗਾ ਕੇ ਇੱਥੋਂ ਦੇ ਵੱਡੀ ਪੱਧਰ ’ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਖੇਤੀ ਅਧਾਰਿਤ ਸਨਅਤ ਲੱਗਣ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ।
ਨੌਸ਼ਹਿਰਾ ਪੰਨੂੰਆਂ, 2 ਅਗਸਤ (ਦੀਪਕ ਮੈਣੀ)- ਸੇਰੋਂ ਖੰਡ ਮਿੱਲ ਮੋਰਚੇ ਦੇ 74ਵੇਂ ਦਿਨ ਇਕੱਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਕੀਤੇ ਵਾਅਦੇ ਅਨੁਸਾਰ ਸੇਰੋਂ ਖੰਡ ਮਿੱਲ ਮੁੜ ਕੀਤੀ ਜਾਵੇ । ਤਰਨ ਤਾਰਨ ਜ਼ਿਲ੍ਹਾ ਨਿਰੋਲ ਪੇਂਡੂ ਖੇਤਰ ਹੈ, ਇਸ ਕਰਕੇ ਇਥੇ ਖੇਤੀ ਅਧਾਰਿਤ ਵੱਧ ਤੋਂ ਵੱਧ ਸਨਅਤ ਲਗਾ ਕੇ ਇੱਥੋਂ ਦੇ ਵੱਡੀ ਪੱਧਰ ’ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਖੇਤੀ ਅਧਾਰਿਤ ਸਨਅਤ ਲੱਗਣ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ। ਇਸ ਮੌਕੇ ਕਿਸਾਨ ਆਗੂਆਂ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਜਿੰਦਰ ਸਿੰਘ ਟਾਂਡਾ, ਗੁਰਦਿਆਲ ਸਿੰਘ ਵਰਨਾਲਾ, ਇੰਦਰਜੀਤ ਸਿੰਘ ਮਰਹਾਣਾ, ਦਲਬੀਰ ਸਿੰਘ ਬਿਦਾਦਪੁਰ ਨੇ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਬਿਆਸ ਦਰਿਆ ਦੇ ਕੰਢੇ ਪਵਿੱਤਰ ਅਸਥਾਨ ਗੋਇੰਦਵਾਲ ਸਾਹਿਬ ਨੂੰ ਰਾਜੀਵ ਗਾਂਧੀ ਵੇਲੇ ਕੇਂਦਰ ਸਰਕਾਰ ਨੇ ਸਨਅਤੀ ਨਿਊਕਲੀਅਰ ਕੇਂਦਰ ਬਣਾ ਕੇ ਵੱਡੀ ਪੱਧਰ ਸਨਅਤ ਲਾਉਣ ਦੀ ਯੋਜਨਾ ਬਣਾਈ ਸੀ। ਇਸ ਕੰਮ ਲਈ ਹਜ਼ਾਰਾਂ ਏਕੜ ਜ਼ਮੀਨ ਵੀ ਪ੍ਰਾਪਤ ਕਰਕੇ ਕੁੱਝ ਫੈਕਟਰੀਆਂ ਲਾਈਆਂ, ਪਰ ਵੱਡੇ ਪੱਧਰ ’ਤੇ ਫੈਕਟਰੀਆਂ ਲਈ ਪ੍ਰਾਪਤ ਜਗਾ ਖਾਲੀ ਪਈ ਹੋਈ ਹੈ । ਕਿਸਾਨ ਆਗੂਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਨੀਤੀ ਨੂੰ ਨੇਪਰੇ ਚਾੜ੍ਹ ਕੇ ਇਸ ਪੱਛੜੇ ਇਲਾਕੇ ਨੂੰ ਰਾਹਤ ਦੇਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਨਿੱਜਰਪੁਰਾ, ਰਣਜੀਤ ਸਿੰਘ ਬਹਾਦਰ ਨਗਰ, ਸੁਖਬਾ ਜ ਸਿੰਘ ਸਿੱਧੂ, ਪਾਲ ਸਿੰਘ ਲੋਹਗੜ੍ਹ, ਸ਼ਿੰਗਾਰਾ ਸਿੰਘ ਸੱਤੋਵਾਲ, ਕੇਹਰ ਸਿੰਘ ਮੁਗ਼ਲਚੱਕ, ਖਜ਼ਾਨ ਸਿੰਘ ਸਰਪੰਚ, ਗੁਰਸ਼ਰਨ ਸਿੰਘ ਜਾਮਾਰਾਏ, ਰੇਸ਼ਮ ਸਿੰਘ ਫੈਲੋਕੇ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸੇਰੋਂ, ਤਰਸੇਮ ਸਿੰਘ ਲੱਖਣਾ, ਮੰਗਲ ਸਿੰਘ ਸਰਹਾਲੀ, ਬਲਕਾਰ ਸਿੰਘ ਵਲਟੋਹਾ, ਦਵਿੰਦਰ ਸੋਹਲ, ਬੂਟਾ ਸਿੰਘ ਮਾਨ, ਵਿਰਸਾ ਸਿੰਘ ਸਰਹਾਲੀ ਸਮੇਤ ਕਈ ਆਗੂ ਹਾਜ਼ਰ ਸਨ।