ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 2 ਅਗਸਤ (ਹਰਿੰਦਰ ਸਿੰਘ)—ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਵੈਰੋਵਾਲ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਤਰਸੇਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਏਕਲਗੱਡਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਜ਼ਮੀਨ ਦੇ ਨਾਲ ਜਸਵੰਤ ਸਿੰਘ ਅਤੇ ਸਰਵਣ ਸਿੰਘ ਦੀ ਜ਼ਮੀਨ ਲੱਗਦੀ ਹੈ।
ਤਰਨ ਤਾਰਨ, 2 ਅਗਸਤ (ਹਰਿੰਦਰ ਸਿੰਘ)—ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਵੈਰੋਵਾਲ ਦੀ ਪੁਲਿਸ ਵਲੋਂ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਵੈਰੋਵਾਲ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਤਰਸੇਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਏਕਲਗੱਡਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਜ਼ਮੀਨ ਦੇ ਨਾਲ ਜਸਵੰਤ ਸਿੰਘ ਅਤੇ ਸਰਵਣ ਸਿੰਘ ਦੀ ਜ਼ਮੀਨ ਲੱਗਦੀ ਹੈ। ਮਿਤੀ 9 ਅਪ੍ਰੈਲ ਉਹ ਆਪਣੀ ਜ਼ਮੀਨ ਵਿਚ ਗੇੜਾ ਮਾਰਨ ਲਈ ਗਿਆ ਤਾਂ ਸਰਵਣ ਸਿੰਘ ਅਤੇ ਬਲਜੀਤ ਸਿੰਘ, ਜੋ ਪਹਿਲਾਂ ਹੀ ਆਪਣੀ ਬੰਬੀ ’ਤੇ ਬੈਠੇ ਹੋਏ ਸਨ, ਜਦੋ ਉਹ ਆਪਣੀ ਜ਼ਮੀਨ ਵਿਚ ਲੱਗੀ ਬੰਬੀ ’ਤੇ ਪੁੱਜਾ ਤਾਂ ਉਸ ਪਿੱਛੇ ਜਸਵੰਤ ਸਿੰਘ ਸਮੇਤ ਦਾਤਰ, ਗੁਰਬਾਜ ਸਿੰਘ ਸਮੇਤ ਕ੍ਰਿਪਾਨ, ਬਲਦੇਵ ਸਿੰਘ ਸਮੇਤ ਡਾਂਗ, ਹਰਪ੍ਰੀਤ ਸਿੰਘ ਸਮੇਤ ਦਾਤਰ, ਗੁਰਸੇਵਕ ਸਿੰਘ ਸਮੇਤ ਡਾਂਗ 4–5 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਉਸ ਦੀ ਬੰਬੀ ’ਤੇ ਆ ਗਏ ਅਤੇ ਪਹਿਲਾਂ ਤੋਂ ਬੈਠੇ ਸਰਵਣ ਸਿੰਘ ਅਤੇ ਬਲਜੀਤ ਸਿੰਘ ਸਾਰਿਆਂ ਨੇ ਰਲ ਕੇ ਮੇਰੀ ਬਹੁਤ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ ਤਾਂ ਰੌਲਾ ਸੁਣ ਕੇ ਪਿੰਡ ਵਲੋਂ ਕੁਝ ਲੋਕ ਆਉਂਦੇ ਵੇਖ ਕੇ ਉਕਤ ਵਿਅਕਤੀ ਆਪੋ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਦੌੜ ਗਏ। ਮੈਨੂੰ ਜ਼ਖ਼ਮੀ ਹੋਏ ਨੂੰ ਰਸਾਲ ਸਿੰਘ ਵਾਸੀ ਏਕਲਗੱਡਾ ਨੇ ਸਿਵਲ ਹਸਪਤਾਲ ਮੀਆਂਵਿੰਡ ਦਾਖ਼ਲ ਕਰਵਾਇਆ। ਹੁਣ ਤੱਕ ਮੁਹਤਬਰ ਵਿਅਕਤੀ ਰਾਜੀਨਾਵਾਂ ਕਰਵਾਉਂਦੇ ਰਹੇ, ਜੋ ਸਿਰੇ ਨਹੀ ਚੜ੍ਹ ਸਕਿਆ। ਇਸ ਸੰਬੰਧੀ ਏ.ਐਸ.ਆਈ. ਬਲਦੇਵ ਸਿੰਘ ਨੇ ਕਾਰਵਾਈ ਕਰਦਿਆਂ ਜਸਵੰਤ ਸਿੰਘ ਪੁੱਤਰ ਮੁਖਤਾਰ ਸਿੰਘ, ਸਰਵਣ ਸਿੰਘ ਪੁੱਤਰ ਫੌਜਾ ਸਿੰਘ, ਜਸਵਤ ਸਿੰਘ ਪੁੱਤਰ ਮੁਖਤਾਰ ਸਿੰਘ, ਗੁਰਬਾਜ ਸਿੰਘ ਪੁੱਤਰ ਜਸਵੰਤ ਸਿੰਘ, ਬਲਦੇਵ ਸਿੰਘ ਪੁੱਤਰ ਫੌਜਾ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਆਨ ਏਕਲਗੱਡਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।