02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਾਤਾਵਰਨ ਸੰਭਾਲ ਲਈ ਸ਼ੁੱਭ ਕਰਮਨ ਵੈੱਲਫੇਅਰ ਸੁਸਾਇਟੀ ਪੱਟੀ ਨੇ ਬੂਟੇ ਵੰਡੇ

ਪੱਟੀ, 2 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ਼ੁੱਭ ਕਰਮਨ ਵੈਲਫੇਅਰ ਸੁਸਾਇਟੀ ਪੱਟੀ ਦੀ ਮੀਟਿੰਗ ਮਨਜੀਤ ਕੌਰ ਬੁਰਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੀਤ ਪ੍ਰਧਾਨ ਕਮਲਜੀਤ ਕੌਰ ਸਹਿਦੇਵ, ਸੈਕਟਰੀ ਰਾਜਵਿੰਦਰ ਕੌਰ ਗਿੱਲ, ਖਜਾਨਚੀ ਸਪਨਾ ਚਾਵਲਾ, ਬਲਜੀਤ ਕੌਰ ਐਡੀਟਰ ਸ਼ਾਮਿਲ ਹੋਏ।

Ad Position 21
No active advertisement
ਪੌਦੇ ਵੰਡਦੇ ਹੋਏ ਪ੍ਰਧਾਨ ਮਨਜੀਤ ਕੌਰ ਬੁਰਜ। ਤਸਵੀਰ: ਕਾਲੇਕੇ 03-08-2026
ਪੱਟੀ, 2 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ਼ੁੱਭ ਕਰਮਨ ਵੈਲਫੇਅਰ ਸੁਸਾਇਟੀ ਪੱਟੀ ਦੀ ਮੀਟਿੰਗ ਮਨਜੀਤ ਕੌਰ ਬੁਰਜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੀਤ ਪ੍ਰਧਾਨ ਕਮਲਜੀਤ ਕੌਰ ਸਹਿਦੇਵ, ਸੈਕਟਰੀ ਰਾਜਵਿੰਦਰ ਕੌਰ ਗਿੱਲ, ਖਜਾਨਚੀ ਸਪਨਾ ਚਾਵਲਾ, ਬਲਜੀਤ ਕੌਰ ਐਡੀਟਰ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਸੁਸਾਇਟੀ ਵਲੋਂ ਸਾਲ ਭਰ ਦੇ ਕੀਤੇ ਸਮਾਜ ਸੇਵੀ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ। ਇਸ ਮੌਕੇ ਮਨਜੀਤ ਕੌਰ ਬੁਰਜ ਨੇ ਦੱਸਿਆ ਕਿ ਬੀਤਿਆ ਸਾਲ ਹੜ੍ਹ ਪੀੜਤਾਂ ਨੂੰ ਸਮਰਪਿਤ ਰਿਹਾ, ਜਿਸ ਦੌਰਾਨ ਹਲਕਾ ਪੱਟੀ ਦੇ ਪਿੰਡ ਮੁੱਠਿਆਂਵਾਲਾ ਵਿਚ ਨਗਦ ਰਾਸ਼ੀ, ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ, ਜਿਨ੍ਹਾਂ ਨੂੰ ਕੋਈ ਵੀ ਸਹਾਇਤਾ ਨਹੀਂ ਮਿਲੀ, ਉਨ੍ਹਾਂ ਨੂੰ ਵੰਡੀ ਗਈ। ਪੱਟੀ ਸ਼ਹਿਰ ਵਿਚ ਜਿੰਨਾਂ ਘਰਾਂ ਦੀਆਂ ਛੱਤਾ ਬਾਰਿਸ਼ਾਂ ਕਾਰਨ ਡਿੱਗ ਪਈਆਂ ਸਨ, ਉਨ੍ਹਾਂ ਦੀ ਸਹਾਇਤਾ ਕੀਤੀ ਗਈ। ਕਈ ਹੋਰ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਛਾਂਦਾਰ ਬੂਟੇ ਲਾਏ ਗਏ। ਇਸ ਸਮੇਂ ਮਨਜੀਤ ਕੌਰ ਬੁਰਜ ਨੇ ਦੱਸਿਆ ਕਿ ਸੁਸਾਇਟੀ ਵਲੋਂ ਇਸ ਸਾਲ ਦੇ ਕੰਮ ਕਰਨ ਦਾ ਟੀਚਾ ਰੱਖਿਆ ਗਿਆ, ਜਿੰਨਾਂ ਵਿਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜੋ ਕੇ ਉੱਚ ਪੱਧਰੀ ਵਿੱਦਿਆ ਪ੍ਰਾਪਤ ਕਰ ਰਹੀਆਂ ਜਾ ਕੋਈ ਸਿਖਲਾਈ ਕਰ ਰਹੀਆਂ ਹਨ, ਪਰ ਫੀਸਾਂ ਦੇਣ ਤੋ ਅਸਮੱਰਥ ਹਨ। ਉਨ੍ਹਾਂ ਲੜਕੀਆਂ ਦੀ ਵੱਧ ਤੋਂ ਵੱਧ ਮਦਦ ਸੁਸਾਇਟੀ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਹਤ ਸੰਭਾਲ, ਵਾਤਾਵਰਣ ਸੰਭਾਲ ਤੋਂ ਇਲਾਵਾ ਹੋਰ ਵੀ ਵੱਧ ਤੋਂ ਵੱਧ ਸਮਾਜਿਕ ਕੰਮ ਕੀਤੇ ਜਾਣਗੇ। ਇਸ ਮਹੀਨੇ ਵਾਤਾਵਰਣ ਸੰਬੰਧੀ ਸੁਸਾਇਟੀ ਵਲੋਂ ਨਿੰਮਾ, ਧਰੇਕਾਂ, ਸੁਹੰਜਣਾਂ, ਬ੍ਰਹਮੀ, ਪਿੱਪਲ, ਬੋਹੜ, ਸਜਾਵਟੀ ਬੂਟ ਲਗਾਏ ਜਾਣਗੇ। ਉਨ੍ਹਾਂ ਹਰੇਕ ਨੂੰ ਅਪੀਲ ਕੀਤੀ ਕਿ ਹਰ ਘਰ ਲਗਾਵੇ ਇਕ ਪੌਦਾ ਦੇ ਤਹਿਤ ਪੱਟੀ ਇਲਾਕੇ ਵਿਚ ਫਲਦਾਰ ਬੂਟੇ ਲਗਾਏ ਗਏ ਅਤੇ ਹੋਰ ਵੀ ਲਗਾਏ ਜਾ ਰਹੇ ਹਨ। ਜਿਵੇ ਅੰਬ, ਅਮਰੂਦ, ਕਿੰਨੂ, ਚੀਕੂ, ਫਾਲਸਾ, ਜਾਮਨ ਆਦਿ ਦੇ ਬੂਟੇ ਲਾਏ ਜਾ ਰਹੇ ਹਨ। ਜੋ ਅਗਲੇ ਸਾਲ ਫ਼ਲ ਦੇਣ ਲੱਗ ਜਾਣਗੇ। ਇਸ ਮੌਕੇ ਸੁਸਾਇਟੀ ਮੈਂਬਰ ਸ਼ਵੇਤਾ, ਬਲਜੀਤ ਕੌਰ ਬਾਠ, ਨਗਿੰਦਰ ਕੌਰ, ਰੇਨੂੰ ਸ਼ਰਮਾ, ਅਮਨਦੀਪ, ਰਛਪਾਲ ਤੇ ਰਿੰਪਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਵਲੋਂ ਨਵ-ਨਿਯੁਕਤ ਜੀ.ਐਮ. ਇੰਡਸਟਰੀ ਅਮਰਜੀਤ ਰਾਏ ਖੰਨਾ ਦਾ ਸਨਮਾਨ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਦੇਵੇ ਧਿਆਨ-ਯੋਧਾ
Ad Position 24
No active advertisement